ਸਰਕਾਰੀ ਕਾਲਜ ਰੋਪੜ ਦੇ ਭੂਗੋਲ ਵਿਭਾਗ ਵੱਲੋਂ ਜ਼ੋਨਲ ਜੋਗਰਾਫੀਕਲ ਕੁਇਜ਼ ਦਾ ਆਯੋਜਨ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਰਕਾਰੀ ਕਾਲਜ ਰੋਪੜ ਦੇ ਭੂਗੋਲ ਵਿਭਾਗ ਵੱਲੋਂ ਜ਼ੋਨਲ ਜੋਗਰਾਫੀਕਲ ਕੁਇਜ਼ ਦਾ ਆਯੋਜਨ
ਰੂਪਨਗਰ, 18 ਮਾਰਚ: ਸਰਕਾਰੀ ਕਾਲਜ ਰੋਪੜ ਵਿਖੇ ਐਸੋਸੀਏਸ਼ਨ ਆੱਫ ਪੰਜਾਬ ਜੋਗਰਾਫਰਜ਼ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜੋਗਰਫੀ ਵਿਭਾਗ ਦੁਆਰਾ, ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਜੋਨਲ ਜੋਗਰਾਫੀਕਲ ਕੁਇਜ਼ ਮੁਕਾਬਲੇ 2025 ਕਰਵਾਏ ਗਏ।
ਇਸ ਮੌਕੇ ਭੂਗੋਲ ਵਿਭਾਗ ਦੇ ਪ੍ਰੋ. ਸ਼ਮਿੰਦਰ ਕੌਰ ਨੇ ਕੁਇਜ਼ ਮੁਕਾਬਲਿਆਂ ਵਿੱਚ ਬਾਹਰਲੇ ਕਾਲਜਾਂ ਤੋਂ ਆਪਣੀ ਟੀਮਾਂ ਨਾਲ ਆਏ ਹੋਏ ਅਧਿਆਪਕ ਸਾਹਿਬਾਨ, ਮਹਿਮਾਨਾਂ ਪ੍ਰੋ. ਪਿਆਰਾ ਸਿੰਘ (ਰਿਟਾ.), ਪ੍ਰੋ. ਰਾਮਪਾਲ ਸਿੰਘ (ਰਿਟਾ.), ਰਿਟਾ. ਪ੍ਰਿੰਸੀਪਲ ਜਸਪਾਲ ਸਿੰਘ ਅਤੇ ਪ੍ਰੋ. ਸ਼ਰਨਜੀਤ ਸਿੰਘ ਨੂੰ ਜੀ ਆਇਆਂ ਨੂੰ ਕਿਹਾ। ਕਾਲਜ ਦੇ ਪ੍ਰਿੰਸੀਪਲ ਨੇ ਹੋਰ ਕਾਲਜਾਂ ਤੋਂ ਆਈਆਂ ਟੀਮਾਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਪ੍ਰਤੀਯੋਗੀਆਂ ਨੂੰ ਅਸ਼ੀਰਵਾਦ ਦਿੱਤਾ।
ਇਸ ਮੁਕਾਬਲੇ ਵਿੱਚ ਵੱਖ-ਵੱਖ ਕਾਲਜਾਂ ਦੀਆਂ ਪੰਜ ਟੀਮਾਂ ਨੇ ਹਿੱਸਾ ਲਿਆ, ਜਿਹਨਾਂ ਵੱਚੋਂ ਸਰਕਾਰੀ ਕਾਲਜ ਰੋਪੜ ਨੇ ਪਹਿਲਾ ਸਥਾਨ, ਸਰਕਾਰੀ ਕਾਲਜ ਡੇਰਾਬਸੀ ਨੇ ਦੂਜਾ ਅਤੇ ਸਰਕਾਰੀ ਸ਼ਿਵਾਲਿਕ ਕਾਲਜ ਨਿਆ ਨੰਗਲ ਨੇ ਤੀਜਾ ਸਥਾਨ ਹਾਸਲ ਕੀਤਾ।
ਐਸੋਸੀਏਸ਼ਨ ਆੱਫ ਪੰਜਾਬ ਜੋਗਰਾਫਰਜ਼ ਦੇ ਆਡੀਟਰ ਅਤੇ ਰਿਟਾ. ਪ੍ਰਿੰਸੀਪਲ ਜਸਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਅੱਗੇ ਵੀ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਰਨਰ-ਅੱਪ ਟਰਾਫੀ ਸਰਕਾਰੀ ਕਾਲਜ ਰੋਪੜ ਦੇ ਹਿੱਸੇ ਆਈ। ਕੁਇਜ਼ ਮਾਸਟਰ ਦੀ ਭੂਮਿਕਾ ਪ੍ਰੋ. ਰਣਦੀਪ ਸਿੰਘ ਅਤੇ ਪ੍ਰੋ. ਰੁਪਿੰਦਰ ਕੌਰ ਨੇ ਬਾਖੂਬੀ ਨਿਭਾਈ। ਪ੍ਰੋ. ਸੰਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਟੀਮਾਂ ਦਾ ਧੰਨਵਾਦ ਕੀਤਾ।
ਇਸ ਮੁਕਾਬਲੇ ਨੂੰ ਨੇਪਰੇ ਚਾੜ੍ਹਨ ਲਈ ਸ. ਸਰਬਜੀਤ ਸਿੰਘ, ਸ਼੍ਰੀ ਮਨਦੀਪ ਸਿੰਘ ਅਤੇ ਸ਼੍ਰੀ ਦਲੀਪ ਕੁਮਾਰ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਸੁਖਜਿੰਦਰ ਕੌਰ ਤੋਂ ਇਲਾਵਾ ਪ੍ਰੋ. ਹਰਜੀਤ ਸਿੰਘ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਉਪਦੇਸ਼ਦੀਪ ਕੌਰ, ਪ੍ਰੋ. ਅਨੂ ਸ਼ਰਮਾ, ਪ੍ਰੋ. ਹਰਪ੍ਰੀਤ ਕੌਰ, ਪ੍ਰੋ. ਨੀਰੂ ਚੋਪੜਾ, ਪ੍ਰੋ. ਰੀਤੂ ਅਤੇ ਇਸ ਤੋਂ ਇਲਾਵਾ ਜੋਗਰਫੀ ਵਿਭਾਗ ਦੇ ਲਗਭਗ 200 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ।