ਬੰਦ ਕਰੋ

ਡੀ.ਸੀ. ਦੁਆਰਾ ਸਕੂਲ ਦੇ ਵਿਦਿਆਰਥੀਆਂ ਦਾ ਸਨਮਾਨ

01/05/2018 - 01/05/2018
ਡੀ ਏ ਵੀ ਪਬਲਿਕ ਸਕੂਲ ਰੂਪਨਗਰ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਬਾਰ੍ਹਵੀਂ ਕਲਾਸ ਦੇ ਨਤੀਜਿਆਂ ਵਿੱਚ ਡੀ.ਏ.ਵੀ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਇੱਕ ਵਾਰ ਫੇਰ ਜ਼ਿਲੇ ਦਾ ਮੁਹਰੀ ਸਕੂਲ ਰਿਹਾ ਹੈ ।ਇਹ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਰਾਣੀ ਨੇ ਦੱਸਿਆ ਕਿ ਇਸ ਸਕੂਲ ਦੀ 12ਵੀਂ ਕਲਾਸ ਦੇ ਸਾਇੰਸ, ਕਾਮਰਸ, ਅਤੇ ਹੁਮੈਨਟੀਜ਼ ਗਰੁੱਪ ਵਿੱਚ ਕੁਲ 413 ਵਿਦਿਆਰਥੀ ਸ਼ਾਮਲ ਹੋਏ ਸਨ ਜਿਨਾ ਵਿੱਚੋਂ ਸਕੂਲ ਦੀ ਵਿਦਿਆਰਥਣ ਗਗਨਦੀਪ ਕੌਰ ਨੇ 96 ਪ੍ਰਤੀਸ਼ਨ 450 ਵਿੱਚੋਂ 432 ਅੰਕ ਲੈਕੇ ਜ਼ਿਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਉੱਥੇ ਹੀ ਸਕੂਲ ਦੀ ਵਿਦਿਆਰਥਣ ਮੇਨਿਕਾ ਨੇ 415/450,ਰੀਸ਼ਾ ਨੇ 415/450,ਸਿਮਰਜੀਤ ਕੌਰ ਨੇ 415/450,ਨੇਹਾ ਰਾਨੀ ਨੇ 414/450,ਹਰਪ੍ਰੀਤ ਕੌਰ ਨੇ 412/450,ਜਸਮੀਤ ਕੌਰ ਨੇ 410/450 ਅਤੇ ਮਨਪ੍ਰੀਤ ਕੌਰ ਨੇ 410/450 ਅੰਕ ਹਾਸਲ ਕਰਕੇ ਜ਼ਿਲਾ ਮੈਰਿਟ ਸੂਚੀ ਵਿੱਚ ਸਥਾਨ ਹਾਸਲ ਕੀਤਾ ਹੈ।

ਅੱਜ ਸਕੂਲ ਵਿਚ ਪਹੁੰਚਣ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਗੁਰਨੀਤ ਤੇਜ ਨੇ ਇਨਾਂ ਵਿਦਿਆਰਥੀਆ ਨਾਲ ਮੁਲਾਕਾਤ ਕਰਦਿਆਂ ਮੈਰਿਟ ਵਿਚ ਆਉਣ ਤੇ ਇਨਾਂ ਵਿਦਿਆਰਥੀਆਂ ਨੂੰ ਵਧਾਈ ਦਿਤੀ ਅਤੇ ਉੇਨਾਂ ਦੇ ਚੰਗੇ ਭਵਿਖ ਦੀ ਕਾਮਨਾ ਕਰਦਿਆਂ ਹੋਰ ਸਖਤ ਮਿਹਨਤ ਕਰਨ ਦੀ ਪ੍ਰੇਰਣਾ ਵੀ ਕੀਤੀ।