ਬੰਦ ਕਰੋ

21 ਅਤੇ 22 ਅਗਸਤ ਨੂੰ ਜਿਲੇ ਦੇ 28 ਸਕੂਲਾਂ ਵਿਚ ਰਹੇਗੀ ਛੁੱਟੀ

ਪ੍ਰਕਾਸ਼ਨ ਦੀ ਮਿਤੀ : 21/08/2019

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ।

ਰੂਪਨਗਰ – ਮਿਤੀ – 20 ਅਗਸਤ 2019

21 ਅਤੇ 22 ਅਗਸਤ ਨੂੰ ਜਿਲੇ ਦੇ 28 ਸਕੂਲਾਂ ਵਿਚ ਰਹੇਗੀ ਛੁੱਟੀ

20 ਅਗਸਤ -ਡਾਕਟਰ ਸੁਮੀਤ ਕੁਮਾਰ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਨੇ ਜਿਲ੍ਹੇ ਵਿੱਚ ਪੈਂਦੇ 28 ਸਕੂਲਾਂ ਸ. ਹ. ਸਕੂਲ ਫੂਲ ਖੁਰਦ ,ਸ. ਹ. ਸਕੂਲ ਫੱਸੇ ,ਸ. ਹ. ਸਕੂਲ ਚੰਦਪੁਰ ਬੇਲਾ, ਸ. ਮਿ. ਸਕੂਲ ਸਲਾਹਪੁਰ, ਸ. ਮਿ. ਸਕੂਲ ਗੱਜਪੁਰ, ਸ. ਮਿ. ਸਕੂਲ ਕਟਲੀ, ਸ. ਪ੍ਰ. ਸਕੂਲ ਅਮਾਰਪੁਰ ਬੇਲਾ, ਸ. ਪ੍ਰ. ਸਕੂਲ ਚੰਦ ਪੁਰ ਬੇਲਾ, ਸ. ਪ੍ਰ. ਸਕੂਲ ਗੋਬਿੰਦ ਪੁਰ ਬੇਲਾ, ਸ. ਪ੍ਰ. ਸਕੂਲ ਬੁਰਜਵਾਲਾ, ਸ. ਪ੍ਰ. ਸਕੂਲ ਗੜਡੋਲੀਆ,ਸ. ਪ੍ਰ. ਸਕੂਲ ਗੜਬਾਗਾ ਹੇਠਲਾ, ਸ. ਪ੍ਰ. ਸਕੂਲ ਬੁਰਜ, ਸ. ਪ੍ਰ. ਸਕੂਲ ਚੋਤਾ, ਸ. ਪ੍ਰ. ਸਕੂਲ ਸਰਾ, ਸ. ਪ੍ਰ. ਸਕੂਲ ਹਰਸਾਬੇਲਾ, ਸ. ਪ੍ਰ. ਸਕੂਲ ਲੋਅਰ ਮਾਜਰੀ, ਸ. ਪ੍ਰ. ਸਕੂਲ ਰਾਮਗੜ੍ਹ, ਸ. ਪ੍ਰ. ਸਕੂਲ ਬੇਲਾ ਸ਼ਿਵ ਸਿੰਘ, ਸ. ਪ੍ਰ. ਸਕੂਲ ਖੈਰਾਬਾਦ, ਸ. ਪ੍ਰ. ਸਕੂਲ ਫੂਲਪੁਰ ਖੁਰਦ, ਸ. ਪ੍ਰ. ਸਕੂਲ ਦਬੁਰਜੀ, ਸ. ਪ੍ਰ. ਸਕੂਲ ਗਜਪੁਰ, ਸ. ਪ੍ਰ. ਸਕੂਲ ਸ਼ਾਹਪੁਰ ਬੇਲਾ, ਸ. ਪ੍ਰ. ਸਕੂਲ ਮਹਿਦਲੀ ਕਲਾ, ਸ. ਪ੍ਰ. ਸਕੂਲ ਨਿੱਕੂਵਾਲ, ਸ. ਪ੍ਰ. ਸਕੂਲ ਹਰੀਵਾਲ, ਸ. ਪ੍ਰ. ਸਕੂਲ ਲੋਧੀਪੁਰ ਨੂੰ 21 ਅਗਸਤ ਦਿਨ ਬੁੱਧਵਾਰ ਅਤੇ 22 ਅਗਸਤ ਦਿਨ ਵੀਰਵਾਰ ਨੂੰ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹ ਹੁਕਮ ਇਸ ਲਈ ਜਾਰੀ ਕੀਤੇ ਗਏ ਹਨ ਕਿਉਂਕਿ ਭਾਰੀ ਬਰਸਾਤ ਪੈਣ ਨਾਲ ਆਮ ਜਨ ਜੀਵਨ ਤੇ ਅਸਰ ਪੈ ਰਿਹਾ ਹੈ ਅਤੇ ਬੱਚਿਆ ਨੂੰ ਸਕੂਲ ਜਾਣ ਵਿੱਚ ਵੀ ਕਾਫੀ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਅਜਿਹੀ ਸਥਿਤੀ ਵਿੱਚ ਕਈ ਵਾਰ ਜਾਨੀ ਮਾਲੀ ਨੁਕਸਾਨ ਅਤੇ ਅਮਨ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਇਹ ਸਕੂਲ ਦਰਿਆ ਕੰਢੀ ਇਲਾਕਿਅਾਂ ਦੇ ਨੇੜੇ ਹੋਣ ਕਾਰਨ ਇਨਾ ਸਕੂਲਾਂ ਦੇ ਬੱਚਿਆਂ ਦੀ ਸਿਹਤ ਅਤੇ ਆਮ ਜਨ-ਜੀਵਨ ਨੂੰ ਮੁੱਖ ਰੱਖਦੇ ਹੋਏ ਜਿਲ੍ਹੇ ਦੇ 28 ਸਕੂਲਾਂ ਵਿੱਚ ਛੁੱਟੀ ਕੀਤੀ ਗਈ ਹੈ।