ਬੰਦ ਕਰੋ

ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ

ਪ੍ਰਕਾਸ਼ਨ ਦੀ ਮਿਤੀ : 14/09/2018
ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ

ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਪ੍ਰੈਸ ਨੋਟ ਮਿਤੀ 13 ਸਤੰਬਰ, 20181

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ।

ਰੂਪਨਗਰ 13 ਸਤੰਬਰ – ਮਿਡ ਡੇ ਮੀਲ ਤਹਿਤ ਸਕੂਲਾਂ ਵਿੱਚ ਮੁਹਇਆ ਕਰਵਾਏ ਜਾਣ ਵਾਲੇ ਅਨਾਜ ਦੀ ਮੁਸਤੇਦੀ ਨਾਲ ਚੈਕਿੰਗ ਕੀਤੀ ਜਾਵੇ।ਇਹ ਹਦਾਇਤ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੇ ਅੱਜ ਇੱਥੇ ਸਿੱਖਿਆ ਵਿਕਾਸ ਕਮੇਟੀ ਦੀ ਮੀਟਿੰਗ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕੀਤੀ । ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਮਿਡ ਡੇਅ ਮੀਲ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਖਾਣ ਵਾਸਤੇ ਦਿੱਤਾ ਜਾਣ ਵਾਲਾ ਦੁਪਹਿਰ ਦਾ ਖਾਣਾ ਵੀ ਮਿਆਰੀ ਹੀ ਦਿੱਤਾ ਜਾਵੇ ਅਤੇ ਇਸ ਦੀਆਂ ਚੈਕਿੰਗਾਂ ਵੀ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਆਈ.ਈ.ਡੀ. ਤਹਿਤ ਵਿਸ਼ੇਸ਼ ਲੋੜਾਂ ਵਾਲੇ ਸ਼ਨਾਖਤ ਕੀਤੇ 1875 ਬੱਚਿਆਂ ਨੂੰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਣਦੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਇਹ ਵੀ ਹਦਾਇਤ ਕੀਤੀ ਕਿ ਦਿਵਿਆਂਗ ਬੱਚਿਆਂ ਦੇ ਸਰਟੀਫਿਕੇਟ ਬਣਾਉਣ ਦੇ ਕੰਮ ਵਿੱਚ ਵੀ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਸਮੇ ਸਿਰ ਦਿੱਤੀਆਂ ਜਾ ਸਕਣ।

ਮੀਟਿੰਗ ਦੌਰਾਨ ਸ਼੍ਰੀ ਦਿਨੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਪੜੋ ਪੰਜਾਬ ਪੜਾਓ ਪੰਜਾਬ ਤਹਿਤ ਜ਼ਿਲ੍ਹੇ ਦੇ ਸਾਰੇ 08 ਸਿੱਖਿਆਂ ਬਲਾਕਾਂ ਨੇ ਚੰਗੀ ਕਾਰਗੁਜਾਰੀ ਦਿਖਾਈ ਹੈ ਜਿਸ ਸਦਕਾ ਜਿਲ੍ਹੇ ਦਾ ਬੇਸਲਾਈਨ ਨਤੀਜਾ ਜੋ ਪਹਿਲਾਂ 35 ਫੀਸਦੀ ਸੀ ਉਹ ਮਾਰਚ 18 ਵਿੱਚ ਪਹਿਲਾਂ ਨਾਲੋਂ 42 ਫੀਸਦੀ ਵੱਧ ਕੇ 78.27 ਫੀਸਦੀ ਹੋ ਗਿਆ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਨਬਾਰਡ ਗ੍ਰਾਂਟ ਅਧੀਨ 12 ਪ੍ਰਇਮਰੀ ਸਕੂਲਾਂ ਵਿੱਚ 20 ਵਾਧੂ ਕਲਾਸ ਰੂਮ ਬਣਾਉਣ ਲਈ ਪ੍ਰਾਪਤ ਗ੍ਰਾਂਟ ਜਲਦੀ ਹੀ ਸਬੰਧਤ ਸਕੂਲਾਂ ਨੂੰ ਟਰਾਂਸਫਰ ਕਰ ਦਿੱਤੀ ਜਾਵੇਗੀ।

ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀ ਦਿਨੇਸ਼ ਕੁਮਾਰ ਜਿਲ੍ਹਾ ਸਿੱਖਿਆ ਅਫਸਰ, ਸ਼੍ਰੀ ਸ਼ਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ, ਸ਼੍ਰੀਮਤੀ ਅ੍ਰਮਿਤ ਬਾਲਾ ਜਿਲ੍ਹਾ ਸਮਾਜਿਕ ਸੁਰਖਿਆ ਅਫਸਰ, ਡਾ: ਨਿਧੀ ਸ਼੍ਰੀਵਾਸਵਾ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ, ਸ਼੍ਰੀਮਤੀ ਰੂਚੀ ਗਰੋਵਰ ਪ੍ਰਿੰਸੀਪਲ ਆਦਰਸ਼ ਸਕੂਲ ਸ਼੍ਰੀ ਆਨੰਦਪੁਰ ਸਾਹਿਬ,ਸ਼੍ਰੀਮਤੀ ਰਜਨਾ ਕਟਿਆਲ ਉਪ ਜ਼ਿਲ੍ਹਾ ਸਿੱਖਿਆ ਅਫਸਰ, ਡਾ: ਅਜਮੇਰ ਸਿੰਘ ਰਟਾਇਰ ਜਿਲ੍ਹਾ ਸਿੱਖਿਆ ਅਫਸਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।