ਸਰਕਾਰੀ ਕਾਲਜ ਰੋਪੜ ਵਿੱਚ “ਸਵੱਛ ਮਹਾਂਉਤਸਵ” ਮਨਾਉਂਦਿਆਂ ਸਫਾਈ ਮੁਹਿੰਮ ਦੀ ਸ਼ੁਰੂਆਤ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿੱਚ “ਸਵੱਛ ਮਹਾਂਉਤਸਵ” ਮਨਾਉਂਦਿਆਂ ਸਫਾਈ ਮੁਹਿੰਮ ਦੀ ਸ਼ੁਰੂਆਤ
ਰੂਪਨਗਰ, 28 ਸਤੰਬਰ: ਸਰਕਾਰੀ ਕਾਲਜ ਰੋਪੜ ਵਿੱਚ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਭੂਗੋਲ ਵਿਭਾਗ, ਐਚ.ਈ.ਆਈ.ਐਸ (ਏ.ਆਈ.ਸੀ.ਟੀ.ਈ) ਅਤੇ ਰੈੱਡ ਰਿਬਨ ਕਲੱਬ ਵੱਲੋਂ “ਸਵੱਛਤਾ ਹੀ ਸੇਵਾ” ਮੁਹਿੰਮ ਦਾ ਆਯੋਜਨ ਕੀਤਾ ਗਿਆ। ਇਹ ਮੁਹਿੰਮ ਬਿਸਲੇਰੀ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਦੇ ਸਹਿਯੋਗ ਨਾਲ ਸਫਲਤਾਪੂਰਵਕ ਮਨਾਈ ਗਈ।
ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਪਾਣੀ ਬਚਾਉਣ ਅਤੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਬਿਸਲੇਰੀ ਕੰਪਨੀ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਤਹਿਤ “ਸਵੱਛ ਮਹਾਂਉਤਸਵ” ਮਨਾਉਂਦਿਆਂ ਸਫਾਈ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਲਗਭਗ 150 ਵਿਦਿਆਰਥੀਆਂ ਨੇ ਸਰਗਰਮ ਹਿੱਸਾ ਲਿਆ। ਇਸ ਮੁਹਿੰਮ ਦੌਰਾਨ ਵਿਦਿਆਰਥੀਆਂ ਨੇ ਪੋਸਟਰ ਅਤੇ ਨਾਰਾ ਲੇਖਣ ਮੁਕਾਬਲਿਆਂ ਵਿੱਚ ਭਰਪੂਰ ਭਾਗ ਲਿਆ।
ਇਸ ਮੌਕੇ ਬਿਸਲੇਰੀ ਗਰੁੱਪ ਵੱਲੋਂ ਮੈਡਮ ਗਰੀਮਾ ਸੂਦ ਨੇ ਵਿਦਿਆਰਥੀਆਂ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੀ ਸਹੀ ਛਟਾਈ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਕੂੜੇ ਨੂੰ ਅਲੱਗ ਰੱਖਣ ਲਈ ਜਾਗਰੂਕ ਕੀਤਾ। ਇਸ ਪ੍ਰੋਗਰਾਮ ਵਿੱਚ ਭੂਗੋਲ ਵਿਭਾਗ ਵੱਲੋਂ ਪ੍ਰੋ. ਸ਼ਮਿੰਦਰ ਕੌਰ, ਪ੍ਰੋ. ਡਿੰਪਲ, ਡਾ. ਅਨੂੰ ਭਾਦੂ, ਪ੍ਰੋ. ਸੰਦੀਪ ਕੌਰ, ਰੈੱਡ ਰਿਬਨ ਕਲੱਬ ਵੱਲੋਂ ਡਾ. ਅਨੂੰ ਸ਼ਰਮਾ, ਡਾ. ਕੀਰਤੀ ਭਾਗੀਰਥ, ਪ੍ਰੋ. ਜਗਜੀਤ ਸਿੰਘ ਅਤੇ ਐਚ.ਈ.ਆਈ.ਐਸ ਵਿਭਾਗ ਵੱਲੋਂ ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਤਜਿੰਦਰ ਕੌਰ ਨੇ ਹਿੱਸਾ ਲਿਆ।
ਇਸ ਪ੍ਰੋਗਰਾਮ ਦੇ ਅੰਤ ਵਿੱਚ ਪ੍ਰੋ. ਸ਼ਮਿੰਦਰ ਕੌਰ ਵੱਲੋਂ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ, ਵਾਈਸ ਪ੍ਰਿੰਸੀਪਲ ਸ. ਹਰਜੀਤ ਸਿੰਘ ਅਤੇ ਬਿਸਲੇਰੀ ਕੰਪਨੀ ਤੋਂ ਆਈ ਮੈਡਮ ਗਰੀਮਾ ਸੂਦ ਦਾ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਸ. ਰਣਜੀਤ ਸਿੰਘ ਅਤੇ ਸ. ਸਰਬਜੀਤ ਸਿੰਘ ਵੱਲੋਂ ਸ਼ਲਾਘਾਯੋਗ ਯੋਗਦਾਨ ਪਾਇਆ ਗਿਆ।