ਬੰਦ ਕਰੋ

22 ਗ੍ਰਾਮ ਨਸ਼ੀਲਾ ਪਾਊਡਰ, 14 ਗ੍ਰਾਮ ਚਰਸ ਬ੍ਰਾਮਦ ਤੇ 8250 ਐਮ.ਐਲ. ਨਜ਼ਾਇਜ਼ ਸ਼ਰਾਬ ਸਮੇਤ 3 ਗ੍ਰਿਫ਼ਤਾਰ

ਪ੍ਰਕਾਸ਼ਨ ਦੀ ਮਿਤੀ : 29/06/2025
22 grams of intoxicating powder, 14 grams of charas seized and 8250 ml of illicit liquor, 3 arrested

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

22 ਗ੍ਰਾਮ ਨਸ਼ੀਲਾ ਪਾਊਡਰ, 14 ਗ੍ਰਾਮ ਚਰਸ ਬ੍ਰਾਮਦ ਤੇ 8250 ਐਮ.ਐਲ. ਨਜ਼ਾਇਜ਼ ਸ਼ਰਾਬ ਸਮੇਤ 3 ਗ੍ਰਿਫ਼ਤਾਰ

“ਯੁੱਧ ਨਸ਼ਿਆਂ ਵਿਰੁੱਧ”

ਰੂਪਨਗਰ, 29 ਜੂਨ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਰੂਪਨਗਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਜ਼ਿਲ੍ਹਾ ਪੁਲਿਸ ਵਲੋਂ ਐਨ.ਡੀ.ਪੀ.ਐਸ.ਐਕਟ ਦੇ ਵੱਖ-ਵੱਖ ਮੁਕੱਦਮਿਆਂ ਵਿਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 22 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਤੇ 14 ਗ੍ਰਾਮ ਤੋਂ ਵੱਧ ਚਰਸ ਬ੍ਰਾਮਦ ਕੀਤੀ ਗਈ ਅਤੇ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ 8250 ਐਮ.ਐਲ. ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ ਅਤੇ ਐਕਸਾਇਜ਼ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ।

ਐੱਸ.ਐੱਸ.ਪੀ ਰੂਪਨਗਰ ਨੇ ਦੱਸਿਆ ਕਿ “ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਸਥਾਨਾ ਤੇ ਨਾਕਾਬੰਦੀਆਂ ਅਤੇ ਗਸ਼ਤਾ ਰਾਂਹੀ ਨਸ਼ਾ ਤਸਕਰਾਂ ਅਤੇ ਭੈੜੇ ਅਨਸਰਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਥਾਣਾ ਸਦਰ ਰੂਪਨਗਰ ਵੱਲੋਂ ਲਖਵੀਰ ਸਿੰਘ ਉਰਫ਼ ਲੱਖਾ ਵਾਸੀ ਪਿੰਡ ਲਾਡਲ ਅਤੇ ਸਿਕੰਦਰ ਸਿੰਘ ਉਰਫ ਵਿੱਕੀ ਵਾਸੀ ਬੇਰਮਪੁਰ ਨੂੰ ਗਿਰਫਤਾਰ ਕਰਕੇ 22 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਅਤੇ ਗੁਰਸਿਮਰਨ ਸਿੰਘ ਪਿੰਡ ਸੁਖਰਾਮਪੁਰ ਟੱਪਰੀਆਂ ਹਾਲ ਵਾਸੀ ਜ਼ਿਲ੍ਹਾ ਰੂਪਨਗਰ ਪਾਸੋ 14 ਗ੍ਰਾਮ ਤੋਂ ਵੱਧ ਚਰਸ ਬ੍ਰਾਮਦ ਕੀਤੀ ਗਈ ਜਿਸ ਖਿਲਾਫ ਥਾਣਾ ਸਿਟੀ ਰੂਪਨਗਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ।

ਇਸ ਤੋ ਇਲਾਵਾ ਥਾਣਾ ਸਿਟੀ ਮੋਰਿੰਡਾ ਵੱਲੋਂ ਸਤੀਸ ਕੁਮਾਰ ਵਾਸੀ ਸੈਕਟਰ 32 ਏ ਚੰਡੀਗੜ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 8250 ਐਮ.ਐਲ. ਨਜ਼ਾਇਜ਼ ਸ਼ਰਾਬ ਬ੍ਰਾਮਦ ਕੀਤੀ ਗਈ ਅਤੇ ਉਸ ਖਿਲਾਫ ਐਕਸਾਇਜ਼ ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ।

ਐਸ.ਐਸ.ਪੀ. ਰੂਪਨਗਰ ਵਲੋਂ ਪਬਲਿਕ ਨੂੰ ਅਪੀਲ ਕੀਤੀ ਕਿ ਨਸ਼ੇ ਵਰਗੀ ਅਲਾਹਮਤ ਨੂੰ ਖਤਮ ਕਰਨ ਲਈ ਪੁਲਿਸ ਦਾ ਪੂਰਨ ਤੋਰ ਤੇ ਸਹਿਯੋਗ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਦੇ ਇਲਾਕਾ ਵਿੱਚ ਕੋਈ ਵਿਅਕਤੀ ਨਸ਼ਾ ਤਸਕਰੀ/ਸਮੱਗਲਿੰਗ ਕਰਦਾ ਹੈ ਤਾਂ ਉਸਦੀ ਸੂਚਨਾ ਸੇਫ ਪੰਜਾਬ ਐਂਟੀ ਡਰੱਗ ਹੈਲਪਲਾਇਨ ਨੰਬਰ 97791-00200 (ਵਟਸਐਪ ਚੈਟਬੋਟ) ਜਾ ਜਿਲ੍ਹਾ ਪੁਲਿਸ ਦੇ ਨੰਬਰਾ ਪਰ ਸਾਂਝੀ ਕੀਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ।