ਸਵੀਪ ਗਤੀਵਿਧੀਆਂ ਤਹਿਤ ਵੱਖ-ਵੱਖ ਸੰਸਥਾਵਾਂ ਵਿੱਚ ਜਾ ਕੇ ਨੌਜ਼ਵਾਨਾਂ ਨੂੰ ਵੋਟ ਬਣਾਉਣ ਅਤੇ ਈ.ਵੀ.ਐਮ. ਮਸ਼ੀਨ ਬਾਰੇ ਜਾਗਰੂਕ ਕੀਤਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਵੀਪ ਗਤੀਵਿਧੀਆਂ ਤਹਿਤ ਵੱਖ-ਵੱਖ ਸੰਸਥਾਵਾਂ ਵਿੱਚ ਜਾ ਕੇ ਨੌਜ਼ਵਾਨਾਂ ਨੂੰ ਵੋਟ ਬਣਾਉਣ ਅਤੇ ਈ.ਵੀ.ਐਮ. ਮਸ਼ੀਨ ਬਾਰੇ ਜਾਗਰੂਕ ਕੀਤਾ
ਰੂਪਨਗਰ, 6 ਦਸੰਬਰ: ਭਾਰਤ ਚੋਣ ਕਮਿਸ਼ਨ ਅਤੇ ਡਿਪਟੀ ਕਮਿਸ਼ਨਰ -ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਤੇ ਵਿਧਾਨ ਸਭਾ ਹਲਕਾ 50 ਰੂਪਨਗਰ ਵਿੱਚ ਸਵੀਪ ਗਤੀਵਿਧੀਆਂ ਤਹਿਤ ਵੱਖ-ਵੱਖ ਸੰਸਥਾਵਾਂ ਆਈ.ਟੀ.ਆਈ ਇਸਤਰੀਆਂ, ਸੰਤ ਕਰਮ ਸਿੰਘ ਅਕੈਡਮੀ, ਨਹਿਰੂ ਸਟੇਡੀਅਮ ਰੂਪਨਗਰ ਅਤੇ ਹੋਰ ਸਥਾਨਾਂ ਤੇ ਜਾ ਕੇ 18 ਸਾਲ ਦੇ ਹੋ ਚੁੱਕੇ ਨੌਜ਼ਵਾਨਾਂ ਨੂੰ ਵੋਟਾਂ ਬਣਾਉਣ ਅਤੇ ਈ.ਵੀ.ਐਮ. ਮਸ਼ੀਨ ਬਾਰੇ ਜਾਗਰੂਕ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਵੀਪ ਨੋਡਲ ਅਫਸਰ ਸ਼੍ਰੀ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਚੋਣਕਾਰ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਰੂਪਨਗਰ ਹਰਬੰਸ ਸਿੰਘ ਦੀ ਅਗਵਾਈ ਵਿੱਚ ਵੋਟ ਬਣਾਉਣ ਸੰਬੰਧੀ ਜਾਗਰੂਕ ਕਰਨ ਲਈ ਸਵੀਪ ਪੱਧਰ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਦੌਰ ਜਾਰੀ ਹੈ।
ਇਸ ਮੌਕੇ ਸਹਾਇਕ ਨੋਡਲ ਅਫਸਰ ਬਲਜਿੰਦਰ ਸਿੰਘ, ਇਲੈਕਸ਼ਨ ਕਾਨੂੰਗੋ ਅਮਨਦੀਪ ਸਿੰਘ, ਪ੍ਰਿੰਸੀਪਲ ਸਤਪਾਲ ਕੌਰ, ਮੁੱਖ ਅਧਿਆਪਕ ਪ੍ਰਭਜੋਤ ਕੌਰ, ਮੈਡਮ ਹਰਵਿੰਦਰ ਕੌਰ ਅਤੇ ਕਰਮਚਾਰੀ ਹਾਜਰ ਸਨ।