ਬੰਦ ਕਰੋ

ਸਵੀਪ ਗਤੀਵਿਧੀਆਂ ਅਧੀਨ ਕੈਂਪਸ ਅੰਬੈਸਡਰਾਂ ਨੂੰ ਸਿਖਲਾਈ ਦਿੱਤੀ

ਪ੍ਰਕਾਸ਼ਨ ਦੀ ਮਿਤੀ : 05/04/2024
Trained campus ambassadors under sweep activities

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਵੀਪ ਗਤੀਵਿਧੀਆਂ ਅਧੀਨ ਕੈਂਪਸ ਅੰਬੈਸਡਰਾਂ ਨੂੰ ਸਿਖਲਾਈ ਦਿੱਤੀ

ਰੂਪਨਗਰ, 5 ਅਪ੍ਰੈਲ: ਜ਼ਿਲ੍ਹਾ ਚੋਣਕਾਰ ਅਫਸਰ ਕਮ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਅਤੇ ਸਹਾਇਕ ਚੋਣਕਾਰ ਅਫਸਰ ਕਮ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ ਸ.ਰਾਜਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਸਰਕਾਰੀ ਸਕੂਲਾਂ ਦੇ ‘ਕੈਂਪਸ ਅੰਬੈਸਡਰਾਂ’ ਨੂੰ ਅੱਜ ਸਿਖਲਾਈ ਦਿੱਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸਵੀਪ ਨੋਡਲ ਅਫਸਰ ਸ. ਰਣਜੀਤ ਸਿੰਘ ਨੇ ਦੱਸਿਆ ਕਿ ਸਸਸ ਸਕੂਲ ਭਰਤਗੜ੍ਹ, ਐਸਡੀਐਮ ਦਫਤਰ ਸ਼੍ਰੀ ਅਨੰਦਪੁਰ ਸਾਹਿਬ ਅਤੇ ਸਸਸ ਸਕੂਲ ਲੜਕੇ ਨੰਗਲ ਵਿਖੇ ਕੈਂਪਸ ਅੰਬੈਸਡਰਾਂ ਨੂੰ ਸਿਖਲਾਈ ਦਿੱਤੀ ਗਈ। ਇਨ੍ਹਾਂ ਕੈਂਪਸ ਅੰਬੈਸਡਰਾਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਅਰੇ ਅਬਕੀ ਬਾਰ 70 ਪਾਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਨ੍ਹਾਂ ਕੈਂਪਸ ਅੰਬੈਸਡਰਾਂ ਨੂੰ ਆਪਣੀਆਂ ਵਿੱਦਿਅਕ ਸੰਸਥਾਵਾਂ, ਘਰ ਆਂਢ ਗੁਆਂਢ ਗਲੀ ਮੁਹੱਲੇ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਪ੍ਰੇਰਿਤ ਕੀਤਾ ਗਿਆ।

ਉਨ੍ਹਾਂ ਕੈਂਪਸ ਅੰਬੈਸਡਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਕਰਨ ਕਿ ਉਨਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਆਂਢ ਗੁਆਂਢ ਆਗਾਮੀ ਲੋਕ ਸਭਾ ਚੋਣਾਂ ਵਿੱਚ ਇੱਕ ਜੂਨ ਨੂੰ ਮਤਦਾਨ ਜਰੂਰ ਕਰਨ। ਲੋਕ ਸਭਾ ਚੋਣਾਂ ਵਿੱਚ ਮਤਦਾਨ ਬਿਨਾਂ ਕਿਸੇ ਡਰ, ਜਾਤ, ਧਰਮ ਅਤੇ ਲਾਲਚ ਦੇ ਪ੍ਰਭਾਵ ਤੋਂ ਬਿਨਾਂ ਕੀਤਾ ਜਾਵੇ।

ਇਸ ਮੌਕੇ ਇਹਨਾਂ ਕੈਂਪਸ ਅੰਬੈਸਡਰਾਂ ਨੂੰ ਭਾਰਤੀ ਚੋਣ ਕਮਿਸ਼ਨ ਦੀਆਂ ਐਪ ਜਿਵੇਂ ਸੀ ਵਿਜਿਲ, ਵੋਟਰ ਹੈਪਲਾਈਨ, ਐਨਵੀਐਸਪੀ ਆਦਿ ਬਾਰੇ ਵੀ ਦੱਸਿਆ ਗਿਆ। ਪ੍ਰਿੰਸੀਪਲ ਰਮੇਸ਼ ਕੁਮਾਰ ਸ਼ਰਮਾ ਭਰਤਗੜ ਅਤੇ ਪ੍ਰਿੰਸੀਪਲ ਕਿਰਨ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੰਗਲ ਵੱਲੋਂ ਸਵੀਪ ਅਧਿਕਾਰੀਆਂ ਨੂੰ ਭਰਪੂਰ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਸਹਾਇਕ ਸਵੀਪ ਨੋਡਲ ਅਫਸਰ ਨਰਿੰਦਰ ਸਿੰਘ, ਲੈਕ. ਅਮਰ ਜੋਤੀ ਸੂਦ, ਲੈਕ. ਰੁਪਿੰਦਰ ਕੌਰ, ਲੈਕ. ਗੁਰਨਾਮ ਸਿੰਘ, ਹਰਦੀਪ ਸਿੰਘ, ਲੈਕ. ਕਰਨੈਲ ਸਿੰਘ, ਲੈਕ. ਮਮਤਾ, ਮਾ. ਅਸ਼ੋਕ ਕੁਮਾਰ, ਬਲਵਿੰਦਰ ਸਿੰਘ, ਧੰਨਰਾਜ ਸਿੰਘ , ਮਿਹਰਬਾਨ ਸਿੰਘ, ਤਜਿੰਦਰ ਪਾਲ ਸਿੰਘ ਲਾਡੀ, ਦਿਲਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕੈਂਪਸ ਅੰਬੈਸਡਰ ਹਾਜ਼ਰ ਸਨ।