ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਰੂਪਨਗਰ ਦੇ ਨਤੀਜੇ ਰਹੇ ਸ਼ਾਨਦਾਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਰੂਪਨਗਰ ਦੇ ਨਤੀਜੇ ਰਹੇ ਸ਼ਾਨਦਾਰ
ਰੂਪਨਗਰ, 29 ਜੁਲਾਈ: ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਰੂਪਨਗਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਆਈ.ਕੇ. ਗੁਜਰਾਲ ਪੀਟੀਯੂ ਕਪੂਰਥਲਾ ਵਲੋਂ ਐਲਾਨੇ ਨਤੀਜੇ ਸ਼ਾਨਦਾਰ ਰਹੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਰੂਪਨਗਰ ਲੈਫਟੀਨੈਂਟ ਕਰਨਲ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਬੀਐਸਸੀ ਆਈਟੀ, ਐਮਐਸਸੀ ਆਈਟੀ, ਐਮਐਸਸੀ ਆਈਟੀ ਲੀਟ ਅਤੇ ਪੀਜੀਡੀਸੀਏ ਦੇ ਨਤੀਜਿਆ ਵਿੱਚ ਵਿਦਿਆਰਥੀਆਂ ਨੇ ਸ਼ਾਨਦਾਰ ਰੈਂਕ ਹਾਸਲ ਕੀਤੇ।
ਉਨ੍ਹਾਂ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਬੀਐਸਸੀ ਆਈਟੀ ਵਿੱਚ ਰੀਨਾ ਦੇਵੀ ਨੇ 8.74, ਅਮਨਜੋਤ ਕੌਰ ਨੇ 8.30 ਅਤੇ ਮਨਪ੍ਰੀਤ ਕੌਰ ਨੇ 8.22 ਐਸਜੀਪੀਏ ਲੈ ਕੇ ਪਹਿਲਾ ,ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਐਮਐਸਸੀ ਆਈਟੀ ਵਿੱਚ ਪਰਮਿੰਦਰ ਕੌਰ ਨੇ 8.83, ਕੋਮਲਪ੍ਰੀਤ ਕੌਰ ਨੇ 8.50 ਐਸਜੀਪੀਏ ਲੈ ਕੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਐਮਐਸਸੀ ਆਈਟੀ ਲੀਟ ਵਿੱਚ ਰਮਨਪ੍ਰੀਤ ਕੌਰ ਅਤੇ ਅਨਮੋਲਪ੍ਰੀਤ ਕੌਰ ਨੇ 8.50 ਅਤੇ ਦੇਵ ਰਾਜ ਨੇ 8.17 ਐਸਜੀਪੀਏ ਲੈ ਕੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ। ਪੀਜੀਡੀਸੀਏ ਵਿੱਚ ਮਨਪ੍ਰੀਤ ਕੌਰ ਨੇ 8.23 ਅਤੇ ਸਿਮਰਨਜੀਤ ਕੌਰ ਨੇ 8.08 ਐਸਜੀਪੀਏ ਲੈ ਕੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ।
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਰੂਪਨਗਰ ਨੇ ਦੱਸਿਆ ਕਿ ਇਹ ਕੋਰਸ ਸੈਨਿਕਾਂ, ਸਾਬਕਾ ਸੈਨਿਕਾਂ, ਉਨ੍ਹਾਂ ਦੇ ਆਸ਼ਰਿਤਾਂ, ਐਸ.ਸੀ/ਐਸ.ਟੀ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਲਈ ਬਹੁਤ ਹੀ ਘੱਟ ਫ਼ੀਸਾਂ ਤੇ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਬੀਐਸਸੀ ਆਈਟੀ, ਐਮਐਸਸੀ ਆਈਟੀ, ਐਮਐਸਸੀ ਆਈਟੀ ਲੀਟ, ਪੀਜੀਡੀਸੀਏ, ਬੇਸਿਕ ਕੰਪਿਉਟਰ ਕੋਰਸ ਅਤੇ ਸਟੈਨੋਗ੍ਰਾਫੀ ਕੋਰਸਾਂ ਲਈ ਦਾਖਲੇ ਸ਼ੁਰੂ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 85570-67421 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਫੋਟੋ -1. ਰੀਨਾ ਦੇਵੀ, 2. ਅਮਨਜੋਤ ਕੌਰ, 3. ਮਨਪ੍ਰੀਤ ਕੌਰ, 4. ਪਰਮਿੰਦਰ ਕੌਰ, 5. ਕੋਮਲਪ੍ਰੀਤ ਕੌਰ, 6. ਰਮਨਪ੍ਰੀਤ ਕੌਰ, 7. ਅਨਮੋਲਪ੍ਰੀਤ ਕੌਰ, 8. ਦੇਵ ਰਾਜ, 9. ਮਨਪ੍ਰੀਤ ਕੌਰ, 10. ਸਿਮਰਨਜੀਤ ਕੌਰ