18 ਤੋਂ 21 ਦਸੰਬਰ ਤੱਕ 33ਵੀਂ ਸਬ-ਜੂਨੀਅਰ ਨੈਸ਼ਨਲ ਕੈਕਿੰਗ ਕੈਨੋਇੰਗ ਚੈਂਪੀਅਨਸ਼ਿੱਪ ਵਿੱਚ ਪੰਜਾਬ ਨੇ ਤਿੰਨ ਮੈਡਲ ਜਿੱਤੇ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
18 ਤੋਂ 21 ਦਸੰਬਰ ਤੱਕ 33ਵੀਂ ਸਬ-ਜੂਨੀਅਰ ਨੈਸ਼ਨਲ ਕੈਕਿੰਗ ਕੈਨੋਇੰਗ ਚੈਂਪੀਅਨਸ਼ਿੱਪ ਵਿੱਚ ਪੰਜਾਬ ਨੇ ਤਿੰਨ ਮੈਡਲ ਜਿੱਤੇ
ਰੂਪਨਗਰ, 23 ਦਸੰਬਰ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜਾਣਾਕਾਰੀ ਸਾਂਝੀ ਕਰਦਿਆਂ ਕਿਹਾ ਕਿ 18 ਤੋਂ 21 ਦਸੰਬਰ ਤੱਕ 33ਵੀਂ ਸਬ-ਜੂਨੀਅਰ ਨੈਸ਼ਨਲ ਕੈਕਿੰਗ ਕੈਨੋਇੰਗ ਚੈਂਪੀਅਨਸ਼ਿੱਪ ਵਿੱਚ ਪੰਜਾਬ ਦੇ 18 ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖਿਡਾਰੀਆਂ ਵਲੋਂ ਆਪਣੀ ਮਿਹਨਤ ਸਦਕਾ ਸ਼ਾਨਦਾਪ ਖੇਡ ਪ੍ਰਦਰਸ਼ਨ ਕਰਦੇ ਹੋਏ ਤਿੰਨ ਮੈਡਲ ਪ੍ਰਾਪਤ ਕੀਤੇ। ਇਨ੍ਹਾਂ ਵਿੱਚ ਸੀ1-200 ਮੀਟਰ ਦੀ ਦੌੜ ਵਿੱਚ ਪ੍ਰਿੰਸ ਗੋਸਵਾਮੀ ਨੇ ਗੋਲ਼ਡ ਮੈਡਲ ਅਤੇ ਸੀ1-500 ਦੀ ਦੌੜ ਵਿੱਚ ਸਿਲਵਰ ਮੈਡਲ ਜਿੱਤਿਆ।
ਡਾ. ਪ੍ਰੀਤੀ ਯਾਦਵ ਨੇ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜਾਈ ਅਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਵੱਲ ਜੋੜ ਕੇ ਰੱਖਣ ਲਈ ਜਾਂ ਉਨ੍ਹਾਂ ਦੀ ਹੌਸਲਾ ਅਫ਼ਜਾਈ ਲਈ ਸਰਕਾਰ ਤੋਂ ਇਲਾਵਾਂ ਜ਼ਿਲ੍ਹਾ ਰੋਇੰਗ ਐਸੋਸੀਏਸ਼ਨ ਦੇ ਅਹੁਦੇਦਾਰ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਚੰਗੀ ਜ਼ਿੰਦਗੀ ਲਈ ਨੌਜਵਾਨਾਂ ਲਈ ਖੇਡਾਂ ਨੂੰ ਅਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣਾ ਲਾਜ਼ਮੀ ਹੈ ਅਤੇ ਕਿਸੇ ਵੀ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਉਸ ਸਮਾਜ ਦੇ ਲੋਕਾਂ ਦਾ ਸਰੀਰਕ ਤੇ ਮਾਨਸਿਕ ਤੌਰ ਉਤੇ ਤੰਦਰੁਸਤ ਹੋਣਾ ਜ਼ਰੂਰੀ ਹੈ।
ਇਸੇ ਤਰ੍ਹਾਂ ਲੜਕੀਆਂ ਨੇ ਖੁਸ਼ਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਕੇ2-500 ਮੀਟਰ ਦੌੜ ਵਿੱਚ ਬਰਾਊਂਜ ਪ੍ਰਾਪਤ ਕੀਤਾ ਅਤੇ ਖੇਲੋ ਇੰਡੀਆ ਯੂਥ ਗੇਮਜ਼ ਲਈ ਰੂਪਨਗਰ ਜ਼ਿਲ੍ਹਾਂ ਦੀਆਂ ਰੀਆ, ਜਸਪ੍ਰੀਤ ਕੌਰ, ਲਵਪਰੀਤ ਕੌਰ, ਜਸ਼ਨਪ੍ਰੀਤ ਕੌਰ, ਖੁਸਪਰੀਤ ਕੌਰ ਅਤੇ ਜੈਸਮੀਨ ਕੌਰ ਨੇ ਕੁਆਲੀਫਾਈ ਕੀਤਾ।
ਇਹਨਾਂ ਪ੍ਰਾਪਤੀਆਂ ਲਈ ਜਿਲਾ ਖੇਡ ਅਫਸਰ ਸ੍ਰੀ ਰੁਪੇਸ਼ ਕੁਮਾਰ ਬੇਗੜਾ ਅਤੇ ਐਮਚਿਊਰ ਕੈਕਿੰਗ ਕੈਨੋਇੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ: ਰਾਜਾ ਕੇ ਐੱਸ ਸਿੱਧੂ, ਜਰਨਲ ਸੈਕਰੇਟਰੀ ਸ: ਪਰਭਜੀਵ ਸਿੰਘ ਨੇ ਕੋਚ ਸ੍ਰੀ ਜਗਜੀਵਨ ਸਿੰਘ ਟੀਮ ਮੈਨੇਜਰ ਜੁਗਰਾਜ ਸਿੰਘ, ਨਵਪ੍ਰੀਤ ਕੌਰ ਅਤੇ ਸਮੂਹ ਖਿਡਾਰੀ ਅਤੇ ਉਹਨਾ ਦੇ ਮਾਤਾ ਪਿਤਾ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈਂਆ ਦਿੱਤੀਆਂ ਅਤੇ ਆਉਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਵਧੀਆ ਪਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।