ਸਹਾਇਕ ਕਮਿਸ਼ਨਰ ਅਰਵਿੰਦਰ ਪਾਲ ਸੋਮਲ ਨੇ ਰਾਜ ਪੱਧਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪਦੇ ਸ਼ਾਟਪੁੱਟ ਮੁਕਾਬਲੇ ਵਿੱਚ ਜਿੱਤਿਆ ਸੋਨ ਤਗਮਾ
ਪ੍ਰਕਾਸ਼ਨ ਦੀ ਮਿਤੀ : 24/11/2024
ਸਹਾਇਕ ਕਮਿਸ਼ਨਰ ਅਰਵਿੰਦਰ ਪਾਲ ਸੋਮਲ ਨੇ ਰਾਜ ਪੱਧਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪਦੇ ਸ਼ਾਟਪੁੱਟ ਮੁਕਾਬਲੇ ਵਿੱਚ ਜਿੱਤਿਆ ਸੋਨ ਤਗਮਾ
ਰੂਪਨਗਰ, 24 ਨਵੰਬਰ: ਸਹਾਇਕ ਕਮਿਸ਼ਨਰ ਜੀ.ਏ. ਪੀ.ਸੀ.ਐਸ ਅਰਵਿੰਦਰਪਾਲ ਸਿੰਘ ਸੋਮਲ ਨੇ ਐਤਵਾਰ ਨੂੰ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ -3 ਵਿੱਚ ਲੁਧਿਆਣਾ ਵਿਖੇ ਹੋਈ ਰਾਜ ਪੱਧਰੀ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸ਼ਾਟਪੁੱਟ ਈਵੈਂਟ ਵਿੱਚ ਸੋਨ ਤਗਮਾ ਜਿੱਤਿਆ।
ਇਸ ਮੌਕੇ ਉਨ੍ਹਾਂ ਹਰ ਵਰਗ ਦੀ ਉਮਰ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਅਪਣਾਉਣ ਲਈ ਖੇਡਾਂ ਨਾਲ ਰੋਜ਼ਾਨਾ ਜੁੜਨ ਲਈ ਅਪੀਲ ਕੀਤੀ ਅਤੇ ਕਿਹਾ ਇਕ ਉਹ ਸਵੇਰ ਦੀ ਸ਼ੁਰੂਆਤ ਕਸਰਤ ਨਾਲ ਕਰਦੇ ਹਨ ਜਿਸ ਦੁਆਰਾ ਉਹ ਦਿਨ ਭਰ ਊਰਜਾ ਨਾਲ ਭਰਪੂਰ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦੇ ਰਹਿਣਗੇ ਅਤੇ ਹੋਰ ਦਿਵਿਆਂਗਜਨਾਂ ਨੂੰ ਵੀ ਵਧ ਤੋ ਵਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕਰਨਗੇ।