ਬੰਦ ਕਰੋ

ਜ਼ਿਲ੍ਹੇ ਅੰਦਰ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ 62223 ਬੱਚਿਆਂ ਨੂੰ ਪਿਲਾਈਆਂ

ਪ੍ਰਕਾਸ਼ਨ ਦੀ ਮਿਤੀ : 05/03/2024
62223 children were fed during the three-day National Pulse Polio campaign in the district

ਜ਼ਿਲ੍ਹੇ ਅੰਦਰ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਦੌਰਾਨ 62223 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਧਕ ਬੂੰਦਾਂ

ਰੂਪਨਗਰ, 5 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਰੂਪ ਨਗਰ ਡਾਕਟਰ ਮਨੂ ਵਿਜ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਅੰਦਰ ਚਲਾਈ ਜਾ ਰਹੀ ਤਿੰਨ ਰੋਜ਼ਾ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਚਲਾਈ ਗਈ। ਇਸ ਤਿੰਨ ਰੋਜ਼ਾ ਮੁਹਿੰਮ ਦੌਰਾਨ 62223 ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹਿਲੇ ਦਿਨ ਬੂਥ ਲਗਾ ਕੇ ਅਤੇ ਦੋ ਦਿਨ ਘਰ ਘਰ ਜਾ ਕੇ ਨਿਕੜਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।

ਮੁਹਿੰਮ ਦੇ ਤੀਜੇ ਦਿਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਬਲਾਕਾਂ ਵਿੱਚ ਪੋਲੀਓ ਮੁਹਿੰਮ ਦਾ ਨਿਰੀਖਣ ਵੀ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਗਾਇਤਰੀ ਦੇਵੀ ਵੱਲੋਂ ਬਲਾਕ ਨੂਰਪੁਰ ਬੇਦੀ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਜੋ ਪੋਲੀਓ ਰੋਕੂ ਬੂੰਦਾ ਪਿਲਾਈਆਂ ਗਈਆਂ ਹਨ ਉਸ ਸਬੰਧੀ ਨਿਰੀਖਣ ਕੀਤਾ ਗਿਆ।

ਡਾਕਟਰ ਵਿਕਰਮ ਐਸ.ਐਮ.ਓ-ਡਬਲਿਊ.ਐਚ.ਓ ਵੱਲੋਂ ਸਦਾਬਰਤ, ਮੁਸਲਿਮ ਝੁੰਗੀਆ ਅਤੇ ਗਊਸ਼ਾਲਾ ਰੋਡ ਤੇ ਪਲਸ ਪੋਲੀਓ ਮੁਹਿੰਮ ਦਾ ਨਿਰੀਖਣ ਕੀਤਾ ਗਿਆ।

ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਨਵਰੂਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅੱਜ ਤੀਜੇ ਦਿਨ ਘਰ ਘਰ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 62223 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ, ਜਿਸ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਕੀਰਤਪੁਰ ਸਾਹਿਬ ਵਿਖੇ 927, ਭਰਤਗੜ੍ਹ 2144 ਵਿਖੇ , 862 ਨੂਰਪੁਰ ਬੇਦੀ ਵਿਖੇ, 1466 ਸ਼੍ਰੀ ਚਮਕੌਰ ਸਾਹਿਬ ਵਿਖੇ , 753 ਰੂਪਨਗਰ ਵਿਖੇ, 532 ਅਨੰਦਪੁਰ ਸਾਹਿਬ, 285
ਨੰਗਲ ਦੇ ਰਾਜ ਨਗਰ ਵਿਖੇ, 98 ਨੰਗਲ ਵਿਖੇ ਅਤੇ 878 ਮੋਰਿੰਡਾ ਵਿਖੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ।

ਇਸ ਮੁਹਿੰਮ ਅਧੀਨ ਅੱਜ ਤੀਜੇ ਦਿਨ ਕੁੱਲ 7945 ਬੱਚਿਆਂ ਨੂੰ ਅਤੇ ਕੁੱਲ ਤਿੰਨ ਦਿਨਾਂ ਦੇ ਵਿੱਚ 62223 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਗਈਆਂ ਹਨ ਜੋ ਕਿ ਮਿੱਥੇ ਟੀਚੇ ਦੇ ਮੁਤਾਬਿਕ 104 ਫੀਸਦ ਰਿਹਾ।