ਘੋਸ਼ਣਾਵਾਂ

ਸਿਰਲੇਖ ਵਰਣਨ ਸ਼ੁਰੂ ਹੋਨ ਦੀ ਤਾਰੀਖ ਖਤਮ ਹੋਨ ਦੀ ਤਾਰੀਖ ਮਿਸਲ
ਐਨ. ਆਰ. ਐਲ. ਐਮ. ਸਕੀਮ ਅਧੀਨ ਇੰਟਰਵਿਊ ਅਤੇ ਮੈਰਿਟ ਲਿਸਟ ਦਾ ਵੇਰਵਾ

ਐਨ. ਆਰ. ਐਲ. ਐਮ. ਸਕੀਮ ਅਧੀਨ ਇੰਟਰਵਿਊ ਅਤੇ ਮੈਰਿਟ ਲਿਸਟ ਦਾ ਵੇਰਵਾ

ਨੋਟ: ਕਿਰਪਾ ਕਰਕੇ ਨੋਟ ਕਰੋ ਕਿ ਇੰਟਰਵਿਊ ਹੁਣ ਮਿਤੀ 11-02-2019 ਦੀ ਥਾਂ ਤੇ ਮਿਤੀ 12-02-2019 ਨੂੰ ਸਵੇਰੇ 10:00 ਵਜੇ ਦਫਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲਾ ਪਰਿਸ਼ਦ ਕੰਪਲੈਕਸ ਰੂਪਨਗਰ ਵਿਖੇ ਹੋਵੇਗਾ।

04/02/2019 12/02/2019 ਡਾਊਨਲੋਡ (3 MB)
ਕਾਂਸਟੇਬਲ ਅਤੇ ਰਾਈਫ਼ਲ ਮੈਨ ਦੀ ਭਰਤੀ

ਕਾਂਸਟੇਬਲ ਅਤੇ ਰਾਈਫ਼ਲ ਮੈਨ ਦੀ ਭਰਤੀ ਪ੍ਰੈਸ ਨੋਟ ਮਿਤੀ 26 ਅਗਸਤ, 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ ।

55000 ਕਾਂਸਟੇਬਲ ਅਤੇ ਰਾਈਫ਼ਲ ਮੈਨ ਦੀਆਂ ਆਸਾਮੀਆਂ ਲਈ ਅਪਲਾਈ ਕਰਨ ਨੌਜਵਾਨ-ਡਿਪਟੀ ਕਮਿਸ਼ਨਰ

ਲਿਖਤੀ ਟੈਸਟ ਬਾਰੇ ਨੇੜਲੇ ਸੀ-ਪਾਈਟ ਸੈਂਟਰ ਵਿਖੇ ਕੀਤਾ ਜਾਵੇ ਸੰਪਰਕ ਵੈਬਸਾਈਟ ‘ਤੋਂ ਲਈ ਜਾ ਸਕਦੀ ਹੈ ਵਧੇਰੇ ਜਾਣਕਾਰੀ

ਰੂਪਨਗਰ 26 ਅਗਸਤ:

ਸਰਕਾਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਭਲਾਈ ਤੇ ਰੋਜ਼ਗਾਰ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ , ਜਿਸ ਤਹਿਤ 55,000 ਕਾਂਸਟੇਬਲ ਅਤੇ ਰਾਈਫ਼ਲ ਮੈਨ ਦੀਆਂ ਆਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਦਿੰਦਿਆਂ ਡਾਕਟਰ ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਨ੍ਹਾਂ ਅਸਾਮੀਆਂ ਲਈ ਰੱਖੇ ਗਏ ਮਾਪਦੰਡਾਂ ਅਨੁਸਾਰ ਯੋਗ ਉਮੀਦਵਾਰ (ਪੁਰਸ਼ ‘ਤੇ ਔਰਤਾਂ) 17 ਸਤੰਬਰ, 2018 ਤੱਕ ਅਪਲਾਈ ਕਰ ਸਕਦੇ ਹਨ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਜੋ ਉਮੀਦਵਾਰ ਦਸਵੀਂ ਪਾਸ ਹਨ ਅਤੇ ਜਿੰਨ੍ਹਾਂ ਦੀ ਉਮਰ 1 ਅਗਸਤ 2018 ਨੂੰ 18 ਤੋਂ 23 ਸਾਲ ਤੱਕ ਦੀ ਹੈ, ਉਹ ਇਨ੍ਹਾਂ ਅਸਾਮੀਆਂ ਲਈ ਯੋਗ ਹਨ। ਰਾਖਵੀਆਂ ਸ੍ਰੇਣੀ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿੱਚ ਕੁੱਝ ਛੋਟਾਂ ਵੀ ਹਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਲਿਖਤੀ ਟੈਸਟ ਤੇ ਸਰੀਰਕ ਯੋਗਤਾਵਾਂ ਆਦਿ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੋਵੇਗਾ।

ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਉਪਰੰਤ ਉਮੀਦਵਾਰਾਂ ਵਾਸਤੇ ਲਿਖਤੀ ਟੈਸਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਸ ਸਬੰਧੀ ਆਪਣੇ ਨੇੜੇ ਦੇ ਸੀ.ਪਾਈਟ ਸੈਂਟਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਮੀਆਂ ਸਬੰਧੀ ਵਧੇਰੇ ਜਾਣਕਾਰੀ ਵੈਬਸਾਈਟ www.ssc.nic.in ਅਤੇ www.ghargharrozgar.punjab.gov.in ਤੋਂ ਵੀ ਲਈ ਜਾ ਸਕਦੀ ਹੈ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਅਸਾਮੀਆਂ ਲਈ ਲੋੜੀਂਦੇ ਮਾਪਦੰਡ ਪੂਰੇ ਕਰਨ ਵਾਲੇ ਯੋਗ ਉਮੀਦਵਾਰਾਂ ਨੂੰ ਇਸ ਟੈਸਟ ਲਈ ਅਪਲਾਈ ਕਰਕੇ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।

27/08/2018 15/09/2018
ਪੰਜਾਬੀ ਸ਼ਾਰਟਹੈਂਡ ਦੀਆਂ ਕਲਾਸਾਂ ਸੈਸ਼ਨ 2018-19 ਲਈ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।

ਰੂਪਨਗਰ, 17 ਜੁਲਾਈ- ਼ਭਾਸ਼ਾ ਵਿਭਾਗ ਪੰਜਾਬ ਵਲੋਂ ਚਲਾਈਆਂ ਜਾਂਦੀਆਂ ਪੰਜਾਬੀ ਸ਼ਾਰਟਹੈਂਡ ਦੀਆਂ ਕਲਾਸਾਂ ਸੈਸ਼ਨ 2018-19 ਲਈ ਪੰਜਾਬੀ ਸ਼ਾਰਟਹੈਂਡ ਜਨਰਲ ਅਤੇ ਤੇਜ਼ਗਤੀ ਕਲਾਸ ਲਈ ਫਾਰਮ 13 ਅਗਸਤ, 2018 ਤੱਕ ਭਰੇ ਜਾਣਗੇ। ਇਹ ਜਾਣਕਾਰੀ ਸ਼੍ਰੀਮਤੀ ਹਰਪ੍ਰੀਤ ਕੌਰ, ਜ਼ਿਲ੍ਹਾ ਭਾਸ਼ਾ ਅਫਸਰ ਰੂਪਨਗਰ ਨੇ ਅੱਜ ਇਥੇ ਦਿਤੀ। ਉਨਾਂ ਦੱਸਿਆ ਕਿ ਸਰਕਾਰ ਵਲੋਂ ਇਹ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਤੇਜ਼ਗਤੀ ਕਲਾਸ 2018-19 ਲਈ ਟੈਸਟ 17 ਅਗਸਤ ਨੂੰ ਸਵੇਰੇ 10 ਵਜੇ ਉਨਾਂ ਦੇ ਦਫਤਰ ਵਿਖੇ 80 ਸ਼ਬਦ ਪ੍ਰਤੀ ਮਿੰਟ ਦੀ ਰਫਤਾਰ ਨਾਲ ਲਿਆ ਜਾਵੇਗਾ। ਟੈਸਟ ਵਿਚੋਂ ਪਾਸ ਅਤੇ ਜਨਰਲ ਕਲਾਸ ਦੇ ਉਮੀਦਵਾਰਾਂ ਦੀ ਇੰਟਰਵਿਊ 24 ਅਗਸਤ 2018 ਨੂੰ ਸਵੇਰੇ 10.00 ਵਜੇ ਜ਼ਿਲ੍ਹਾ ਭਾਸ਼ਾ ਦਫਤਰ ਮਿੰਨੀ ਸਕੱਤਰੇਤ ਰੂਪਨਗਰ ਵਿਖੇ ਹੋਵੇਗੀ ਤੇ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਲੈ ਕੇ ਹਾਜਰ ਹੋਣ ਅਤੇ ਵਧੇਰੇ ਜਾਣਕਾਰੀ ਲਈ ਉਨਾਂ ਦੇ ਦਫਤਰ ਕਮਰਾ ਨੰਬਰ 327 ਮਿੰਨੀ ਸਕੱਤਰੇਤ ਰੂਪਨਗਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

17/07/2018 13/08/2018
ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ.,ਆਈ.ਟੀ ਕੋਰਸ ਚ ਦਾਖਲਾ

ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ – Press Note Dt 29th July 2018

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।

ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ.(ਆਈ.ਟੀ) ਕੋਰਸ ਚ ਦਾਖਲਾ ਲੈਣ ਦੀ ਆਖਰੀ ਮਿਤੀ 10 ਅਗਸਤ

ਰੂਪਨਗਰ, 29 ਜੁਲਾਈ- ਪੰਜਾਬ ਸਰਕਾਰ ਵੱਲੋਂ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਰੂਪਨਗਰ ਵਿਖੇ ਸਰਕਾਰੀ ਕਾਲਜ ”ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲਜੀ,”ਜ਼ੋ ਕਿ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨਿਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿੱਚ ਸਾਬਕਾ ਸੈਨਿਕਾਂ / ਪੈਰਾ ਮਿਲਟਰੀ ਫੋਰਸ/ਐਸ.ਸੀ. ਅਤੇ ਜਨਰਲ ਗਰੀਬ ਵਰਗ ਦੇ ਬਚਿੱਆਂ ਲਈ ਪੀ.ਜੀ.ਡੀ.ਸੀ.ਏ. ਅਤੇ ਐਮ.ਐਸ.ਸੀ.(ਆਈ.ਟੀ) (PGDCA ਤੇ Msc-IT )ਕੋਰਸ ਵਿੱਚ ਦਾਖਲਾ ਸ਼ੁਰੂ ਹੈ।ਇਹ ਜਾਣਕਾਰੀ ਦਿੰਦਿਆਂ ਕਰਨਲ ਜਰਨੈਲ ਸਿੰਘ(ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦਸਿਆ ਕਿ ਇਹਨਾਂ ਕੋਰਸਾਂ ਵਿਚ ਦਾਖਲਾ ਲੈਣ ਦੀ ਆਖਰੀ ਮਿਤੀ 10 ਅਗਸਤ ਹੈ। ਉਨਾਂ ਇਹ ਵੀ ਦਸਿਆ ਕਿ PGDCAੇ ਕੋਰਸ ਲਈ ਯੋਗਤਾ ਗ੍ਰੈਜੂਏਸ਼ਨ ਅਤੇ MSc(IT) ਕੋਰਸ ਲਈ ਯੋਗਤਾ ਪੀ.ਜੀ.ਡੀ.ਸੀ.ਏ / ਗ੍ਰੈਜੂਏਸ਼ਨ ਰੱਖੀ ਗਈ ਹੈ। ਇਥੇ ਬੱਚਿਆਂ ਤੋਂ ਪ੍ਰਸਾਸਕੀ ਪ੍ਰਬੰਧਾਂ ਲਈ ਨਾ ਮਾਤਰ ਖਰਚ ਹੀ ਵਸੂਲ ਕੀਤੇ ਜਾਂਦੇ ਹਨ। ਇੱਥੇ ਵਿਦਿਆਰਥੀਆਂ ਲਈ ਲਿਖਤੀ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਕਲਾਸਾਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਕੰਪਿਊਟਰ ਦੀ ਸਿਖਲਾਈ ਤੋਂ ਇਲਾਵਾ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਨੂੰ ਉਭਾਰਨ ਲਈ ਬੱਚਿਆਂ ਨੂੰ ਵਿਸਥਾਰ ਨਾਲ ਗਿਆਨ ਦਿੱਤਾ ਜਾਵੇਗਾ।ਉੱਚ ਦਰਜੇ ਦੀ ਤਜਰਬੇਕਾਰ ਸਟਾਫ ਦੀ ਚੋਣ ਕੀਤੀ ਜਾਂਦੀ ਹੈ ਤਾਂ ਕਿ ਇੰਸਟੀਚਿਊਟ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਨਤੀਜੇ ਹੋਰਨਾਂ ਕਾਲਜਾਂ ਨਾਲੋਂ ਚੰਗੇ ਹੋਣ।

ਉਨਾਂ ਇਹ ਵੀ ਦਸਿਆ ਕਿ ਇਹਨਾਂ ਕੋਰਸਾਂ ਵਿਚ ਦਾਖਲੇ ਸੰਬੰਧੀ ਜਾਣਕਾਰੀ ਦਫਤਰ ਵਿੱਚੋਂ ਕਿਸੇ ਵੀ ਕੰਮ ਕਾਜ ਵਾਲੇ ਦਿਨ ਲਈ ਜਾ ਸਕਦੀ ਹੈ ਅਤੇ ਫੋਨ ਨੰ: 01881-220434 ਅਤੇ 98159-40227 ਤੇ ਸੰਪਰਕ ਕੀਤਾ ਜਾ ਸਕਦਾ ਹੈ।

30/07/2018 10/08/2018