ਬੰਦ ਕਰੋ

ਜ਼ਿਲ੍ਹਾ ਰੂਪਨਗਰ ਦੇ 0 ਤੋ 5 ਸਾਲ ਦੇ ਲਗਭਗ 59510 ਤੋਂ ਵੱਧ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਦੀ ਦਵਾਈ ਪਿਲਾਉਣ ਦਾ ਟੀਚਾ ਮਿੱਥਿਆ: ਸਿਵਲ ਸਰਜਨ

ਪ੍ਰਕਾਸ਼ਨ ਦੀ ਮਿਤੀ : 23/02/2024
The target of administering anti-polio medicine to more than 59510 children aged 0 to 5 years of district Rupnagar has been set: Civil Surgeon

ਜ਼ਿਲ੍ਹਾ ਰੂਪਨਗਰ ਦੇ 0 ਤੋ 5 ਸਾਲ ਦੇ ਲਗਭਗ 59510 ਤੋਂ ਵੱਧ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਦੀ ਦਵਾਈ ਪਿਲਾਉਣ ਦਾ ਟੀਚਾ ਮਿੱਥਿਆ: ਸਿਵਲ ਸਰਜਨ

ਰੂਪਨਗਰ, 23 ਫਰਵਰੀ 2024 : ਅੱਜ ਸਿਵਲ ਸਰਜਨ ਦਫ਼ਤਰ ਵਿਖੇ ਪਲੱਸ ਪੋਲੀਓ ਮੁਹਿੰਮ ਤਹਿਤ ਟ੍ਰੇਨਿੰਗ ਕਾਰਵਾਈ ਇਸ ਮੌਕੇ ਉਤੇ ਡਾ. ਮਨੁ ਵਿਜ ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 03 ਮਾਰਚ ਤੋਂ ਪੋਲੀਓ ਦਾ ਨੈਸ਼ਨਲ ਰਾਊਂਡ ਸ਼ੁਰੂ ਹੋ ਰਿਹਾ ਹੈ। ਇਸ ਤਹਿਤ ਸਿਹਤ ਵਿਭਾਗ ਵੱਲੋਂ 0 ਤੋਂ 5 ਸਾਲ ਤੱਕ ਦੇ 59510 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 03 ਮਾਰਚ ਤੋਂ 05 ਮਾਰਚ ਤੱਕ ਪਲੱਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿਮ ਦੇ ਪਹਿਲੇ ਦਿਨ ਪੋਲੀਓ ਬੂਥ ਲਗਾ ਕੇ ਅਤੇ ਅਗਲੇ ਦੋ ਦਿਨ ਬੱਚਿਆਂ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ 21 ਟਰਾਂਜ਼ਿਟ ਬੂਥ ਲਗਾਏ ਜਾ ਰਹੇ ਹਨ। ਘਰ ਘਰ ਜਾ ਕੇ ਬੱਚਿਆਂ ਨੂੰ ਪਲਸ ਪੋਲੀਓ ਦੀ ਬੂੰਦਾਂ ਪਿਲਾਉਣ ਲਈ 626 ਟੀਮਾਂ ਬਣਾਈਆਂ ਗਈਆਂ ਹਨ ਅਤੇ 23 ਮੋਬਾਈਲ ਟੀਮਾਂ ਦਾ ਗਠਨ ਵੀ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਬੱਸ ਸਟੈਂਡਾਂ, ਪਿੰਡਾਂ, ਪ੍ਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ, ਝੁੱਗੀਆਂ ਅਤੇ ਭੱਠਿਆਂ ਤੱਕ ਵੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹੁੰਚ ਕੇ ਹਰ ਵਰਗ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾ ਪਿਲਾਈਆਂ ਜਾਣਗੀਆਂ।

ਅੱਜ ਇਸ ਸਬੰਧ ਵਿੱਚ ਦਫਤਰ ਸਿਵਲ ਸਰਜਨ ਵਿਖੇ ਕਰਮਚਾਰੀਆ ਅਤੇ ਨਰਸਿੰਗ ਵਿਦਿਆਰਥਣਾ ਨੂੰ ਪੋਲੀਓ ਸਬੰਧੀ ਟ੍ਰੇਨਿੰਗ ਦਿੱਤੀ ਗਈ ਇਸ ਮੌਕੇ ਡਾ. ਨਵਰੂਪ ਕੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਕਿਹਾ ਕਿ ਕੋਈ ਵੀ ਜ਼ੀਰੋ ਤੋਂ ਪੰਜ ਸਾਲ ਤੱਕ ਦਾ ਬੱਚਾ ਪੋਲੀਓ ਬੂੰਦਾ ਪੀਣ ਤੋਂ ਵਾਂਝਾ ਨਾ ਰਹਿ ਜਾਵੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ।

ਇਸ ਟ੍ਰੇਨਿੰਗ ਦੌਰਾਨ ਪੋਲੀਓ ਦੀ ਵੈਕਸੀਨ ਕਿਸ ਤਰਾਂ ਬੱਚੇ ਨੂੰ ਪਿਲਾਉਣੀ ਹੈ ਅਤੇ ਵੈਕਸੀਨ ਦਾ ਰੱਖ ਰਖਾਵ ਕਿਸ ਤਰ੍ਹਾਂ ਕਰਨਾ ਹੈ। ਪੋਲੀਓ ਮੁਹਿੰਮ ਨੂੰ ਸਫਲ ਕਰਨ ਲਈ ਹੋਰ ਪ੍ਰਬੰਧਾਂ ਬਾਰੇ ਵੀ ਪੂਰਨ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਲੋਕਾਂ ਨੂੰ ਇਹ ਮੁਹਿਮ ਨੂੰ ਸਫ਼ਲ ਕਰਨ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਅਪਣੇ ਬੱਚਿਆਂ ਨੂੰ ਪੋਲੀਓ ਤੋਂ ਬਚਾਅ ਲਈ ਇਹ ਬੂੰਦਾਂ ਜ਼ਰੂਰ ਪਿਲਾਉਣ। ਵੱਖ-ਵੱਖ ਵਿਭਾਗਾਂ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਹੈ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ, ਬੱਚਿਆਂ ਦੇ ਮਾਹਰ ਡਾ. ਗੁਰਸੇਵਕ, ਜ਼ਿਲਾ ਮਾਸ ਮੀਡੀਆ ਅਫ਼ਸਰ ਰਾਜ ਰਾਣੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।