• ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

16 ਸਿੱਖ ਰੈਜੀਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ਼ਾਂ ਨਾਲ ਸੇਵਾਦਾਰਾਂ ਦੇ ਯੋਗਦਾਨ ਰਾਹੀਂ ਦਾਉਦਪੁਰ ਅਤੇ ਫੱਸਾ ਬੰਨ੍ਹਾਂ ਨੂੰ ਬਚਾਇਆ ਗਿਆ: ਮੇਜਰ ਸ਼ੌਰਿਆ ਰਾਏ

ਪ੍ਰਕਾਸ਼ਨ ਦੀ ਮਿਤੀ : 06/09/2025
oint efforts of 16 Sikh Regiment and Distt Administration with contribution of volunteers save Daudpur and Phassa bunds: Maj Shaurya Raai

16 ਸਿੱਖ ਰੈਜੀਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ਼ਾਂ ਨਾਲ ਸੇਵਾਦਾਰਾਂ ਦੇ ਯੋਗਦਾਨ ਰਾਹੀਂ ਦਾਉਦਪੁਰ ਅਤੇ ਫੱਸਾ ਬੰਨ੍ਹਾਂ ਨੂੰ ਬਚਾਇਆ ਗਿਆ: ਮੇਜਰ ਸ਼ੌਰਿਆ ਰਾਏ

ਮੈਜਰ ਮੇਜਰ ਸ਼ੌਰਿਆ ਰਾਏ ਦੀ ਤਕਨੀਕੀ ਅਗਵਾਈ ਦੋਵੇਂ ਬੰਨ੍ਹਾਂ ਨੂੰ ਬਚਾਇਆ ਜਾ ਰਿਹਾ

ਰੂਪਨਗਰ, 6 ਸਤੰਬਰ: ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਾਰਿਸ਼ ਕਾਰਨ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਨਾਲ ਜ਼ਿਲ੍ਹਾ ਰੂਪਨਗਰ ਵਿੱਚ ਸਤਲੁਜ ਦਰਿਆ ਦੇ ਕਈ ਸਥਾਨਾਂ ‘ਤੇ ਬੰਨ੍ਹਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇੱਕ ਗੰਭੀਰ ਸਥਿਤੀ ਬਣ ਗਈ। ਹਾਲਾਂਕਿ 16 ਸਿੱਖ ਰੈਜੀਮੈਂਟ, ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਇਲਾਕਾਵਾਸੀ ਸਮੇਤ ਆਲੇ ਦੁਆਲੇ ਦੇ ਲੋਕਾਂ ਦੀ ਸਾਂਝੀ ਮਹਿਨਤ ਨਾਲ ਸ੍ਰੀ ਚਮਕੌਰ ਸਾਹਿਬ ਹੇਠ ਆਉਣ ਵਾਲੀਆਂ ਦਾਊਦਪੁਰ ਅਤੇ ਫੱਸਾ ਬੰਨ੍ਹਾਂ ਨੂੰ ਲਗਾਤਾਰ ਮਜਬੂਤ ਕੀਤਾ ਜਾ ਰਿਹਾ ਹੈ।

ਭਾਖੜਾ ਡੈਮ ਤੋਂ ਪਾਣੀ ਦੇ ਤੇਜ਼ ਬਹਾਅ ਅਤੇ ਸਤਲੁਜ ਦਾ ਪੱਧਰ ਵਧਣ ਕਾਰਣ, ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵਲੋਂ 1 ਸਤੰਬਰ ਦੀ ਰਾਤ ਚੰਡੀਗੜ੍ਹ ਤੋਂ ਫੌਜ, ਚਮਕੌਰ ਸਾਹਿਬ ਬੁਲਾਈ ਗਈ। 16 ਸਿੱਖ ਰੈਜੀਮੈਂਟ ਦੇ ਮੈਜਰ ਸ਼ੌਰਯ ਰਾਇ ਦੀ ਅਗਵਾਈ ਹੇਠ ਇਸ ਕਾਲਮ ਨੇ ਤੁਰੰਤ ਦਾਉਦਪੁਰ ਬੰਨ੍ਹ ‘ਤੇ ਸਤਲੁਜ ਦਰਿਆ ਦੇ ਕਟਾਅ ਵਾਲੇ ਹਿੱਸਿਆਂ ਦਾ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸ.ਐੱਸ.ਪੀ. ਗੁਲਨੀਤ ਸਿੰਘ ਖੁਰਾਣਾ ਨਾਲ ਮਿਲ ਕੇ ਜਾਇਜ਼ਾ ਲਿਆ ਅਤੇ ਪੂਰੇ ਪੱਧਰ ਦਾ ਰਾਹਤ ਤੇ ਬਚਾਵ ਯੋਜਨਾ ਸ਼ੁਰੂ ਕੀਤੀ।

ਮੇਜਰ ਸ਼ੌਰਿਆ ਰਾਏ ਅਤੇ ਉਨ੍ਹਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਦਿਆਂ ਕਟਾਅ ਵਾਲੇ ਕੰਢੇ ਭਰ ਕੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਅਤੇ ਰੇਤ ਨਾਲ ਭਰੇ ਬੈਗਾਂ ਤੇ ਪੱਥਰਾਂ ਨਾਲ ਲੋਹੇ ਦੇ ਜਾਲ ਭਰ ਕੇ ਦੂਜੀ ਪਰਤ ਦੀ ਸੁਰੱਖਿਆ ਲਾਈਨ ਤਿਆਰ ਕੀਤੀ। ਇਹ ਬੰਨ੍ਹ ਸਤਲੁਜ ਦਰਿਆ ਅਤੇ ਨੇੜਲੇ ਪਿੰਡਾਂ ਦੀ ਆਬਾਦੀ ਵਿਚਕਾਰ ਇੱਕੋ-ਇੱਕ ਸੁਰੱਖਿਆ ਰੇਖਾ ਹੈ।

ਦਾਉਦਪੁਰ ਵਿਖੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਮੈਜਰ ਰਾਏ ਨੇ ਕਿਹਾ, “ਅਸੀਂ ਦੋਵੇਂ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਿਰੰਤਰ ਯਤਨ ਕਰ ਰਹੇ ਹਾਂ। ਛੇ ਜੂਨੀਅਰ ਕਮਿਸ਼ਨਡ ਅਫ਼ਸਰ ਅਤੇ 68 ਜਵਾਨ ਦਿਨ ਰਾਤ ਡਿਊਟੀ ‘ਤੇ ਲੱਗੇ ਹਨ। ਸਾਡੀਆਂ ਲਗਾਤਾਰ ਕੋਸ਼ਿਸ਼ਾਂ ਨਾਲ ਅਸੀਂ ਦਾਊਦਪੁਰ ਬੰਨ੍ਹ ‘ਤੇ ਸਤਲੁਜ ਦੇ ਪਾਣੀਆਂ ਨੂੰ ਰੋਕਣ ਵਿੱਚ ਸਫਲ ਰਹੇ ਅਤੇ ਆਮ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਬਚਾਇਆ”

ਉਨ੍ਹਾਂ ਨੇ ਇਲਾਕਾ ਵਾਸੀਆਂ ਸਮੇਤ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਸੀਨੀਅਰ ਸੁਪਰਿੰਟੈਂਡੈਂਟ ਆਫ਼ ਪੁਲਿਸ ਗੁਲਨੀਤ ਸਿੰਘ ਖੁਰਾਣਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਸਮੇਂ-ਸਿਰ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਕੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ।

ਮੇਜਰ ਰਾਏ ਨੇ ਦੱਸਿਆ ਕਿ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਹਜ਼ਾਰਾਂ ਸੇਵਾਦਾਰਾਂ ਦੀ ਸਹਾਇਤਾ ਨਾਲ 16 ਸਿੱਖ ਰੈਜੀਮੈਂਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਮਿਲ ਕੇ ਅਣਗਿਣਤ ਜਾਨਾਂ ਬਚਾਈਆਂ ਹਨ ਅਤੇ ਇਹ ਆਪਰੇਸ਼ਨ ਅਜੇ ਵੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਤਬਾਹੀਕੁਨ ਇਸ ਖੇਤਰ ਵਿੱਚ ਆਖਰੀ ਵਾਰ 1988 ਵਿੱਚ ਆਈ ਸੀ, ਜਦੋਂ ਕਈ ਪਿੰਡ ਇੱਕ-ਇੱਕ ਕਰਕੇ ਪ੍ਰਭਾਵਿਤ ਹੋਏ ਸਨ। ਫੌਜ ਦੇ ਅਟੁੱਟ ਯਤਨਾਂ ਨੂੰ ਵੇਖ ਕੇ ਸੈਂਕੜਿਆਂ ਸਥਾਨਕ ਵਸਨੀਕ ਵੀ ਮਦਦ ਲਈ ਅੱਗੇ ਆਏ ਅਤੇ ਰਾਹਤ ਟੀਮਾਂ ਲਈ ਅਸਥਾਈ ਲੰਗਰ ਵੀ ਲਗਾਏ ਜੋ ਆਪਣੇ ਆਪ ਵਿੱਚ ਇਨਸਾਨੀਅਤ ਦੀ ਵੱਡੀ ਮਿਸਾਲ ਹੈ।