ਸਰਕਾਰੀ ਕਾਲਜ ਰੋਪੜ ਵਿਖੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਟੀਮ ਨੇ ਨਿਯਤਕਾਲੀ ਅਕਾਦਮਿਕ ਤੇ ਪ੍ਰਬੰਧਕੀ ਆਡਿਟ ਸਬੰਧੀ ਦੌਰਾ ਕੀਤਾ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿਖੇ ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੀ ਟੀਮ ਨੇ ਨਿਯਤਕਾਲੀ ਅਕਾਦਮਿਕ ਤੇ ਪ੍ਰਬੰਧਕੀ ਆਡਿਟ ਸਬੰਧੀ ਦੌਰਾ ਕੀਤਾ
ਰੂਪਨਗਰ, 09 ਜੁਲਾਈ: ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਕਾਲਜਾਂ ਦਾ ਨਿਯਤਕਾਲੀ ਅਕਾਦਮਿਕ ਅਤੇ ਪ੍ਰਬੰਧਕੀ ਆਡਿਟ ਸੈਸ਼ਨ 2021-22 ਤੋਂ 2023-24 ਤੱਕ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦੇਸ਼ ਕਾਲਜ ਦੀ ਅਕਾਦਮਿਕ ਅਤੇ ਪ੍ਰਬੰਧਕੀ ਕਾਰਗੁਜ਼ਾਰੀ ਦੀ ਜਾਣਕਾਰੀ ਲੈਣਾ, ਉਸਦਾ ਵਿਸ਼ਲੇਸ਼ਣ ਕਰਨਾ ਅਤੇ ਕਾਰਗੁਜ਼ਾਰੀ ਨੂੰ ਹੋਰ ਬੇਹਤਰ ਕਰਨ ਲਈ ਸੁਝਾਅ ਦੇਣਾ ਹੈ।
ਇਸ ਦੇ ਤਹਿਤ ਕਾਲਜ ਵਿਖੇ ਉਚੇਰੀ ਸਿੱਖਿਆ ਵਿਭਾਗ ਦੀ ਟੀਮ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ, ਡਿਪਟੀ ਡਾਇਰੈਕਟਰ, ਮੈਂਬਰ ਪ੍ਰਿੰਸੀਪਲ ਬਲਵਿੰਦਰ ਕੌਰ, ਗੌਰਮਿੰਟ ਕਾਲਜ ਆੱਫ ਐਜੂਕੇਸ਼ਨ, ਜਲੰਧਰ ਅਤੇ ਪ੍ਰੋ. ਨਵਨੀਤ ਜੀੜ ਵੱਲੋਂ ਕਾਲਜ ਵਿਖੇ ਦੌਰਾ ਕੀਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਉਚੇਰੀ ਸਿੱਖਿਆ ਵਿਭਾਗ ਦੀ ਟੀਮ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ।
ਕਾਲਜ ਵਿਖੇ ਪਹੁੰਚੀ ਟੀਮ ਵੱਲੋਂ ਕਾਲਜ ਸਬੰਧੀ ਜਾਣਕਾਰੀ, ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਸਬੰਧੀ ਵੇਰਵੇ, ਵਿਦਿਆਰਥੀਆਂ ਦੇ ਦਾਖ਼ਲੇ, ਨਤੀਜਾ, ਫੀਸਾਂ, ਵਜੀਫੇ, ਸਹਿ-ਵਿੱਦਿਅਕ ਗਤੀਵਿਧੀਆਂ, ਖੇਡਾਂ, ਪਲੇਸਮੈਂਟ, ਇਨੌਵੇਸ਼ਨ ਸਬੰਧੀ ਵੇਰਵਾ, ਯੂ.ਜੀ.ਸੀ./ ਨੈਕ/ ਐੱਨ.ਆਈ.ਆਰ.ਐੱਫ ਸਬੰਧੀ ਵੇਰਵਾ, ਇੰਨਫਰਾਸਟ੍ਰਕਚਰ, ਗ੍ਰਾਂਟਾ ਤੇ ਸਹੂਲਤਾਂ ਸਬੰਧੀ ਜਾਣਕਾਰੀ, ਇਮਾਰਤ ਦੀ ਸਾਂਭ ਸੰਭਾਲ ਸਬੰਧੀ ਉਪਰਾਲੇ, ਸੰਸਥਾ ਦੀ ਆਮਦਨ ਅਤੇ ਖਰਚ ਸਬੰਧੀ ਰਿਕਾਰਡ ਅਤੇ ਅੰਕੜਿਆਂ ਦਾ ਵਿਸ਼ਲੇਸ਼ਨ ਕੀਤਾ ਗਿਆ।
ਉਨ੍ਹਾਂ ਵੱਖ-ਵੱਖ ਵਿਭਾਗਾਂ, ਕਲਾਸ ਰੂਮ, ਕਾਲਜ ਲਾਇਬ੍ਰੇਰੀ, ਲੈਬੋਰੇਟਰੀ, ਹੋਸਟਲ, ਖੇਡ ਮੈਦਾਨ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਵੱਖ-ਵੱਖ ਸਹੂਲਤਾਂ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮੌਕੇ ਟੀਮ ਵੱਲੋਂ ਸੈਸ਼ਨ 2024-25 ਦਾ ਈ. ਪ੍ਰਾਸਪੈਕਟਸ ਰਲੀਜ ਕੀਤਾ ਗਿਆ ਅਤੇ ਕਾਲਜ ਕੈਂਪਸ ਵਿੱਚ ਛਾਂਦਾਰ ਰੁੱਖ ਵੀ ਲਗਾਏ।
ਇਸ ਦੌਰਾਨ ਕਾਲਜ ਕੌਂਸਲ ਮੈਂਬਰ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਤੋਂ ਇਲਾਵਾ ਕਾਲਜ ਦਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਹਾਜ਼ਰ ਸੀ।