ਮੀਜ਼ਲ-ਰੂਬੈਲਾ ਟੀਕਾਕਰਨ ਮੁਹਿੰਮ ਦੇ ਸਬੰਧ ਵਿੱਚ
01/05/2018 - 14/05/2018
ਜ਼ਿਲ੍ਹੇ ਵਿਚ ਵੱਖ-ਵੱਖ ਸਕੂਲ
ਜਿਲ੍ਹੇ ਅੰਦਰ ਚੱਲ ਰਹੀ ਮੀਜ਼ਲ-ਰੂਬੈਲਾ ਟੀਕਾਕਰਨ ਮੁਹਿੰਮ ਦੇ ਸਬੰਧ ਵਿੱਚ ਹੁਣ ਤੱਕ ਦੀ ਕਾਰਗੁਜਾਰੀ ਦੇ ਰਿਵਿਊ ਹਿੱਤ ਸਮੂਹ ਸਬੰਧਤ ਵਿਭਾਗਾਂ ਨਾਲ ਮੀਟਿੰਗ ਮਾਣਯੋਗ ਸਿਵਲ ਸਰਜਨ ਰੂਪਨਗਰ ਡਾ. ਹਰਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿੱਚ ਮੁਹਿੰਮ ਦੀ ਕਾਰਗੁਜਾਰੀ ਸੰਤੋਸ਼ਜਨਕ ਰਹੀ ਹੈ। ਜਿਲ੍ਹੇ ਵਿੱਚ ਹੁਣ ਤੱਕ 95000 ਤੋਂ ਵੀ ਵੱਧ ਬੱਚਿਆਂ ਨੂੰ ਟੀਕੇ ਲਗਾਏ ਜਾ ਚੁੱਕੇ ਹਨ ਜੋ ਕਿ ਮਿਥੇ ਗਏ ਟੀਚੇ ਦਾ 60% ਤੋਂ ਵੀ ਵੱਧ ਹਨ।