ਬੰਦ ਕਰੋ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਦੀ ਸ਼ਾਨਦਾਰ ਸ਼ੁਰੂਆਤ

ਪ੍ਰਕਾਸ਼ਨ ਦੀ ਮਿਤੀ : 19/11/2025
69th Inter-District School Games Tug of War Under-17 Boys' Brilliant Start

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਦੀ ਸ਼ਾਨਦਾਰ ਸ਼ੁਰੂਆਤ

ਰੂਪਨਗਰ, 19 ਨਵੰਬਰ: 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਰੱਸਾਕਸੀ ਅੰਡਰ -17 ਸਾਲ ਲੜਕੇ ਅੱਜ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ ਹਨ।

ਇਨ੍ਹਾਂ ਖੇਡਾਂ ਦੀ ਸ਼ੁਰੂਆਤ ਡੀਏਵੀ ਸਕੂਲ ਰੂਪਨਗਰ ਦੀ ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸ਼ਰਮਾ ਅਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਸਾਂਝੇ ਤੌਰ ਕੀਤਾ।

ਪ੍ਰਿੰਸੀਪਲ ਸ਼੍ਰੀਮਤੀ ਸੰਗੀਤਾ ਸ਼ਰਮਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨਾਲ ਮਨ ਅਤੇ ਤਨ ਨਿਰੋਗ ਰਹਿੰਦਾ ਹੈ।

ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਅਤੇ ਓਵਰ ਆਲ ਇੰਚਾਰਜ ਪ੍ਰਿੰਸੀਪਲ ਸ. ਜਗਤਾਰ ਸਿੰਘ ਦੀ ਦੇਖਰੇਖ ਹੇਠ ਕਾਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਵਾਉਣ ਲਈ ਸ. ਗੁਰਜੀਤ ਸਿੰਘ ਡੀ.ਪੀ.ਈ. ਨੂੰ ਖੇਡ ਕੰਡਕਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਸ. ਵਰਿੰਦਰ ਸਿੰਘ ਅਤੇ ਸ. ਸਰਬਜੀਤ ਸਿੰਘ ਨੇ ਬਾਖ਼ੂਬੀ ਨਿਭਾਈ।

ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਸ. ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਲੀਗ ਦੇ ਮੈਚਾਂ ਵਿਚ ਬਠਿੰਡਾ ਜ਼ਿਲ੍ਹੇ ਨੇ ਫ਼ਿਰੋਜ਼ਪੁਰ ਜਿਲ੍ਹੇ ਨੂੰ 2-0 ਦੇ ਅੰਤਰ ਨਾਲ, ਲੁਧਿਆਣਾ ਜ਼ਿਲ੍ਹੇ ਨੇ ਪਠਾਨਕੋਟ ਜ਼ਿਲੇ ਨੂੰ 2-0 ਨਾਲ , ਗੁਰਦਾਸਪੁਰ ਜ਼ਿਲ੍ਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨੂੰ 2-0 ਦੇ ਅੰਤਰ ਨਾਲ, ਪਟਿਆਲੇ ਜ਼ਿਲ੍ਹੇ ਨੇ ਜਲੰਧਰ ਜ਼ਿਲ੍ਹੇ ਨੂੰ 2-0 ਦੇ ਅੰਤਰ ਨਾਲ, ਸ੍ਰੀ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਨੇ ਸੰਗਰੂਰ ਜ਼ਿਲ੍ਹੇ ਨੂੰ 2-1 ਦੇ ਅੰਤਰ ਨਾਲ ਰੂਪਨਗਰ ਜ਼ਿਲ੍ਹੇ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ 2-0 ਦੇ ਅੰਤਰ ਨਾਲ, ਮਾਨਸਾ ਜ਼ਿਲ੍ਹੇ ਨੇ ਕਪੂਰਥਲਾ ਜ਼ਿਲ੍ਹੇ ਨੂੰ 2-0 ਨਾਲ, ਸ.ਭ.ਸ. ਨਗਰ ਜ਼ਿਲ੍ਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ 2-0 ਦੇ ਅੰਤਰ ਨਾਲ, ਮੋਗਾ ਜ਼ਿਲ੍ਹੇ ਨੇ ਫਾਜ਼ਿਲਕਾ ਜ਼ਿਲੇ ਨੂੰ 2-0 ਦੇ ਅੰਤਰ ਨਾਲ, ਤਰਨਤਾਰਨ ਜ਼ਿਲ੍ਹੇ ਨੇ ਮਾਲੇਰਕੋਟਲਾ ਜ਼ਿਲ੍ਹੇ ਨੂੰ 2-0 ਨਾਲ, ਸ ਅ ਸ ਨਗਰ ਜ਼ਿਲ੍ਹੇ ਨੇ ਬਰਨਾਲਾ ਜ਼ਿਲ੍ਹੇ ਨੂੰ 2-0 ਨਾਲ, ਫ਼ਰੀਦਕੋਟ ਜ਼ਿਲ੍ਹੇ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਨੂੰ 2-0 ਨਾਲ, ਲੁਧਿਆਣੇ ਜ਼ਿਲ੍ਹੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਨੂੰ 2-0 ਨਾਲ, ਗੁਰਦਾਸਪੁਰ ਜ਼ਿਲ੍ਹੇ ਨੇ ਪਠਾਨਕੋਟ ਜ਼ਿਲੇ ਨੂੰ 2-0 ਨਾਲ, ਪਟਿਆਲੇ ਜ਼ਿਲ੍ਹੇ ਨੇ ਸੰਗਰੂਰ ਜ਼ਿਲ੍ਹੇ ਨੂੰ 2-0 ਨਾਲ, ਰੂਪਨਗਰ ਜ਼ਿਲ੍ਹੇ ਨੇ ਕਪੂਰਥਲਾ ਜ਼ਿਲ੍ਹੇ ਨੂੰ 2-0 ਨਾਲ ਹਰਾਇਆ।

ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ ਵੱਖ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ। ਜਿਹਨਾਂ ਵਿੱਚ ਸ ਗੁਰਿੰਦਰ ਸਿੰਘ, ਸ ਪਰਮਜੀਤ ਸਿੰਘ, ਸ ਜਸਵਿੰਦਰ ਸਿੰਘ, ਸ੍ਰੀ ਪੰਕਜ ਕੁਮਾਰ, ਸ ਗੁਰਪ੍ਰਤਾਪ ਸਿੰਘ, ਸ ਅਵਤਾਰ ਸਿੰਘ, ਸ ਗੁਰਵਿੰਦਰ ਸਿੰਘ, ਸਾਰੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ ਮਨਜਿੰਦਰ ਸਿੰਘ, ਸ ਦਵਿੰਦਰ ਸਿੰਘ, ਸ੍ਰੀ ਆਸ਼ੀਸ਼ ਕੁਮਾਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਅਜੀਤ ਕੌਰ, ਸ ਇੰਦਰਜੀਤ ਸਿੰਘ ਨੇ ਸਮੇਂ ਸਿਰ ਪੜਤਾਲ ਉਪਰੰਤ ਰਜਿਸਟਰੇਸ਼ਨ ਮੁਕੰਮਲ ਕੀਤੀ। ਇਹਨਾਂ ਖੇਡਾਂ ਦੇ ਸਰਟੀਫਿਕੇਟਾਂ ਨੂੰ ਭਰਨ ਦੀ ਜਿੰਮੇਵਾਰੀ ਸ ਨਰਿੰਦਰ ਸਿੰਘ ਬੰਗਾ ਦੀ ਟੀਮ ਸ੍ਰੀ ਵਿਜੈ ਕੁਮਾਰ, ਸ਼੍ਰੀਮਤੀ ਬਲਦੀਪ ਕੌਰ, ਸ਼੍ਰੀਮਤੀ ਮਲਕੀਤ ਕੌਰ ਅਤੇ ਸ਼੍ਰੀਮਤੀ ਨਵਜੋਤ ਕੌਰ ਆਪਣੀ ਸਾਫ਼ ਸੁੱਥਰੀ ਲਿਖਾਈ ਨਾਲ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਸਾਫ਼ ਸੁਥਰਾ ਅਤੇ ਸਮੇਂ ਸਿਰ ਖਾਣਾ ਮੁੱਹਈਆ ਕਰਵਾਉਣ ਲਈ ਹੈਡਮਾਸਟਰ ਰਾਜਵਿੰਦਰ ਸਿੰਘ ਗਿੱਲ, ਹੈਡਮਾਸਟਰ ਸ ਰਮੇਸ਼ ਸਿੰਘ ਅਤੇ ਸ ਦਵਿੰਦਰ ਸਿੰਘ ਨੇ ਦਿਨ ਰਾਤ ਦੀ ਪ੍ਰਵਾਹ ਕਰੇ ਬਿਨਾਂ ਆਪਣੀ ਡਿਊਟੀ ਨਿਭਾਈ। ਵੇਟ ਕਮੇਟੀ ਵਿੱਚ ਸ ਗੁਰਿੰਦਰ ਸਿੰਘ, ਸ. ਪਰਮਜੀਤ ਸਿੰਘ, ਸ ਰਵਿੰਦਰ ਸਿੰਘ ਅਤੇ ਸ ਅਮਨਦੀਪ ਸਿੰਘ ਨੇ ਸਮੇਂ ਸਿਰ ਖਿਡਾਰੀਆਂ ਦਾ ਵਜ਼ਨ ਕਰਕੇ ਖੇਡਾਂ ਦੀ ਸ਼ੁਰੂਆਤ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ।