ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਮੋਰਿੰਡਾ ਵਿਖੇ ਪਲੇਸਮੈਂਟ ਕੈਂਪ ਚ 132 ਉਮੀਦਵਾਰਾਂ ਦੀ ਚੋਣ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਮੋਰਿੰਡਾ ਵਿਖੇ ਪਲੇਸਮੈਂਟ ਕੈਂਪ ਚ 132 ਉਮੀਦਵਾਰਾਂ ਦੀ ਚੋਣ
ਮੋਰਿੰਡਾ, 7 ਮਈ: ਜਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਲੜੀ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇਸਤਰੀਆਂ), ਮੋਰਿੰਡਾ ਵਿਖੇ ਬਲਦੀਸ਼ ਕੌਰ, ਪ੍ਰਿੰਸੀਪਲ, ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਇ:), ਮੋਰਿੰਡਾ ਦੇ ਸਹਿਯੋਗ ਨਾਲ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ ਸ੍ਰੀ ਸੁਖਪਾਲ ਸਿੰਘ, ਉਪ ਮੰਡਲ ਮੈਜਿਸਟ੍ਰੇਟ, ਮੋਰਿੰਡਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਉਨ੍ਹਾਂ ਵੱਲੋਂ ਕੈਂਪ ਵਿੱਚ ਸ਼ਾਮਲ ਸਮੂਹ ਨਿਯੋਜਕਾਂ ਦੇ ਨੁਮਾਇੰਦਿਆਂ ਨਾਲ ਗੱਲ-ਬਾਤ ਕੀਤੀ ਗਈ ਅਤੇ ਅਸਾਮੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਲੇਸਮੈਂਟ ਕੈਂਪ ਵਿੱਚ ਹਾਜ਼ਰ ਉਮੀਦਵਾਰਾ ਨੂੰ ਸੰਬੋਧਨ ਕੀਤਾ।
ਉਮੀਦਵਾਰਾਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੰਮ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ। ਸਾਨੂੰ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ ਅਤੇ ਉਪਲੱਬਧ ਅਸਾਮੀਆਂ ਲਈ ਜ਼ਰੂਰ ਇੰਟਰਵਿਊ ਦੇਣੀ ਚਾਹੀਦੀ ਹੈ। ਊਨ੍ਹਾਂ ਕਿਹਾ ਕਿ ਲੜਕੀਆਂ ਹਰ ਖੇਤਰ ਵਿੱਚ ਉਪਲੱਬਧੀਆਂ ਹਾਸਲ ਕਰ ਰਹੀਆਂ ਹਨ, ਇਸਦਾ ਸਾਨੂੰ ਮਾਣ ਹੈ। ਜੇਕਰ ਅਸੀਂ ਲਗਨ ਅਤੇ ਮੇਹਨਤ ਨਾਲ ਕੰਮ ਕਰਾਂਗੇ ਤਾਂ ਸਾਨੂੰ ਜ਼ਰੂਰ ਸਫਲਤਾ ਹਾਸਲ ਹੋਵੇਗੀ। ਉਨ੍ਹਾਂ ਸਮੂਹ ਉਮੀਦਵਾਰਾਂ ਨੂੰ ਇੰਟਰਵਿਊ ਵਿੱਚ ਚੁਣੇ ਜਾਣ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ।
ਇਸ ਕੈਂਪ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ, ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਰੂਪਨਗਰ ਨੇ ਦੱਸਿਆ ਕਿ ਇਸ ਕੈਂਪ ਵਿੱਚ 12 ਪ੍ਰਾਈਵੇਟ ਨਾਮੀ ਕੰਪਨੀਆਂ ਵੱਲੋਂ ਭਾਗ ਲਿਆ ਗਿਆ।
ਇਸ ਕੈਂਪ ਵਿੱਚ ਚੀਮਾ ਬੁਆਇਲਰਜ਼, ਪ੍ਰੋਮਾਰਕ, ਸਵਰਾਜ਼, ਆਰ.ਐਸ.ਮੈਨਪਾਵਰ, ਏਜ਼ਾਈਲ ਹਰਬਲ, ਯੂਨੀਵਰਸਲ ਇੰਟਰਨੈਸ਼ਨਲ, ਅਲੀਨਾ ਆਟੋ, ਸ਼ੇਪਹਾਇਰ ਫੂਡਜ਼ ਇੰਡੀਆ ਲਿਮ: ਐਸ.ਬੀ.ਐਸ ਗਰੁੱਪ ਅਤੇ ਵਰਧਮਾਨ ਆਦਿ ਕੰਪਨੀਆਂ ਵੱਲੋਂ ਭਾਗ ਲਿਆ ਗਿਆ।
ਇਨ੍ਹਾਂ ਕੰਪਨੀਆਂ ਵੱਲੋਂ ਡਾਟਾ ਐਂਟਰੀ ਓਪ੍ਰੇਟਰ, ਸੈਂਪਲਿੰਗ ਟੇਲਰ, ਮੈਨੇਜਰ, ਸਹਾਇਕ ਮੈਨੇਜਰ, ਐਚ.ਆਰ ਐਡਮਿਨ, ਐਚ.ਆਰ ਰੈਕਰਿਊਟਰ, ਐਚ.ਆਰ ਅਕਾਊਂਟੈਂਟ, ਟੈਲੀਕਾਲਰ, ਡਲਿਵਰੀ ਐਗਜ਼ੀਕਿਊਟਿਵ ਅਤੇ ਅਪ੍ਰੈਂਟਿਸ ਆਦਿ ਅਸਾਮੀਆਂ ਲਈ ਇੰਟਰਵਿਊ ਲਈ ਗਈ।
ਇਸ ਕੈਂਪ ਵਿੱਚ ਸੀਵਿੰਗ ਟੈਕਨਾਲਜੀ, ਕਢਾਈ, ਕੰਪਿਊਟਰ ਆਪ੍ਰੇਟਰ, ਬੇਸਿਕ ਕਾਸਮੇਟੌਲਜੀ ਆਦਿ ਟ੍ਰੇਡਾਂ ਅਤੇ ਹੋਰ ਵਿੱਦਿਅਕ ਯੋਗਤਾਵਾਂ ਨਾਲ ਸਬੰਧਤ ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ।
ਮੀਨਾਕਸ਼ੀ ਬੇਦੀ, ਪਲੇਸਮੈਂਟ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿੱਚ 260 ਉਮੀਦਵਾਰਾਂ ਨੇ ਭਾਗ ਲਿਆ ਅਤੇ 132 ਉਮੀਦਵਾਰਾਂ ਦੀ ਮੌਕੇ ਤੇ ਚੋਣ ਹੋਈ। ਚੁਣੇ ਗਏ ਉਮੀਦਵਾਰਾਂ ਦੀ ਨੌਕਰੀ ਦਾ ਸਥਾਨ ਮੋਰਿੰਡਾ, ਖਰੜ, ਮੋਹਾਲੀ ਅਤੇ ਬੱਦੀ ਹੈ।
ਇਸ ਮੌਕੇ ਜਸਵੀਰ ਸਿੰਘ, ਕੈਰੀਅਰ ਕਾਊਂਸਲਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ, ਕੰਚਨ ਪਾਂਡੇ, ਯੰਗ ਪ੍ਰੋਫੈਸ਼ਨਲ, ਐਮ.ਸੀ.ਸੀ, ਰੂਪਨਗਰ, ਅਤੇ ਆਈ.ਟੀ.ਆਈ, ਮੋਰਿੰਡਾ ਦੇ ਸਟਾਫ ਲਵਜੋਤ ਸਿੰਘ, ਇੰਸਟਰਕਟਰ, ਅੰਜੂ ਸ਼ਰਮਾ, ਪਲੇਸਮੈਂਟ ਇੰਚਾਰਜ, ਰਵਿੰਦਰਜੀਤ ਸਿੰਘ, ਜੂਨੀਅਰ ਸਹਾਇਕ ਵੱਲੋਂ ਕੈਂਪ ਦੇ ਸੁੱਚੱਜੇ ਪ੍ਰਬੰਧਾਂ ਲਈ ਬਹੁਮੁੱਲਾ ਯੋਗਦਾਨ ਪਾਇਆ ਗਿਆ।