ਸਰਕਾਰੀ ਕਾਲਜ ਰੋਪੜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਔਰਤਾਂ ਦੀ ਭਾਗੀਦਾਰੀ ਸਬੰਧੀ ਸੈਮੀਨਾਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਔਰਤਾਂ ਦੀ ਭਾਗੀਦਾਰੀ ਸਬੰਧੀ ਸੈਮੀਨਾਰ
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਚੰਦਰਜਯੋਤੀ ਸਿੰਘ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਰੂਪਨਗਰ, 08 ਮਾਰਚ: ਸਰਕਾਰੀ ਕਾਲਜ ਰੋਪੜ ਵਿਖੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਵੂਮੈਨ ਸੈੱਲ ਦੇ ਕਨਵੀਨਰ ਪ੍ਰੋ. ਮੀਨਾ ਕੁਮਾਰੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਡਾ. ਨਿਰਮਲ ਸਿੰਘ ਬਰਾੜ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ‘ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਔਰਤਾਂ ਦੀ ਭਾਗੀਦਾਰੀ’ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਰੂਪਨਗਰ ਚੰਦਰਜਯੋਤੀ ਸਿੰਘ ਨੇ ਮੁੱਖ ਮਹਿਮਾਨ ਵਜੋ ਕੀਤੀ ਸ਼ਿਰਕਤ ਨੇ ਮੁੱਖ ਮਹਿਮਾਨ ਅਤੇ ਡਿਪਟੀ ਡਾਇਰੈਕਟਰ (ਰਿਟਾ.) ਉਚੇਰੀ ਸਿੱਖਿਆ ਵਿਭਾਗ ਪੰਜਾਬ ਡਾ. ਜਸਵਿੰਦਰ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਫੈਸਰ, ਲੋਕ ਪ੍ਰਸ਼ਾਸਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਡਾ. ਨਵਰੀਤ ਕੌਰ ਸੈਮੀਨਾਰ ਦੇ ਮੁੱਖ ਵਕਤਾ ਵਜੋਂ ਹਾਜ਼ਰ ਹੋਏ।
ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਦੀ ਸਾਰਥਕਤਾ ਤੇ ਚਾਨਣਾਂ ਪਾਇਆ। ਵੂਮੈਨ ਸੈੱਲ ਦੇ ਕਨਵੀਨਰ ਪ੍ਰੋ. ਮੀਨਾ ਕੁਮਾਰੀ ਨੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲਿਆਂ ਦੀ ਅਗਵਾਈ ਕੀਤੀ ਅਤੇ ਡਾ. ਨਿਰਮਲ ਸਿੰਘ ਬਰਾੜ ਨੇ ਸੈਮੀਨਾਰ ਦੇ ਉਦੇਸ਼ ਸਬੰਧੀ ਜਾਣਕਾਰੀ ਦਿੱਤੀ।
ਮੁੱਖ ਮਹਿਮਾਨ ਚੰਦਰਜਯੋਤੀ ਸਿੰਘ ਨੇ ਕਿਹਾ ਕਿ ਆਪਣੇ ਅਹੁਦੇ ਦੀ ਸੁਚੱਜੀ ਵਰਤੋਂ ਨਾਲ ਮਹਿਲਾ ਸ਼ਸਕਤੀਕਰਨ ਦੇ ਉਦੇਸ਼ਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਮਿੱਥਣ ਅਤੇ ਅੱਗੇ ਵਧਣ ਲਈ ਆਪਣੇ ਅਨੁਭਵ ਨਾਲ ਪ੍ਰੇਰਿਤ ਵੀ ਕੀਤਾ।
ਵਿਸ਼ੇਸ਼ ਮਹਿਮਾਨ ਡਾ. ਜਸਵਿੰਦਰ ਕੌਰ ਨੇ ਸਵੈ ਵਿਸ਼ਵਾਸ, ਤੰਦਰੁਸਤੀ, ਤਰਕ ਭਾਵਨਾ, ਚੰਗੇ ਸੁਪਨੇ ਲੈਣ ਅਤੇ ਚੁਣੌਤੀਆਂ ਦਾ ਸਾਕਾਰਤਮਿਕ ਤਰੀਕੇ ਨਾਲ ਟਾਕਰਾ ਕਰਦੇ ਹੋਏ ਅੱਗੇ ਵਧਣ ਦੀ ਲੋੜ ਤੇ ਜ਼ੋਰ ਦਿੱਤਾ।
ਸੈਮੀਨਾਰ ਦੇ ਮੁੱਖ ਵਕਤਾ ਡਾ. ਨਵਰੀਤ ਕੌਰ ਨੇ ਪਿਛਲੇ ਸੌ ਸਾਲਾ ਦੌਰਾਨ ਔਰਤ ਸ਼ਸਕਤੀਕਰਨ ਸਬੰਧੀ ਖੋਜ ਅਤੇ ਅੰਕੜਾ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ, ਪਰਿਵਾਰ ਅਤੇ ਸਮਾਜ ਔਰਤ ਦੇ ਯੋਗਦਾਨ ਨੂੰ ਆਧਾਰ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਭਾਰਤੀ ਰਾਜਨੀਤਿਕ ਸੱਭਿਆਚਾਰ ਵਿੱਚ ਔਰਤ ਦੇ ਸਤਿਕਾਰ ਪ੍ਰਤੀ ਕੀਤੀਆਂ ਜਾਂਦੀਆਂ ਗਲਤ ਟਿੱਪਣੀਆਂ ਦਾ ਜਿਕਰ ਕਰਦਿਆਂ ਔਰਤ ਨੂੰ ਖੁਦਮੁਖਤਿਆਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਔਰਤ ਸ਼ਸਕਤੀਕਰਨ ਸਬੰਧੀ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਤਜਿੰਦਰ ਕੌਰ ਨੇ ਪਹਿਲਾ, ਕਿਰਨਪ੍ਰੀਤ ਕੌਰ ਨੇ ਦੂਜਾ, ਗੁਰਪ੍ਰੀਤ ਕੌਰ ਨੇ ਤੀਜਾ, ਨਿਬੰਧ ਲੇਖਨ ਵਿੱਚ ਪਰਨੀਤ ਕੌਰ ਨੇ ਪਹਿਲਾ, ਮਹਿਕਪ੍ਰੀਤ ਕੌਰ ਨੇ ਦੂਜਾ, ਜੂਹੀ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜਮੈਂਟ ਦੀ ਭੂਮਿਕਾ ਪ੍ਰੋ. ਅਰਵਿੰਦਰ ਕੌਰ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਸ਼ੂਭਪ੍ਰੀਤ, ਪ੍ਰੋ. ਮਧੂ, ਪ੍ਰੋ. ਕਮਲਪ੍ਰੀਤ ਸਿੰਘ ਨੇ ਨਿਭਾਈ ਅਤੇ ਪ੍ਰੋ. ਰਵਨੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।
ਕਾਲਜ ਲਾਇਬ੍ਰੇਰੀਅਨ ਵੰਦਨਾ ਨੇ ਮਹਿਲਾ ਦਿਵਸ ਸਬੰਧੀ ਖੂਬਸੂਰਤ ਕਵਿਤਾ ਪੇਸ਼ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਨਤਾਸ਼ਾ ਕਾਲੜਾ ਅਤੇ ਪ੍ਰੋ. ਲਵਲੀਨ ਵਰਮਾ ਨੇ ਨਿਭਾਈ। ਸੈਮੀਨਾਰ ਨੂੰ ਸਫਲ ਬਣਾਉਣ ਵਿੱਚ ਵੂਮੈਨ ਸੈੱਲ ਦੇ ਮੈਂਬਰ ਪ੍ਰੋ. ਸ਼ਮਿੰਦਰ ਕੌਰ, ਡਾ. ਹਰਮਨਦੀਪ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਰਿਤੂ, ਪ੍ਰੋ. ਬੂਸ਼ਰਾ ਖਾਨਮ, ਪ੍ਰੋ. ਪੂਜਾ ਵਰਮਾ, ਪ੍ਰੋ. ਨਵਜੋਤ ਕੌਰ ਨੇ ਅਹਿਮ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ, ਸਮੂਹ ਸਟਾਫ ਮੈਂਬਰ, ਕਿਰਨਪ੍ਰੀਤ ਕੋਰ ਗਿੱਲ ਤੋਂ ਇਲਾਵਾ ਮਿਊਂਸਪਲ ਕੌਂਸਲਰ ਰੇਖਾ ਰਾਣੀ, ਨੀਰੂ ਗੁਪਤਾ, ਜਸਵਿੰਦਰ ਕੌਰ, ਜਸਪਿੰਦਰ ਕੌਰ, ਅਤੇ ਪੂਨਮ ਸ਼ਰਮਾ ਵੀ ਹਾਜ਼ਰ ਸਨ।
ਫੋਟੋ : ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ ਦੀ ਝਲਕੀਆਂ ।