ਹੋਲਾ ਮਹੱਲਾ 2026 ਮੌਕੇ ਸੂਚਨਾ ਤੇ ਸਹਾਇਤਾ ਕੇਂਦਰ 24×7 ਹੋਣਗੇ ਸਥਾਪਿਤ – ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਹੋਲਾ ਮਹੱਲਾ 2026 ਮੌਕੇ ਸੂਚਨਾ ਤੇ ਸਹਾਇਤਾ ਕੇਂਦਰ 24×7 ਹੋਣਗੇ ਸਥਾਪਿਤ – ਡਿਪਟੀ ਕਮਿਸ਼ਨਰ
ਸਿਵਲ ਕੰਟਰੋਲ ਰੂਮ ਨੰਬਰ 01887-230350 ‘ਤੇ ਕੀਤਾ ਜਾ ਹੈ ਸੰਪਰਕ
ਰੂਪਨਗਰ, 25 ਫਰਵਰੀ: ਹੋਲਾ ਮਹੱਲਾ ਤਿਉਹਾਰ ਕੀਰਤਪੁਰ ਸਾਹਿਬ ਵਿਖੇ 27, 28 ਫਰਵਰੀ ਤੇ 01 ਮਾਰਚ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 02 ਮਾਰਚ ਤੋ 04 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਲਾ ਮਹੱਲਾ ਦੇ ਤਿਉਹਾਰ ਨੂੰ ਸੁਚੱਜੇ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਪ੍ਰਸ਼ਾਸਨ ਵੱਲੋਂ ਸ਼ਰਧਾਲੂਆਂ ਅਤੇ ਸੰਗਤਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵਿਸ਼ੇਸ਼ ਸੂਚਨਾ ਅਤੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ। ਇਹ ਸਹਾਇਤਾ ਕੇਂਦਰ 26 ਫ਼ਰਵਰੀ ਤੋਂ 05 ਮਾਰਚ ਤੱਕ 24 ਘੰਟੇ ਕਿਰਿਆਸ਼ੀਲ ਰਹੇਗਾ ਤਾਂ ਜੋ ਦੇਸ਼-ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਲੋੜੀਂਦੀ ਜਾਣਕਾਰੀ ਅਤੇ ਤੁਰੰਤ ਸਹਾਇਤਾ ਉਪਲੱਬਧ ਕਰਵਾਈ ਜਾ ਸਕੇ।
ਨੋਡਲ ਅਫ਼ਸਰ ਕੰਟਰੋਲ ਰੂਮ ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਬਾਦਲਦੀਨ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਸੂਚਨਾ ਅਤੇ ਸਹਾਇਤਾ ਕੇਂਦਰ ਹੋਲਾ ਮਹੱਲਾ ਦੌਰਾਨ ਹਰ ਜਾਣਕਾਰੀ ਦੇਣ ਲਈ ਸਹਾਈ ਸਾਬਤ ਹੋਵੇਗੀ। ਕਿਸੇ ਵੀ ਕਿਸਮ ਦੀ ਸਮੱਸਿਆ ਆਉਣ ਤੇ ਜਰੂਰੀ ਜਾਣਕਾਰੀ ਲਈ ਸ਼ਰਧਾਲੂ ਟੈਲੀਫ਼ੋਨ ਨੰਬਰ 01887-230350 ‘ਤੇ 24×7 ਸੰਪਰਕ ਕਰ ਸਕਦੇ ਹਨ। ਇਸ ਉਪਰਾਲੇ ਦਾ ਮਕਸਦ ਹੋਲਾ ਮਹੱਲਾ ਦੌਰਾਨ ਆਉਣ ਵਾਲੀਆਂ ਸੰਗਤਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਅਤੇ ਤਿਉਹਾਰ ਨੂੰ ਸੁਚੱਜੇ ਢੰਗ ਨਾਲ ਸੰਪੰਨ ਕਰਵਾਉਣਾ ਹੈ।