ਜ਼ਿਲ੍ਹਾ ਰੂਪਨਗਰ ਨੂੰ ਹਰਿਆ ਭਰਿਆ ਬਣਾਉਣ ਲਈ ਸਾਲ 2024-25 ਦੋਰਾਨ 9 ਲੱਖ ਪੌਦੇ ਲਗਾਏ ਜਾਣਗੇ: ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਗਨਰ
ਜ਼ਿਲ੍ਹਾ ਰੂਪਨਗਰ ਨੂੰ ਹਰਿਆ ਭਰਿਆ ਬਣਾਉਣ ਲਈ ਸਾਲ 2024-25 ਦੋਰਾਨ 9 ਲੱਖ ਪੌਦੇ ਲਗਾਏ ਜਾਣਗੇ: ਡਿਪਟੀ ਕਮਿਸ਼ਨਰ
ਰੂਪਨਗਰ, 13 ਜੂਨ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਜੰਗਲਾਤ ਅਫਸਰ ਹਰਜਿੰਦਰ ਸਿੰਘ ਤੇ ਵਣ ਮੰਡਲ ਅਫਸਰ (ਜੰ: ਜੀਵ) ਸ. ਕੁਲਰਾਜ ਸਿੰਘ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੂਪਨਗਰ ਨੂੰ ਹਰਿਆ ਭਰਿਆ ਬਣਾਉਣ ਲਈ ਸਾਲ 2024-25 ਦੋਰਾਨ 9 ਲੱਖ ਪੌਦੇ ਲਗਾਉਣ ਅਤੇ ਸਪਲਾਈ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਟੀਚੇ ਤਹਿਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਤਹਿਤ ਪਨਕੈਂਪਾ ਅਤੇ ਗਰੀਨ ਪੰਜਾਬ ਮਿਸ਼ਨ ਸਕੀਮ ਤਹਿਤ 75000 ਪੌਦੇ ਲਗਾਏ ਜਾਣਗੇ। ਐਗਰੋਫਾਰੈਸਟਰੀ ਸਕੀਮ ਅਧੀਨ 4.15 ਲੱਖ ਪੋਦਿਆਂ ਦੀ ਕਿਸਾਨਾਂ ਨੂੰ ਸਬਸਿਡੀ ਮੁਹੱਇਆ ਕਰਵਾਈ ਜਾਵੇਗੀ। 2.50 ਲੱਖ ਪੌਦੇ ਵੱਖ-ਵੱਖ ਵਿਭਾਗਾਂ, ਵਿਦਿਅਕ ਸੰਸਥਾਵਾਂ, ਪੰਚਾਇਤਾਂ ਆਦਿ ਨੂੰ ਸਪਲਾਈ ਕੀਤੇ ਜਾਣਗੇ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮਗਨਰੇਗਾ ਸਕੀਮ ਅਧੀਨ ਪੰਚਾਇਤਾਂ ਵੱਲੋਂ 1,74,000 ਪੋਦੇ ਲਗਾਏ ਜਾਣਗੇ ਅਤੇ ਵਣ ਵਿਭਾਗ ਵੱਲੋਂ 11 ਨਰਸਰੀਆਂ ਤਿਆਰ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 362 ਹੈਕਟਰ ਰਕਬੇ ਵਿੱਚ ਵਣ ਵਿਭਾਗ ਵੱਲੋ ਪਲਾਂਟੇਸ਼ਨ ਕਰਵਾਈ ਜਾਵੇਗੀ ਅਤੇ 25 ਹੈਕਟਰ ਰਕਬੇ ਵਿੱਚ ਬੈਂਬੂ ਪਲਾਂਟੇਸ਼ਨ ਅਫਟਰ ਇੰਮਪਰੂਵਮੈਂਟ ਫੈਲਿੰਗ ਤਹਿਤ ਕਰਵਾਈ ਜਾਵੇਗੀ।
ਉਨ੍ਹਾਂ ਕਿਹਾ ਕਿ 60 ਪਿੰਡਾਂ ਵਿੱਚ ਨਵੀਆਂ ਨਾਨਕ ਬਗੀਚੀਆਂ ਲਗਾਈਆਂ ਜਾਣਗੀਆਂ ਅਤੇ 10 ਪਵਿੱਤਰ ਵਣ ਲਗਾਏ ਜਾਣਗੇ, ਜਿਸ ਤਹਿਤ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਵੱਲੋ 4.30 ਕਰੋੜ ਰੁਪਏ ਦੀ ਵੱਖ-ਵੱਖ ਪ੍ਰੋਜੈਕਟਾਂ ਪ੍ਰਵਾਨਗੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਵਣ ਮੰਡਲ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਪਲਬਧ ਪਹਾੜੀ ਰਕਬਿਆਂ ਵਿੱਚ ਖੈਰ, ਸ਼ੀਸ਼ਮ, ਫਲਾਹੀ, ਕਿੱਕਰ, ਬਾਂਸ, ਰਜੈਣ ਆਦਿ ਰੁੱਖ ਕਿਸਮਾਂ ਦੀ ਪਲਾਂਟੇਸ਼ਨ ਕਰਵਾਈ ਜਾਵੇ ਅਤੇ ਹੋਰ ਸਰਕਾਰੀ ਅਦਾਰੀਆਂ ਦੇ ਖਾਲੀ ਪਏ ਰਕਬਿਆਂ ਵਿੱਚ ਫਲਦਾਰ, ਆਰਨਾਮੈਂਟਲ, ਮੈਡੀਸ਼ਨਲ ਪਲਾਂਟਾਂ ਆਦਿ ਦੀ ਪਲਾਂਟੇਸ਼ਨ ਕਰਵਾਉਣ ਲਈ ਪੌਦੇ ਸਪਲਾਈ ਕੀਤੇ ਜਾਣ।