ਸਹਾਇਕ ਕਮਿਸ਼ਨਰ ਰਾਜ ਕਰ ਦੀ ਟੀਮ ਨੇ ਘੋਖਿਆ ਸਟੋਨ ਕਰੈਸ਼ਰਾਂ ਦਾ ਰਿਕਾਰਡ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਹਾਇਕ ਕਮਿਸ਼ਨਰ ਰਾਜ ਕਰ ਦੀ ਟੀਮ ਨੇ ਘੋਖਿਆ ਸਟੋਨ ਕਰੈਸ਼ਰਾਂ ਦਾ ਰਿਕਾਰਡ
ਰੂਪਨਗਰ, 13 ਜੁਲਾਈ: ਸਹਾਇਕ ਕਮਿਸ਼ਨਰ ਰਾਜ ਕਰ ਜ਼ਿਲ੍ਹਾ ਰੂਪਨਗਰ ਸ਼੍ਰੀਮਤੀ ਹਰਵੀਰ ਕੌਰ ਬਰਾੜ ਦੀ ਅਗਵਾਈ ਅਧੀਨ ਗਠਿਤ ਦੋ ਵੱਖ ਵੱਖ ਟੀਮਾਂ ਦੁਆਰ ਸਟੋਨ ਕਰੈਸ਼ਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ।
ਇਸ ਦੌਰਾਨ ਰੂਪਨਗਰ ਜ਼ਿਲ੍ਹੇ ਦੇ ਵੱਖ ਵੱਖ ਵਾਰਡਾਂ ਨਾਲ ਸਬੰਧਤ 4 ਰਾਜ ਕਰ ਅਫਸਰਾਂ ਪਰਮਿੰਦਰ ਸਿੰਘ, ਸਿਮਰਨ ਬਰਾੜ, ਰਜਨੀਸ਼ ਸੈਣੀ ਤੇ ਗੁਰਦਾਸ ਸਿੰਘ ਤੋਂ ਇਲਾਵਾ 2 ਕਰ ਇੰਸਪੈਕਟਰ ਵਿਕਰਮ ਭਾਟੀਆ ਤੇ ਮੀਨਾਕਸ਼ੀ ਗੁਪਤਾ ਦੁਆਰਾ ਲੁਧਿਆਣਾ ਸਟੋਨ ਕਰੱਸ਼ਰ ਐਲਗਰਾਂ ਤੇ ਸ਼ਿਵਾਲਿਕ ਸਕਰੀਨਿੰਗ ਯੂਨਿਟ ਐਲਗਰਾਂ ਦੇ ਦਸਤਾਵੇਜ਼ਾਂ ਦੀ ਜੀ.ਐਸ.ਟੀ. ਦੀ ਧਾਰਾ 67 ਅਧੀਨ ਜਾਂਚ ਕੀਤੀ ਗਈ।
ਇਸ ਦੌਰਾਨ ਸਟੋਨ ਕਰੈਸ਼ਰਾਂ ਵੱਲੋਂ ਖਰੀਦੇ ਗਏ ਕੱਚੇ ਮਾਲ ਅਤੇ ਤਿਆਰ ਕਰਨ ਉਪਰੰਤ ਵੇਚੇ ਗਏ ਮਾਲ ਨਾਲ ਸਬੰਧਤ ਦਸਤਾਵੇਜ਼ਾਂ ਤੇ ਰਜਿਸਟਰਾਂ ਦੀ ਜਾਂਚ ਕੀਤੀ ਗਈ। ਸ਼੍ਰੀਮਤੀ ਹਰਵੀਰ ਕੌਰ ਬਰਾੜ ਨੇ ਮੀਡੀਆ ਨੂੰ ਦੱਸਿਆ ਕਿ ਉਕਤ ਕਾਰਵਾਈ ਮੁੱਖ ਦਫਤਰ ਨੂੰ ਸੂਚਿਤ ਕਰਨ ਉਪਰੰਤ ਕੀਤੀ ਗਈ ਹੈ । ਉਨ੍ਹਾਂ ਦੱਸਿਆਂ ਕਿ ਉਕਤ ਸਟੋਨ ਕਰੈਸ਼ਰਾਂ ਤੇ ਪਏ ਮਾਲ ਦਾ ਸਟਾਕ ਨੋਟ ਕਰਨ ਤੋਂ ਇਲਾਵਾ ਕੁੱਝ ਜ਼ਰੂਰੀ ਦਸਤਾਵੇਜ਼ ਅਤੇ ਲੇਖਾ ਪੁਸਤਕਾਂ ਵੀ ਕਬਜ਼ੇ ਵਿੱਚ ਲਈਆਂ ਗਈਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾਵੇਗੀ।