ਬੰਦ ਕਰੋ

ਸਰਕਾਰੀ ਐਲੀਮੈਂਟਰੀ ਸਕੂਲ ਹਰਦੋਨਮੋ ਵਿਖੇ ਨਾਟਕ “ਚਾਨਣ ਦੇ ਵਣਜਾਰੇ” ਦੀ ਪੇਸ਼ਕਾਰੀ ਕਰਵਾਈ

ਪ੍ਰਕਾਸ਼ਨ ਦੀ ਮਿਤੀ : 20/05/2025
A performance of the play

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਰਕਾਰੀ ਐਲੀਮੈਂਟਰੀ ਸਕੂਲ ਹਰਦੋਨਮੋ ਵਿਖੇ ਨਾਟਕ “ਚਾਨਣ ਦੇ ਵਣਜਾਰੇ” ਦੀ ਪੇਸ਼ਕਾਰੀ ਕਰਵਾਈ

ਕ੍ਰਾਂਤੀ ਕਲਾ ਮੰਚ ਰੋਪੜ ਲੋਕਾਂ ਨੂੰ ਜਾਗਰੂਕ ਕਰਨ ਦਾ ਕਰ ਰਿਹਾ ਵਿਸ਼ੇਸ ਉਪਰਾਲਾ

ਰੂਪਨਗਰ, 20 ਮਈ: ਸਰਕਾਰੀ ਐਲੀਮੈਂਟਰੀ ਸਕੂਲ ਹਰਦੋਨਮੋ ਜ਼ਿਲ੍ਹਾ ਰੂਪਨਗਰ ਵਿੱਚ ਕ੍ਰਾਂਤੀ ਕਲਾ ਮੰਚ ਰੋਪੜ ਵੱਲੋਂ ਡਾਇਰੈਕਟਰ ਅਰਵਿੰਦਰ ਸਿੰਘ ਰਾਜੂ ਵੱਲੋਂ ਲਿਖਿਆ ਨਾਟਕ “ਚਾਨਣ ਦੇ ਵਣਜਾਰੇ” ਪੇਸ਼ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਜਿੰਦਰ ਸਿੰਘ ਨੇ ਦੱਸਿਆ ਗਿਆ ਕਿ ਇਹ ਕਿ ਨਾਟਕ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਹਵਾ ਪਾਣੀ ਵਿੱਚ ਹੋ ਰਹੇ ਪ੍ਰਦੂਸ਼ਣ ਬਾਰੇ ਜਾਣਕਾਰੀ ਦੇਣ ਲਈ ਤਿਆਰ ਕੀਤਾ ਗਿਆ ਹੈ। ਇਹ ਨਾਟਕ ਵਿਦਿਆਰਥੀਆਂ ਨੂੰ ਮਨੋਰੰਜਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਬਾਰੇ ਜਾਣਕਾਰੀ ਦਿੰਦਾ ਹੈ।

ਇਸ ਮੌਕੇ ਵਿਸ਼ੇਸ਼ ਪਹੁੰਚੇ ਪਿੰਡ ਹਰਲੋਮੋ ਦੇ ਸਰਪੰਚ ਨੇ ਦੱਸਿਆ ਕਿ ਕ੍ਰਾਂਤੀ ਕਲਾ ਮੰਚ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜੇਕਰ ਵਿਦਿਆਰਥੀਆਂ ਅੰਦਰ ਵਾਤਾਵਰਨ ਦੀ ਸੰਭਾਲ ਦੀ ਚੇਟਕ ਲੱਗ ਜਾਵੇ ਤਾਂ ਇੱਥੇ ਵਾਤਾਵਰਨ ਦੀ ਸੰਭਾਲ ਹੋ ਸਕੇਗੀ ਅਤੇ ਆਉਣ ਵਾਲਾ ਭਵਿੱਖ ਸੁਰੱਖਿਤ ਹੋ ਸਕੇਗ। ਉਨ੍ਹਾਂ ਕਿਹਾ ਕਿ ਜੇਕਰ ਅੱਜ ਵੀ ਵਾਤਾਵਰਨ ਦੀ ਸੰਭਾਲ ਸਬੰਧੀ ਅਸੀਂ ਜਾਗਰੂਕ ਨਹੀਂ ਹੋਏ ਤਾਂ ਆਉਣ ਵਾਲਾ ਸਮਾਂ ਜਿਸ ਤਰ੍ਹਾਂ ਨੁੱਕੜ ਨਾਟਕ ਵਿੱਚ ਦੱਸਿਆ ਗਿਆ ਬਹੁਤ ਹੀ ਘਾਤਕ ਹੋਵੇਗਾ।

ਇਸ ਮੌਕੇ ਕ੍ਰਾਂਤੀ ਕਲਾ ਮੰਚ ਦੇ ਮੈਂਬਰਾਂ ਨੂੰ ਜਿੱਥੇ ਸਰਪੰਚ ਸਾਹਿਬ ਵੱਲੋਂ ਸਨਮਾਨਿਤ ਕੀਤਾ ਗਿਆ ਉੱਥੇ ਹੀ ਸਕੂਲ ਦੇ ਸਮੂਹ ਸਟਾਫ ਵੱਲੋਂ ਸਕੂਲ ਮੁਖੀ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਸੁਖਜਿੰਦਰ ਸਿੰਘ, ਤਰਨਵੀਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।