ਸਿਵਲ ਹਸਪਤਾਲ ਰੂਪਨਗਰ ਵਿਖੇ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਹੋਈ ਸ਼ੁਰੂ

ਟੀ.ਬੀ ਮਰੀਜਾਂ ਨੂੰ ਦਵਾਈ ਦੇ ਨਾਲ ਪੋਸ਼ਟਿਕ ਆਹਾਰ ਦੇਣ ਦੇ ਮੰਤਵ ਨਾਲ ਰਾਸ਼ਨ ਕਿੱਟਾਂ ਵੰਡੀਆ ਗਈਆਂ
ਸਿਵਲ ਹਸਪਤਾਲ ਰੂਪਨਗਰ ਵਿਖੇ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਹੋਈ ਸ਼ੁਰੂ
ਰੂਪਨਗਰ, 09 ਜੁਲਾਈ: ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਡਾ. ਨਵਰੂਪ ਕੌਰ ਅਤੇ ਜ਼ਿਲ੍ਹਾ ਤਪਦਿਕ ਅਫਸਰ ਡਾ. ਡੋਰੀਆ ਬੱਗਾ ਤੇ ਸਮੂਹ ਸਟਾਫ ਦੀ ਮੋਜੂਦਗੀ ਵਿੱਚ ਅੱਜ 22 ਲੋੜਵੰਦ ਟੀ.ਬੀ ਮਰੀਜ਼ਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਤਾਂ ਜੋ ਮਰੀਜ਼ਾਂ ਨੂੰ ਦਵਾਈ ਦੇ ਨਾਲ-ਨਾਲ ਪੋਸ਼ਟਿਕ ਆਹਾਰ ਵੀ ਦਿੱਤਾ ਜਾ ਸਕੇ।
ਇਸ ਦੇ ਨਾਲ ਹੀ ਸਿਵਲ ਹਸਪਤਾਲ ਰੂਪਨਗਰ ਵਿਖੇ ਅੱਜ ਰਾਸ਼ਟਰੀ ਤਪਦਿਕ ਇਲੈਮੀਨੇਸ਼ਨ ਪ੍ਰੋਗਰਾਮ ਅਧੀਨ ਪ੍ਰਧਾਨ ਮੰਤਰੀ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਮੁਹਿੰਮ ਸ਼ੁਰੂ ਕੀਤੀ ਗਈ।
ਇਸ ਮੌਕੇ ਸਹਾਇਕ ਸਿਵਲ ਸਰਜਨ ਰੂਪਨਗਰ ਡਾ. ਬੋਬੀ ਗੁਲਾਟੀ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਿਖੇ ਟੀ. ਬੀ. ਮੁਕਤ ਅਭਿਆਨ ਤਹਿਤ ਟੀ.ਬੀ ਦੀ ਬਿਮਾਰੀ ਦੀ ਜਲਦੀ ਪਛਾਣ ਕਰਕੇ ਭਾਰਤ ਦੇਸ਼ ਨੂੰ ਟੀ.ਬੀ ਮੁਕਤ ਦੇਸ਼ ਬਣਾਉਣਾ ਉਨ੍ਹਾਂ ਸਿਹਤ ਕਰਮੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਟੀ. ਬੀ. ਮੁਕਤ ਅਭਿਆਨ ਦੌਰਾਨ ਤਨਦੇਹੀ ਨਾਲ ਆਪਣੀਆਂ ਸੇਵਾਵਾ ਨਿਭਾਉਣ।
ਇਸ ਮੁਹਿੰਮ ਦੌਰਾਨ ਬਜੁਰਗਾਂ, ਸ਼ੂਗਰ ਦੇ ਮਰੀਜ, ਸਲੱਮ ਏਰੀਆ, ਭੱਠੇ, ਬਿਰਧ ਆਸ਼ਰਮ, ਐਚ.ਆਈ.ਵੀ ਮਰੀਜਾਂ, 05 ਸਾਲ ਪਹਿਲਾਂ ਟੀ.ਬੀ ਦੀ ਬਿਮਾਰੀ ਤੋਂ ਮੁਕਤ ਹੋਏ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਦੀ ਟੀ.ਬੀ. ਸਕਰਿਨਿੰਗ ਕੀਤੀ ਜਾਵੇਗੀ। ਇਸ ਕੰਮ ਲਈ ਆਯੂਸ਼ਮਾਨ ਅਰੋਗਿਆ ਕੇਂਦਰ ਦੀਆਂ ਟੀਮਾਂ ਵੱਲੋਂ ਸਰਵੇ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਕੂਲਾਂ, ਕਾਲਜਾਂ ਵਿੱਚ ਟੀ.ਬੀ. ਦੀ ਬਿਮਾਰੀ ਸੰਬੰਧੀ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਜੇਲ੍ਹ ਕੈਂਪਾਂ ਦੌਰਾਨ ਸ਼ੱਕੀ ਮਰੀਜਾਂ ਦੇ ਸੈਂਪਲ ਵੀ ਲਏ ਗਏ। ਟੀ. ਬੀ. ਦੀ ਜਾਂਚ ਸਿਹਤ ਸੰਸਥਾਵਾ ਵਿੱਚ ਆਧੁਨਿਕ ਮਸ਼ੀਨਾਂ ਦੁਆਰਾ ਬਿਲਕੁਲ ਮੁਫਤ ਕੀਤੀ ਜਾਂਦੀ ਹੈ, ਜਿਸ ਨਾਲ ਟੀ.ਬੀ ਮੁਕਤ ਭਾਰਤ ਅਭਿਆਨ ਨੂੰ ਸਫਲ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਤੇ ਜ਼ਿਲ੍ਹਾ ਤਪਦਿਕ ਅਫਸਰ ਰੂਪਨਗਰ ਡਾ. ਡੋਰੀਆ ਬੱਗਾ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਭਾਰਤ ਨੂੰ ਟੀ. ਬੀ. ਮੁਕਤ ਕਰਨਾ ਹੈ ਅਤੇ ਟੀ.ਬੀ ਦੀ ਬਿਮਾਰੀ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਜਾਗਰੂਕ ਕਰਨਗੀਆਂ।
ਇਸ ਮੌਕੇ ਉੱਚ ਅਧਿਕਾਰੀਆ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਲੋਕਾਂ ਨੂੰ ਵੱਧ ਤੋ ਵੱਧ ਨਿਕਸ਼ੈ ਮਿੱਤਰਤਾ ਬਣਨ ਦੀ ਅਪੀਲ ਕੀਤੀ ਗਈ, ਜਿਸ ਨਾਲ ਵੱਧ ਤੋਂ ਵੱਧ ਲੋੜਵੰਦ ਟੀ.ਬੀ. ਮਰੀਜ਼ਾਂ ਦੀ ਮਦਦ ਕੀਤੀ ਜਾ ਸਕੇ।