ਸੇਵਾ ਕੇਂਦਰ ਰੂਪਨਗਰ ਦੇ ਸਮੂਹ ਕਰਮਚਾਰੀਆਂ ਵੱਲੋਂ ਛਾਂਦਾਰ/ਫੁੱਲ ਦਾਰ ਬੂਟੇ ਲਗਾਉਣ ਦੀ ਲੜ੍ਹੀ ਦਾ ਕੀਤਾ ਆਗਾਜ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸੇਵਾ ਕੇਂਦਰ ਰੂਪਨਗਰ ਦੇ ਸਮੂਹ ਕਰਮਚਾਰੀਆਂ ਵੱਲੋਂ ਛਾਂਦਾਰ/ਫੁੱਲ ਦਾਰ ਬੂਟੇ ਲਗਾਉਣ ਦੀ ਲੜ੍ਹੀ ਦਾ ਕੀਤਾ ਆਗਾਜ
ਰੂਪਨਗਰ, 27 ਜੁਲਾਈ: ਵਾਤਾਵਰਨ ਨੂੰ ਮੁੜ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਜ਼ਿਲ੍ਹੇ ਵਿਚ ਬੂਟੇ ਲਗਾਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ, ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸਾਂ ਤਹਿਤ ਵੱਖ-ਵੱਖ ਸਰਕਾਰੀ ਵਿਭਾਗਾਂ, ਦਫ਼ਤਰਾਂ ਵਿੱਦਿਅਕ ਅਦਾਰਿਆਂ, ਖਾਲੀ ਪਈਆਂ ਸਰਕਾਰੀ ਥਾਵਾਂ ਵਿਖੇ ਬੂਟੇ ਲਗਾਉਣ ਦਾ ਉਪਰਾਲਾ ਨਿਰੰਤਰ ਜਾਰੀ ਹੈ। ਇਸੇ ਲੜੀ ਤਹਿਤ ਸੇਵਾ ਕੇਂਦਰ ਰੂਪਨਗਰ ਦੇ ਸਮੂਹ ਕਰਮਚਾਰੀਆਂ ਵੱਲੋਂ ਛਾਂਦਾਰ/ਫੁੱਲ ਦਾਰ ਬੂਟੇ ਲਗਾਉਣ ਦੀ ਲੜ੍ਹੀ ਦਾ ਆਗਾਜ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਮੈਨੇਜਰ ਕਮਲਜੀਤ ਸਿੰਘ ਨੇ ਦੱਸਿਆ ਕਿ ਪੌਦੇ ਸਾਡੇ ਜਿੰਦਗੀ ਜਿਊਣ ਵਿਚ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਇਨ੍ਹਾਂ ਤੋਂ ਬਿਨਾਂ ਮਨੁੱਖੀ ਜੀਵਨ ਦੀ ਹੋਂਦ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਹੈ।
ਉਨ੍ਹਾਂ ਸਮੂਹ ਮਨੁੱਖਤਾ ਨੂੰ ਇਹ ਸੰਦੇਸ਼ ਦਿੱਤਾ ਕਿ ਸਭ ਨੂੰ ਮਿਲ ਕੇ ਘੱਟੋ-ਘੱਟ ਇਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਸਾਡਾ ਪੰਜਾਬ ਇਕ ਵਧੀਆ ਵਾਤਾਵਰਣ ਵਾਲਾ ਅਤੇ ਹਰਿਆਲੀ ਵਾਲਾ ਸੂਬਾ ਬਣ ਸਕੇ।
ਇਸ ਮੌਕੇ ਡੀ.ਆਈ.ਟੀ.ਐਮ ਮੈਡਮ ਮੋਨਿਕਾ ਜੀ, ਕੰਵਲਜੀਤ ਸਿੰਘ, ਮਾਸਟਰ ਟ੍ਰੇਨਰ ਬਲਜੀਤ ਸਿੰਘ, ਏ.ਡੀ.ਐਮ. ਰਵਿੰਦਰ ਸਿੰਘ, ਗਗਨਦੀਪ ਸਿੰਘ , ਅਮਨਦੀਪ ਸਿੰਘ, ਅਤੇ ਸਮੂਹ ਸਟਾਫ਼ ਹਾਜ਼ਰ ਸੀ।