ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਦਫਤਰ ਵਿਖੇ ਜ਼ਿਲ੍ਹੇ ਵਿੱਚ ਤਾਇਨਾਤ ਸਮੂਹ ਸਪੈਸ਼ਲ ਜੂਵੀਨਾਇਲ ਪੁਲਿਸ ਅਫਸਰਾਂ ਦੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਦਫਤਰ ਵਿਖੇ ਜ਼ਿਲ੍ਹੇ ਵਿੱਚ ਤਾਇਨਾਤ ਸਮੂਹ ਸਪੈਸ਼ਲ ਜੂਵੀਨਾਇਲ ਪੁਲਿਸ ਅਫਸਰਾਂ ਦੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ
ਰੂਪਨਗਰ, 19 ਮਈ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੇ ਦਫਤਰ ਵਿਖੇ ਜ਼ਿਲ੍ਹੇ ਵਿੱਚ ਤਾਇਨਾਤ ਸਮੂਹ ਸਪੈਸ਼ਲ ਜੂਵੀਨਾਇਲ ਪੁਲਿਸ ਅਫਸਰਾਂ ਦੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ।
ਇਸ ਪ੍ਰੋਗਰਾਮ ਵਿੱਚ ਸੀ.ਜੇ.ਐਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਰੂਪਨਗਰ ਜ਼ਿਲ੍ਹੇ ਦੇ ਸਾਰੇ ਜੂਵੀਨਾਇਲ ਪੁਲਿਸ ਅਫਸਰਾਂ ਨੂੰ ਜੁਵਨਾਇਲ ਕਾਨੂੰਨਾਂ ਸਬੰਧੀ ਟ੍ਰੇਨਿੰਗ ਦਿੱਤੀ ਅਤੇ ਇਸ ਖੇਤਰ ਵਿੱਚ ਕਾਨੂੰਨੀ ਤਰਮੀਮਾਂ ਬਾਰੇ ਦੱਸਿਆ ਅਤੇ ਹਦਾਇਤ ਜਾਰੀ ਕੀਤੀ ਕਿ ਇਨ੍ਹਾਂ ਕਾਨੂੰਨਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਬਾਲ ਅਪਰਾਧੀਆਂ ਨੂੰ ਇਸ ਤਰੀਕੇ ਨਾਲ ਸੰਭਾਲਿਆ ਜਾਵੇ ਕਿ ਉਹ ਵੱਡੇ ਅਪਰਾਧੀ ਨਾ ਬਣ ਜਾਣ। ਇਸ ਵਿੱਚ ਉਨ੍ਹਾਂ ਨੇ ਲਾਵਾਰਿਸ ਬੱਚਿਆਂ, ਗੁਮਸ਼ੁਦਾ ਬੱਚਿਆਂ ਅਤੇ ਖਾਸ ਤੌਰ ਤੇ ਲਾਵਾਰਿਸ ਬਰਾਮਦ ਲੜਕੀਆਂ ਦੇ ਨਾਲ ਸਬੰਧਤ ਕਾਨੂੰਨਾਂ ‘ਤੇ ਜਾਣਕਾਰੀ ਦਿੱਤੀ।
ਉਨ੍ਹਾਂ ਨੇ ਸਮੂਹ ਥਾਣਿਆਂ ਨੂੰ ਹਦਾਇਤ ਦਿੱਤੀ ਕਿ ਆਪਣੇ ਥਾਣਿਆਂ ਦੇ ਬਾਹਰ ਸਪੈਸ਼ਨ ਜੁਵਨਾਇਲ ਪੁਲਿਸ ਅਫਸਰ ਦਾ ਨਾਂ ਅਤੇ ਟੈਲੀਫੋਨ ਨੰਬਰ ਬੋਰਡ ਤੇ ਲਿਖ ਕੇ ਲਗਾਇਆ ਜਾਵੇ, ਤਾਂ ਜੋ ਇਹ ਪਤਾ ਲੱਗ ਸਕੇ ਕਿ ਥਾਣੇ ਵਿੱਚ ਸਬੰਧਤ ਅਫਸਰ ਕੌਣ ਹੈ। ਉਨ੍ਹਾਂ ਨੇ ਦੱਸਿਆ ਕਿ ਗੁਮਸ਼ੁਦਾ, ਲਾਵਾਰਿਸ ਅਤੇ ਲੋੜਵੰਦ ਬੱਚਿਆਂ ਨੂੰ ਚਾਇਲਡ ਵੈਲਫੇਅਰ ਕਮੇਟੀ ਸਾਹਮਣੇ ਪੇਸ਼ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਹਿਮਾਂਸ਼ੀ ਗਲਹੋਤਰਾ ਨੇ ਸ਼ਹਿਰ ਦੀਆਂ ਸਮਾਜ ਭਲਾਈ ਸੰਸਥਾ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਅਜਿਹਾ ਬੱਚਾ ਮਿਲਦਾ ਹੈ, ਜਾਂ ਲਾਵਾਰਿਸ ਘੁੰਮ ਰਿਹਾ ਹੈ, ਤਾਂ ਤੁਰੰਤ ਸਪੈਸ਼ਲ ਜੁਵਨਾਇਲ ਪੁਲਿਸ ਅਫਸਰਾਂ, ਜ਼ਿਲ੍ਹਾ ਬਾਲ ਸੁਰਖਿਆ ਅਫਸਰਾਂ ਅਤੇ ਚਾਇਲਡ ਵੈਲਫੇਅਰ ਕਮੇਟੀ ਨਾਲ ਸੰਪਰਕ ਕੀਤਾ ਜਾਵੇ।
ਇਸ ਟ੍ਰੇਨਿੰਗ ਵਿੱਚ ਜੁਵਨਾਇਲ ਜ਼ਸਟਿਸ ਬੋਰਡ ਦੇ ਪ੍ਰਿੰਸੀਪਲ ਮੈਜੀਸਟ੍ਰੇਟ ਸੁਸ਼ੀਲ ਬੋਧ ਨੇ ਵੀ ਪੁਲਿਸ ਅਫਸਰਾਂ ਨੂੰ ਬੱਚਿਆਂ ਦੇ ਕਾਨੂੰਨਾਂ ਬਾਰੇ ਜਾਣੂ ਕਰਵਾਇਆ।
ਇਸ ਮੌਕੇ ਤੇ ਜੁਵਨਾਇਲ ਪੈਨਲ ਵਕੀਲ ਮਨਬੀਰ ਢੀਂਡਸਾ,ਸੁਮੀਤ ਪਸਰੀਚਾ ਪੈਨਲ ਵਕੀਲ ਤੋਂ ਇਲਾਵਾ ਜ਼ਸਪਿੰਦਰ ਕੌਰ ਮੈਂਬਰ, ਅਤੇ ਮੁਨੀਸ਼ ਅਹੁਜਾ ਮੈਂਬਰ ਚਾਈਲਡ ਵੈਲਫੇਅਰ ਕਮੇਟੀ ਹਾਜਰ ਸਨ।