ਬੰਦ ਕਰੋ

ਹੜ੍ਹਾਂ ਦੇ ਸਮੇ ਦੋਰਾਨ ਟੈਲੀਕਾਮ ਕਨੈਕਟੀਵਿਟੀ ਵਿੱਚ ਆਉਣ ਵਾਲੀਆਂ ਦਿੱਕਤਾਂ ਸਬੰਧੀ ਪੁੱਖਤਾ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ

ਪ੍ਰਕਾਸ਼ਨ ਦੀ ਮਿਤੀ : 04/07/2024
A meeting was held to review the adequate arrangements for telecom connectivity problems during floods.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਹੜ੍ਹਾਂ ਦੇ ਸਮੇ ਦੋਰਾਨ ਟੈਲੀਕਾਮ ਕਨੈਕਟੀਵਿਟੀ ਵਿੱਚ ਆਉਣ ਵਾਲੀਆਂ ਦਿੱਕਤਾਂ ਸਬੰਧੀ ਪੁੱਖਤਾ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ

ਰੂਪਨਗਰ, 4 ਜੁਲਾਈ: ਸਹਾਇਕ ਕਮਿਸ਼ਨਰ (ਜ) ਸ਼੍ਰੀ ਅਰਵਿੰਦਰ ਪਾਲ ਸਿੰਘ ਸੋਮਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕੰਪਲੈਕਸ ਵਿਖੇ ਵੱਖ-ਵੱਖ ਟਾਵਰ ਕੰਪਨੀਆਂ ਦੇ ਅਧਿਕਾਰੀਆਂ/ਨੁਮਾਇੰਦਿਆਂ ਨਾਲ ਹੜ੍ਹਾਂ ਦੇ ਸਮੇ ਦੋਰਾਨ ਟੈਲੀਕਾਮ ਕਨੈਕਟੀਵਿਟੀ ਵਿੱਚ ਆਉਣ ਵਾਲੀਆਂ ਦਿੱਕਤਾਂ ਸਬੰਧੀ ਪੁੱਖਤਾ ਪ੍ਰਬੰਧ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ।

ਉਹਨਾਂ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਕਿ ਹੜ੍ਹਾਂ ਦੇ ਦੋਰਾਨ ਕਈ ਜਗ੍ਹਾ ਉਤੇ ਮੋਬਾਇਲ ਟਾਵਰਾਂ ਦੀ ਕਨੈਕਟੀਵਿਟੀ ਬੰਦ ਹੋ ਜਾਂਦੀ ਹੈ। ਜਿਸ ਦੇ ਨਾਲ ਪਬਲਿਕ ਅਤੇ ਪ੍ਰਸ਼ਾਸਨ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਉਹਨਾਂ ਦੁਆਰਾ ਇਹਨਾਂ ਕੰਪਨੀਆਂ ਵੱਲੋਂ ਹੁਣ ਤੱਕ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਅਤੇ ਨਿਰਦੇਸ਼ ਦਿੱਤੇ ਗਏ ਕਿ ਜਿੰਨ੍ਹਾਂ ਟਾਵਰਾਂ ਦੀ ਫਾਉਂਡੇਸ਼ਨ ਨੀਵੀ ਹੈ ਉੱਥੇ ਰੇਤ/ਮਿੱਟੀ ਨਾਲ ਭਰੇ ਥੈਲਿਆਂ ਦਾ ਪ੍ਰਬੰਧ ਕੀਤਾ ਜਾਵੇ, ਪਾਵਰ ਬੈਕਅਪ ਅਤੇ ਜਨਰੇਟਰਾਂ ਦਾ ਪ੍ਰਬੰਧ ਕੀਤਾ ਜਾਵੇ। ਕਈ ਜਗ੍ਹਾ ਤੇ ਦੇਖਣ ਵਿੱਚ ਆਇਆ ਕਿ ਡੀਜਲ ਦੇ ਸਟਾਕ ਘੱਟ ਹੋਣ ਕਾਰਨ ਕਨੈਕਟਿਵੀਟੀ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਲਈ ਡੀਜਲ ਦੇ ਸਟਾਕ ਦਾ ਪ੍ਰਬੰਧ ਪਹਿਲਾਂ ਤੋਂ ਹੀ ਕਰਕੇ ਰੱਖਿਆ ਜਾਵੇ।

ਫੰਕਸ਼ਨਲ ਮੈਨੇਜਰ ਸ਼੍ਰੀ ਬਲਿੰਦਰ ਸਿੰਘ ਨੂੰ ਨਿਰਦੇਸ਼ ਦਿੱਤੇ ਗਏ ਕਿ ਇਹਨਾਂ ਕੰਪਨੀਆਂ/ਅਧਿਕਾਰੀਆਂ ਨਾਲ ਤਾਲਮੇਲ ਕਰਦੇ ਹੋਏ ਪੁਖਤਾ ਪ੍ਰਬੰਧ ਸਮੇ-ਸਿਰ ਕਰਵਾਏ ਜਾਣ।

ਇਸ ਮੀਟਿੰਗ ਵਿੱਚ ਬੀ.ਐਸ.ਐਨ.ਐਲ ਦੇ ਅਚਲ ਸ਼ਰਮਾ ਏ.ਜੀ.ਐਮ., ਐਸ.ਡੀ.ਓ., ਕੁਲਵਿੰਦਰ ਸਿੰਘ ਐਸ.ਡੀ.ਓ. ਰਾਕੇਸ਼ ਕੁਮਾਰ, ਫੀਲਡ ਸੀਨੀਅਰ ਇੰਜੀਨੀਅਰ ਏਅਰਟੈਲ ਦੇ ਮੋਹਿਤ ਰਾਣਾ ਅਤੇ ਮਨਦੀਪ ਸਿੰਘ ਫੀਲਡ ਸੀਨੀਅਰ ਇੰਜੀਨੀਅਰ ਅਤੇ ਜੀਓ ਟੈਲੀਕਾਮ ਦੇ ਦੀਵਾਕਰ, ਸੀਨੀਅਰ ਫੀਲਡ ਇੰਜੀਨੀਅਰ ਸ਼ਾਮਿਲ ਰਹੇ।