ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਅਤੇ ਸਮੱਗਰ ਸਿੱਖਿਆ ਅਭਿਆਨ ਲਈ ਪੁਸਤਕਾਂ ਦੀ ਸਪਲਾਈ ਬਲਾਕਾਂ ਨੂੰ ਸ਼ੁਰੂ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਅਤੇ ਸਮੱਗਰ ਸਿੱਖਿਆ ਅਭਿਆਨ ਲਈ ਪੁਸਤਕਾਂ ਦੀ ਸਪਲਾਈ ਬਲਾਕਾਂ ਨੂੰ ਸ਼ੁਰੂ
ਸ਼੍ਰੀ ਆਨੰਦਪੁਰ ਸਾਹਿਬ ਬਲਾਕ ਨੂੰ ਲਗਭਗ 14068 ਪੁਸਤਕਾਂ ਦੀ ਸਪਲਾਈ ਭੇਜਕੇ ਕੀਤੀ ਸ਼ੁਰੂਆਤ
ਰੂਪਨਗਰ, 20 ਫਰਵਰੀ: ਜ਼ਿਲ੍ਹਾ ਮੈਨੇਜਰ/ਸੁਪਰਡੈਂਟ ਸ਼੍ਰੀਮਤੀ ਮਹਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਖੇਤਰੀ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ ਰੂਪਨਗਰ ਵਲੋਂ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਅਤੇ ਸਮੱਗਰ ਸਿੱਖਿਆ ਅਭਿਆਨ ਲਈ ਪੁਸਤਕਾਂ ਦੀ ਸਪਲਾਈ ਬਲਾਕਾਂ ਨੂੰ ਸ਼ੁਰੂ ਕਰ ਦਿੱਤੀ ਗਈ। ਇਸ ਦੀ ਸ਼ੁਰੂਆਤ ਅੱਜ ਸ਼੍ਰੀ ਆਨੰਦਪੁਰ ਸਾਹਿਬ ਬਲਾਕ ਨੂੰ ਲਗਭਗ 14068 ਪੁਸਤਕਾਂ ਦੀ ਸਪਲਾਈ ਭੇਜਕੇ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਸਪਲਾਈ ਸੰਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨਾਲ ਤਾਲਮੇਲ ਕਰਕੇ ਬਲਾਕ ਵਿੱਚ ਇਹ ਪੁਸਤਕਾਂ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਪ੍ਰੈੱਸਾਂ ਤੋਂ ਸਾਨੂੰ ਹੋਰ ਪੁਸਤਕਾਂ ਪ੍ਰਾਪਤ ਹੁੰਦੀਆਂ ਹਨ ਉਹ ਵੀ ਨਾਲ ਦੀ ਨਾਲ ਵੱਖ-ਵੱਖ ਬਲਾਕਾਂ ਵਿੱਚ ਭੇਜ ਦਿੱਤੀਆਂ ਜਾਣਗੀਆਂ ਤਾਂ ਜੋ ਵਿਦਿਆਰਥੀਆਂ ਨੂੰ ਸਮੇਂ ਸਿਰ ਪੁਸਤਕਾਂ ਪ੍ਰਾਪਤ ਹੋ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਇਸ ਵਿੱਚ ਕਿਸੇ ਵੀ ਕਿਸਮ ਦੀ ਕੋਤਾਹੀ ਨਾ ਵਰਤੀ ਜਾਵੇ ਅਤੇ ਜ਼ਿਲ੍ਹੇ ਦੇ ਹਰੇਕ ਸਕੂਲ ਤੱਕ ਸਮਾਂਬੱਧ ਸਮੇਂ ਵਿੱਚ ਇਸ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਇਨ੍ਹਾਂ ਪੁਸਤਕਾਂ ਦੀ ਸਾਂਭ-ਸੰਭਾਲ ਲਈ ਖੇਤਰੀ ਦਫਤਰਾਂ ਅਤੇ ਬਲਾਕ ਵਿਚ ਪੁਸਤਕਾਂ ਰੱਖਣ ਵਾਲੀ ਥਾਂ ਸਲਾਬ੍ਹ ਰਹਿਤ, ਕਿਸੇ ਪੱਖੋਂ ਪਾਣੀ ਨਾ ਆਉਣਾ, ਹਰ ਪੱਖੋਂ ਸੁਰੱਖਿਅਤ ਅਤੇ ਖੁੱਲੀ ਆਵਾਜਾਈ ਦੇ ਅਨੁਕੂਲ ਹੋਵੇ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਣਗਿਹਲੀ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਅਧਿਕਾਰੀ ਦੀ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਮੈਨੇਜਰ/ਸੁਪਰਡੈਂਟ ਸ਼੍ਰੀਮਤੀ ਮਹਿੰਦਰ ਕੌਰ, ਡਿਪਟੀ ਮੈਨੇਜਰ ਸ.ਗੁਰਸ਼ਰਨ ਸਿੰਘ, ਸ਼੍ਰੀ ਲਖਪਾਲ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀਮਤੀ ਗਗਨਦੀਪ ਕੌਰ ਅਤੇ ਖੇਤਰੀ ਦਫਤਰ ਦਾ ਸਟਾਫ ਹਾਜ਼ਰ ਸੀ।