21 ਜੂਨ 2019 ਨੂੰ ਜ਼ਿਲ੍ਹਾ ਰੂਪਨਗਰ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਦਾ ਜਸ਼ਨ
21 ਜੂਨ- ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਅੱਜ ਸਥਾਨਕ ਸਰਕਾਰੀ ਕਾਲਜ ਰੂਪਨਗਰ ਦੇ ਗਰਾਉਂਡ ਵਿਚ ਜਿ਼ਲ੍ਹਾ ਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਜਗਵਿੰਦਰਜੀਤ ੰਿਸਘ ਗਰੇਵਾਲ ਵਲੋਂ ਕੀਤੀ ਗਈ। ਇਸ ਵਿਚ 800 ਦੇ ਕਰੀਬ ਲੋਕਾਂ ਨੇ ਡਾ: ਵਰਿੰਦਰ ਮੋਹਨ ਮੇਨ ਇਨਸਟਰਕਟਰ ਦੀ ਦੇਖਰੇਖ ਵਿਚ 45 ਮਿੰਟ ਦੇ ਯੋਗਾ ਪ੍ਰ੍ਰੋਟੋਕੋਲ ਵਿਚ ਭਾਗ ਲਿਆ।ਇਸ ਸਮਾਗਮ ਵਿਚ ਸ਼੍ਰੀ ਅਮਰਦੀਪ ਸਿੰਘ ਗੁਜ਼ਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) , ਸ਼੍ਰੀ ਮਨਕਮਲ ਸਿੰਘ ਚਾਹਲ ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਵਲੋਂ ਵਿਸ਼ੇਸ਼ ਤੌਰ ਤੇ ਸਿ਼ਰਕਤ ਕੀਤੀ ਗਈ।ਇਸ ਯੋਗ ਪ੍ਰੋਟੋਕੋਲ ਦੌਰਾਨ ਯੋਗਾਸਨ ਜਿਵੇਂ ਤਾੜਾਸਨ, ਵਜਰ ਆਸਨ, ਉਸ਼ਟ ਆਸਨ, ਭੁਜੰਗ ਆਸਨ ਆਦਿ ਆਸਨਾਂ, ਪ੍ਰਾਣਾਯਾਮ ਅਤੇ ਧਿਆਨ ਬਾਰੇ ਜਾਣਕਾਰੀ ਦਿੱਤੀ ਗਈ ਤੇ ਇਹਨਾਂ ਦੀ ਮਹੱਤਤਾਂ ਅਤੇ ਲਾਭਾਂ ਬਾਰੇ ਦਸਿਆ ਗਿਆ। ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਮੌਕੇ ਤੇ ਬੂਟਿਆਂ ਦੀ ਵੰਡ ਕਰ ਯੂਥ ਕਲੱਬਾਂ ਅਤੇ ਯੋਗ ਸੰਸਥਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਯੂਥ ਕਲੱਬ, ਭਾਰਤੀ ਯੋਗ ਸੰਸਥਾ, ਸੀਨੀਅਰ ਸਿਟੀਜਨ ਕੌਂਸਲ, ਸੈਣੀ ਭਵਨ, ਖੇਡ ਵਿਭਾਗ, ਰਣਜੀਤ ਐਵੀਨਿਊ ਐਸੋਸੀਏਸ਼ਨ, ਰੋਟਰੀ ਕਲੱਬ, ਰਿਆਤ ਬਾਹਰਾ ਕੈਂਪਸ ਦੇ ਨੁਮਾਇੰਦੇ ਵੀ ਹਾਜਰ ਸਨ।