10 ਸਾਲ ਤੋਂ ਉੱਪਰ ਦੇ ਬੱਚਿਆ ਦੇ ਅਧਾਰ ਕਾਰਡ 14 ਜੂਨ ਤੱਕ ਕੀਤੇ ਜਾ ਸਕਦੇ ਹਨ ਫਰੀ ਅਪਡੇਟ – ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
10 ਸਾਲ ਤੋਂ ਉੱਪਰ ਦੇ ਬੱਚਿਆ ਦੇ ਅਧਾਰ ਕਾਰਡ 14 ਜੂਨ ਤੱਕ ਕੀਤੇ ਜਾ ਸਕਦੇ ਹਨ ਫਰੀ ਅਪਡੇਟ – ਡਿਪਟੀ ਕਮਿਸ਼ਨਰ
ਰੂਪਨਗਰ, 13 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਸਾਲ ਤੋਂ ਉੱਪਰ ਦੇ ਬੱਚਿਆ ਦੇ ਅਧਾਰ ਕਾਰਡ ਅਧਾਰ ਵੈਬਸਾਈਟ ਤੇ 14 ਜੂਨ 2025 ਤੱਕ ਫਰੀ ਅਪਡੇਟ ਕੀਤੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਆਧਾਰ ਦੀ ਵਰਤੋਂ ਵੱਖ-ਵੱਖ ਥਾਵਾਂ ‘ਤੇ ਹੁੰਦੀ ਹੈ ਇਸ ਨੂੰ ਬਣਾਉਣਾ ਤੇ ਅਪਡੇਟ ਰੱਖਣਾ ਬਹੁਤ ਮਹੱਤਵਪੂਰਨ ਹੈ ਤਾਂ ਕਿ ਆਧਾਰ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੱਧਰੀ ਆਧਾਰ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ ਯੂਆਈਡੀ ਸਟੇਟ ਰੀਸੋਰਸ ਪਰਸਨ ਚੰਡੀਗੜ੍ਹ ਤੋਂ ਆਏ ਨੁਮਾਇੰਦਿਆਂ ਵੱਲੋਂ ਵੀ ਇਸ ਸਬੰਧੀ ਜਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਮੂਹ ਉਪ ਮੰਡਲ ਮੈਜਿਸਟਰੇਟਸ ਜ਼ਿਲ੍ਹਾ ਰੂਪਨਗਰ ਨੂੰ ਵੀ ਇਹ ਲਿਖਿਆ ਜਾ ਚੁੱਕਿਆ ਹੈ ਕਿ 18 ਸਾਲ ਤੋਂ ਉੱਪਰ ਦੇ ਵਿਅਕਤੀਆਂ ਦੇ ਅਧਾਰ ਕਾਰਡ ਬਣਨ ਲਈ ਵੈਰੀਫਿਕੇਸ਼ਨ ਆਪ ਪਾਸ ਪੈਡਿੰਗ ਹੈ, ਉਸ ਨੂੰ ਜਲਦ ਤੋਂ ਜਲਦ ਕਲੀਅਰ ਕੀਤੀ ਜਾਵੇ।