ਸਾਲਾਹਪੁਰ ਭੱਠਾ ‘ਚ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ

ਸਾਲਾਹਪੁਰ ਭੱਠਾ ‘ਚ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ
ਰੂਪਨਗਰ, 27 ਮਾਰਚ: ਆਯੁਸ਼ਮਾਨ ਆਰੋਗਿਆ ਕੇਂਦਰ ਬਾਲਸੰਡਾ ਦੀ ਪੈਰਾ-ਮੈਡਿਕਲ ਟੀਮ ਵੱਲੋਂ ਸਾਲਾਹਪੁਰ ਭੱਠਾ ਵਿਖੇ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਲਈ ਵਿਸ਼ੇਸ਼ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਗਿਆ।
ਇਹ ਪੂਰਾ ਕੈਂਪ ਸੈਨਟਰੀ ਇੰਸਪੈਕਟਰ ਅਵਤਾਰ ਸਿੰਘ, ਹੈਲਥ ਸੁਪਰਵਾਈਜ਼ਰ ਸਰਬਜੀਤ ਕੌਰ, ਹੈਲਥ ਵਰਕਰ ਅਨੂ ਕੁਮਾਰੀ ਅਤੇ ਹੈਲਥ ਵਰਕਰ ਸਚਿਨ ਸਾਹਨੀ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਕੈਂਪ ਦੌਰਾਨ ਛੋਟੇ ਬੱਚਿਆਂ ਨੂੰ ਜ਼ਰੂਰੀ ਟੀਕੇ ਲਗਾਏ ਗਏ, ਤਾਂ ਜੋ ਉਨ੍ਹਾਂ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਨਾਲ ਹੀ, ਗਰਭਵਤੀ ਮਹਿਲਾਵਾਂ ਨੂੰ ਵੀ ਲੋੜੀਂਦੇ ਟੀਕੇ ਦਿੱਤੇ ਗਏ, ਤਾਂ ਜੋ ਉਨ੍ਹਾਂ ਅਤੇ ਅਣਜੰਮੇ ਬੱਚਿਆਂ ਦੀ ਸਿਹਤ ਸੁਰੱਖਿਅਤ ਰਹੇ।
ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ ਨੇ ਕਿਹਾ ਕਿ ਸਿਹਤਮੰਦ ਭਵਿੱਖ ਲਈ ਟੀਕਾਕਰਨ ਅਤਿ ਆਵਸ਼ਕ ਹੈ। ਇਹ ਵਿਸ਼ੇਸ਼ ਕੈਂਪ ਲਗਾ ਕੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਬੱਚਾ ਅਤੇ ਗਰਭਵਤੀ ਮਹਿਲਾ ਲੋੜੀਂਦੇ ਟੀਕੇ ਲਗਵਾਏ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਿਹਤ ਪ੍ਰਤੀ ਜਾਗਰੂਕ ਹੋਣ ਅਤੇ ਸਮੇਂ-ਸਮੇਂ ‘ਤੇ ਟੀਕਾਕਰਨ ਕਰਵਾਉਣ।
ਆਯੁਸ਼ਮਾਨ ਆਰੋਗਿਆ ਕੇਂਦਰ ਦੀ ਟੀਮ ਨੇ ਟੀਕਾਕਰਨ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮਾਵਾਂ ਨੂੰ ਆਪਣੀ ਅਤੇ ਬੱਚਿਆਂ ਦੀ ਤੰਦਰੁਸਤੀ ਬਚਾਉਣ ਲਈ ਜਾਗਰੂਕ ਕੀਤਾ। ਇਹ ਵਿਸ਼ੇਸ਼ ਕੈਂਪ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਲਗਾਇਆ ਗਿਆ ਸੀ, ਤਾਂ ਜੋ ਉਹ ਸਮੇਂ-ਸਮੇਂ ਤੇ ਲੋੜੀਦੇ ਟੀਕੇ ਲਗਵਾ ਕੇ ਆਪਣੀ ਸਿਹਤ ਦੀ ਰੱਖਿਆ ਕਰ ਸਕਣ।