ਬੰਦ ਕਰੋ

ਸਿਵਲ ਹਸਪਤਾਲ ਵਿਖੇ ਮਾਨਸਿਕ ਸਿਹਤ ਅਤੇ ਨਸ਼ਿਆ ਸਬੰਧੀ ਸਕੂਲ ਟੀਚਰਾਂ, ਫ਼ੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ

ਪ੍ਰਕਾਸ਼ਨ ਦੀ ਮਿਤੀ : 14/02/2025
Training given to school teachers, field staff and Asha workers on mental health and addiction at Civil Hospital.

ਸਿਵਲ ਹਸਪਤਾਲ ਵਿਖੇ ਮਾਨਸਿਕ ਸਿਹਤ ਅਤੇ ਨਸ਼ਿਆ ਸਬੰਧੀ ਸਕੂਲ ਟੀਚਰਾਂ, ਫ਼ੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਦਿੱਤੀ ਟ੍ਰੇਨਿੰਗ

ਰੂਪਨਗਰ, 14 ਫ਼ਰਵਰੀ: ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਮਾਨਸਿਕ ਸਿਹਤ ਅਤੇ ਨਸ਼ਿਆ ਸਬੰਧੀ ਸਕੂਲ ਟੀਚਰਾਂ, ਫ਼ੀਲਡ ਸਟਾਫ਼ ਅਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਗਈ।

ਇਸ ਟ੍ਰੇਨਿੰਗ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਨੇ ਕਿਹਾ ਕਿ ਮਾਨਸਕਿ ਸਿਹਤ ਜਨਤਕ ਸਿਹਤ ਦਾ ਇੱਕ ਅਹਿਮ ਹਿੱਸਾ ਹੈ ਅਤੇ ਇਸਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਾਨੂੰ ਸਾਰਿਆ ਨੂੰ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ।

ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰ ਵਿੱਚ ਮਾਨਸਕਿ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਜਿਵੇਂ ਡਿਪਰੈਸ਼ਨ, ਤਣਾਅ ਅਤੇ ਚਿੰਤਾ ਆਮ ਹਨ। ਇਹ ਸਮੱਸਿਆਵਾਂ ਵਿਅਕਤੀਗਤ ਜੀਵਨ ਹੀ ਨਹੀਂ , ਸਗੋਂ ਸਮਾਜਕਿ ਅਤੇ ਪੇਸ਼ੇਵਰ ਜੀਵਨ ਤੇ ਵੀ ਅਸਰ ਪਾਉਂਦੀਆਂ ਹਨ। ਮਾਨਸਕਿ ਸਿਹਤ ਅਤੇ ਨਸ਼ਿਆਂ ਦੀ ਸਮੱਸਿਆ ਅੱਜ ਦੇ ਸਮਾਜ ਵਿੱਚ ਇੱਕ ਗੰਭੀਰ ਚੁਣੌਤੀ ਬਣ ਗਈ ਹੈ। ਨਸ਼ਾ ਸਿਰਫ਼ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਸਗੋਂ ਇਹ ਮਾਨਸਕਿ ਤੰਦਰੁਸਤੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਜਦੋਂ ਕੋਈ ਵਿਅਕਤੀ ਨਸ਼ਿਆਂ ਦੀ ਲਤ ਵਿੱਚ ਫਸ ਜਾਂਦਾ ਹੈ ਤਾਂ ਇਹ ਉਨ੍ਹਾਂ ਦੇ ਦਿਮਾਗੀ ਸਿਹਤ, ਭਾਵਨਾਤਮਕ ਹਾਲਤ ਅਤੇ ਰਿਸ਼ਤਿਆਂ ‘ਤੇ ਵੀ ਬੁਰਾ ਅਸਰ ਪੈਂਦਾ ਹੈ।

ਇਸ ਮੌਕੇ ਬੋਲਦਿਆ ਡਾ. ਕੰਵਰਵੀਰ ਸਿੰਘ ਗਿੱਲ ਅਤੇ ਡਾ. ਅੰਤਰਾ ਕੁਵਰ (ਮਾਨਸਿਕ ਰੋਗਾਂ ਦੇ ਮਾਹਿਰ) ਨੇ ਕਿਹਾ ਕਿ ਮਾਨਸਿਕ ਸਿਹਤ ਅਤੇ ਨਸ਼ਿਆਂ ਵਿਚਕਾਰ ਇੱਕ ਡਾਇਰੈਕਟ ਸੰਬੰਧ ਹੈ। ਨਸ਼ੇ ਦੀ ਲਤ ਮਨੁੱਖੀ ਮਾਨਸਿਕ ਹਾਲਤ ਨੂੰ ਗੰਭੀਰ ਤੌਰ ‘ਤੇ ਪ੍ਰਭਾਵਿਤ ਕਰਦੀ ਹੈ ਜਿਸ ਨਾਲ ਡਿਪਰੈਸ਼ਨ, ਐਂਜ਼ਾਇਟੀ, ਪੈਨਕਿਐਟੈਕ ਅਤੇ ਹੋਰ ਮਾਨਸਕਿ ਰੋਗਾਂ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਨਸ਼ਿਆਂ ਦੇ ਕਾਰਨ ਲੋਕਾਂ ਦੀ ਜੀਵਨਸ਼ੈਲੀ ਅਤੇ ਕੰਮਕਾਜ ਦੀ ਪ੍ਰਦਰਸ਼ਨ ਕਾਫ਼ੀ ਹੱਦ ਤੱਕ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਸਾਡਾ ਮੁੱਖ ਉਦੇਸ਼ ਇੱਕ ਪ੍ਰੋਐਕਟਿਵ ਤਰੀਕੇ ਨਾਲ ਮਾਨਸਕਿ ਸਿਹਤ ਦੇ ਮਸਲੇ ਨੂੰ ਸਿਰਜਣਾ ਅਤੇ ਨਸ਼ਿਆਂ ਦੀ ਲਤ ਦੇ ਖਿਲਾਫ ਜਾਗਰੂਕਤਾ ਵਧਾਉਣਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਹਸਪਤਾਲ ਵਿਖੇ ਇੱਕ ਨਸ਼ਾ ਛਡਾਊ ਕੇਂਦਰ ਵੀ ਹੈ ਜਿਸ ਵਿੱਚ ਮਾਨਸਕਿ ਸਿਹਤ ਅਤੇ ਨਸ਼ੇ ਦੀ ਲਤ ਨਾਲ ਜੁੜੇ ਮਰੀਜ਼ਾਂ ਦੀ ਸਹਾਇਤਾ ਕੀਤੀ ਜਾਦਾ ਹੈ, ਉਨ੍ਹਾਂ ਕਿਹਾ ਕਿ ਇੱਥੇ ਪੀੜ੍ਹਤ ਲੋਕ ਇਲਾਜ ਅਤੇ ਮਦਦ ਲਈ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਨਸ਼ੇ ਦੀ ਲਤ ਤੋਂ ਪੀੜਤ ਵਿਅਕਤੀ ਲਈ ਕਾਫੀ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਅਤੇ ਮਾਨਸਕਿ ਸਿਹਤ ਦੇ ਮੁੱਦੇ ‘ਤੇ ਖੁੱਲ੍ਹੀ ਗੱਲਬਾਤ ਅਤੇ ਸਮਾਜਿਕ ਜਾਗਰੂਕਤਾ ਵਧਾ ਰਹੇ ਹਾਂ। ਉਨ੍ਹਾਂ ਕਿਹਾ ਕਿ ਮਾਨਸਕਿ ਸਿਹਤ ਨਾਲ ਜੁੜੇ ਮਸਲਿਆਂ ਬਾਰੇ ਸਹਾਇਤਾ ਲਈ ਸਿਹਤ ਵਿਭਾਗ ਦੀਆਂ ਮੁਫ਼ਤ ਸੇਵਾਵਾਂ ਦੀ ਵਰਤੋਂ ਕਰਨ ਦੀ ਸਲਾਹ ਮਰੀਜ਼ਾ ਨੂੰ ਦਿੱਤੀ ਜਾਵੇ।

ਡੀ.ਐਮ.ਐਚ.ਪੀ. ਰਾਹੀਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਦੋ ਦਿਨ ਦੀ ਇਹ ਟ੍ਰੇਨਿੰਗ ਕਰਵਾਈ ਗਈ ਜਿਸ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਕਿਵੇਂ ਦਰੁੱਸਤ ਰੱਖਣਾ ਹੈ, ਇਸਦੇ ਲਈ ਟੀਚਰਾਂ ਨੂੰ ਤਰੀਕੇ ਦੱਸੇ ਗਏ ਤੇ ਇਸ ਤੋਂ ਇਲਾਵਾ ਮਾਨਸਿਕ ਰੋਗਾਂ ਬਾਰੇ ਵੀ ਜਾਣੂ ਕਰਾਇਆ ਗਿਆ। ਇੱਕ ਦਿਨ ਦੀ ਟ੍ਰੇਨਿੰਗ ਆਸ਼ਾ ਵਰਕਰਾਂ ਅਤੇ ਫੀਲਡ ਸਟਾਫ ਨੂੰ ਕਰਾਈ ਗਈ ਜਿਸ ਦੇ ਵਿੱਚ ਕਮਿਊਨਿਟੀ ਪੱਧਰ ਤੇ ਮਾਨਸਿਕ ਰੋਗਾਂ ਨੂੰ ਦੇ ਲੱਛਣਾਂ ਨੂੰ ਪਛਾਣਨ ਬਾਰੇ ਦੱਸਿਆ ਗਿਆ ਅਤੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਾਉਣ ਦੇ ਲਈ ਮੋਟੀਵੇਟ ਕਰਨ ਲਈ ਦੱਸਿਆ ਗਿਆ।

ਇਸ ਮੌਕੇ ਸੈਕਟਰੀ ਸੋਸ਼ਲ ਵਰਕਰ ਮੋਨੀਕਾ ਸੈਣੀ, ਡੀਅਡੀਕਸ਼ਨ ਕਾਊਂਸਲਰ ਪ੍ਰਭਜੋਤ ਕੌਰ ਅਤੇ ਓਟ ਕਾਊਂਸਲਰ ਜਸਜੀਤ ਕੌਰ ਵੀ ਹਾਜ਼ਰ ਸਨ।