ਸਮਾਜ ਦੇ ਲੋਕੀ ਛੋਟੀ ਉਮਰ ਤੋਂ ਬੱਚਿਆ ਅੰਦਰ ਬਜ਼ੁਰਗਾਂ ਪ੍ਰਤੀ ਸਤਿਕਾਰ ਕਰਨ ਦੀ ਭਾਵਨਾ ਉਤਸਾਹਿਤ ਕਰਨ:-ਅਮਨਦੀਪ ਕੌਰ

ਸਮਾਜ ਦੇ ਲੋਕੀ ਛੋਟੀ ਉਮਰ ਤੋਂ ਬੱਚਿਆ ਅੰਦਰ ਬਜ਼ੁਰਗਾਂ ਪ੍ਰਤੀ ਸਤਿਕਾਰ ਕਰਨ ਦੀ ਭਾਵਨਾ ਉਤਸਾਹਿਤ ਕਰਨ:-ਅਮਨਦੀਪ ਕੌਰ
ਰੂਪਨਗਰ, 23 ਅਗਸਤ: ਵਿਸ਼ਵ ਬਜ਼ੁਰਗ ਦਿਵਸ ਮੌਕੇ ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਮੁਫਤ ਕਾਨੂੰਨੀ ਸੇਵਾਵਾਂ ਰੂਪਨਗਰ ਅਮਨਦੀਪ ਕੌਰ ਦੀ ਅਗਵਾਈ ਵਿੱਚ ਬਜ਼ੁਰਗਾਂ ਦੇ ਆਪਣਾ ਘਰ ਹਵੇਲੀ ਕਲਾਂ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਤੇ ਸੀ.ਜੀ.ਐਮ ਅਮਨਦੀਪ ਕੌਰ ਨੇ ਵਿਸ਼ਵ ਬਜ਼ੁਰਗ ਦਿਵਸ ਮਨਾਉਣ ਦੇ ਮੰਤਵ ਬਾਰੇ ਜਾਣਕਾਰੀ ਸਾਂਝੀ ਕਰਦਿਆ ਸਮਾਜ ਨੂੰ ਬਜ਼ੁਰਗਾ ਦੀ ਦੇਣ ਪ੍ਰਤੀ ਜਾਗਰੂਕ ਕੀਤਾ।
ਉਨ੍ਹਾਂ ਸਮਾਜ ਦੇ ਲੋਕਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਛੋਟੀ ਉਮਰ ਤੋਂ ਹੀ ਆਪਣੇ ਬੱਚਿਆ ਅੰਦਰ ਬਜ਼ੁਰਗਾਂ ਪ੍ਰਤੀ ਸਤਿਕਾਰ ਕਰਨ ਦੀ ਭਾਵਨਾ ਨੂੰ ਉਤਸਾਹਿਤ ਕਰਨ। ਕਿਉ ਜੋ ਬੱਚੇ ਜੋ ਬਚਪਨ ਵਿੱਚ ਦੇਖਦੇ ਜਾ ਸਿੱਖਦੇ ਹਨ ਉਸ ਤੇ ਪੂਰੀ ਉਮਰ ਅਮਲ ਕਰਦੇ ਹੈ। ਬੱਚਿਆ ਨੂੰ ਆਪਣੇ ਘਰ ਤੋਂ ਮਿਲੇ ਚੰਗੇ ਆਦਰਸ਼ ਹੀ ਉਨ੍ਹਾ ਦਾ ਮਾਰਗ ਦਰਸ਼ਨ ਕਰਦੇ ਹਨ।
ਇਸ ਮੌਕੇ ਬਜ਼ੁਰਗਾਂ ਦੇ ਆਪਣਾ ਘਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਸੀ. ਜੀ. ਐਮ ਵਲੋਂ ਵਿਸ਼ਵ ਬਜ਼ੁਰਗ ਦਿਵਸ ਦੇ ਮੌਕੇ ਤੇ ਬਜ਼ੁਰਗਾ ਨਾਲ ਆਕੇ ਇਹ ਦਿਵਸ ਮਨਾਉਣ ਲਈ ਉਨ੍ਹਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਿਸ਼ਵ ਪੱਧਰ ਤੇ ਇਹ ਦਿਨ 21 ਅਗਸਤ 1991 ਤੋਂ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਉਦੇਸ਼ ਨਵੀਂ ਪੀੜੀ ਨੂੰ ਬਜ਼ੁਰਗਾਂ ਦੀ ਸਮਾਜ ਨੂੰ ਦੇਣ ਅਤੇ ਬੁਢਾਪੇ ਵਿੱਚ ਉਨ੍ਹਾ ਨਾਲ ਹੋ ਰਹੇ ਦੁਰਵਿਵਹਾਰ ਤੇ ਉਨ੍ਹਾਂ ਦੀਆ ਸਮਾਜਿਕ ਤੇ ਸਿਹਤ ਸਬੰਧੀ ਮੁਸਕਲਾ ਬਾਰੇ ਜਾਗਰੂਕ ਕਰਕੇ ਬਜ਼ੁਰਗਾਂ ਨੂੰ ਬਣਦਾ ਸਤਿਕਾਰ ਦਿੱਤਾ ਜਾ ਸਕੇ।
ਇਸ ਮੌਕੇ ਉਨ੍ਹਾ ਨਾਲ ਆਏ ਐਡਵੋਕੇਟ ਵਰਿੰਦਰ ਸਿੰਘ ਕੋਟਲਾ ਨਿਹੰਗ, ਐਡਵੋਕੇਟ ਧਰੁਵ ਨੇ ਮੁਫਤ ਕਾਨੂੰਨੀ ਸੇਵਾਵਾ ਬਾਰੇ ਵੀ ਜਾਣਕਾਰੀ ਦਿੱਤੀ।