ਬੰਦ ਕਰੋ

ਸਪੈਸ਼ਲ ਟੀਕਾਕਰਨ ਹਫਤੇ ਦੇ ਸੰਬੰਧ ਵਿੱਚ ਜਾਗਰੂਕਤਾ ਰੈਲੀ ਆਯੋਜਿਤ

ਪ੍ਰਕਾਸ਼ਨ ਦੀ ਮਿਤੀ : 25/04/2025
Awareness rally held regarding Special Immunization Week

ਸਪੈਸ਼ਲ ਟੀਕਾਕਰਨ ਹਫਤੇ ਦੇ ਸੰਬੰਧ ਵਿੱਚ ਜਾਗਰੂਕਤਾ ਰੈਲੀ ਆਯੋਜਿਤ

ਰੂਪਨਗਰ, 25 ਅਪ੍ਰੈਲ: ਸਿਵਲ ਸਰਜਨ ਰੂਪਨਗਰ ਡਾ. ਤਰਸੇਮ ਸਿੰਘ ਦੀ ਰਹਿਨੁਮਾਈ ਹੇਠ ਅੱਜ ਸਿਵਲ ਸਰਜਨ ਦਫਤਰ ਵਿਖੇ ਵਿਸ਼ਵ ਟੀਕਾਕਰਨ ਹਫਤਾ ਜੋ ਕਿ ਮਿਤੀ 24 ਤੋਂ 30 ਅਪ੍ਰੈਲ ਤੱਕ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ।

ਇਸ ਮੌਕੇ ਤੇ ਬੋਲਦਿਆਂ ਡਾ. ਵਿਸ਼ਾਲ ਗਰਗ, ਸਹਾਇਕ ਸਿਵਲ ਸਰਜਨ ਨੇ ਦਸਿਆ ਕਿ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਵਿਸ਼ੇਸ਼ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਨ ਜਿਲੇ ਵਿਚ ਵੱਖ ਵੱਖ ਥਾਈਂ ਟੀਕਾਕਰਨ ਕੈਂਪ ਲਾਏ ਜਾ ਰਹੇ ਹਨ। ਕੈਂਪ ਵਿੱਚ ਉਨ੍ਹਾਂ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਕੀਤਾ ਜਾਵੇਗਾ ਜੋ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਸਨ। ਸਮੂਹ ਬੱਚਿਆਂ ਅਤੇ ਗਰਭਵਤੀ ਮਾਵਾਂ ਲਈ ਟੀਕਾਕਰਨ ਬਹੁਤ ਜਰੂਰੀ ਹੈ।

ਇਸ ਮੌਕੇ ਜ਼ਿਲਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ ਨੇ ਦੱਸਿਆ ਕਿ ਇਸ ਟੀਕਾਕਰਨ ਹਫਤੇ ਦੌਰਾਨ ਅਰਬਨ ਏਰੀਏ, ਮਾਈਗ੍ਰੇਟਰੀ ਖੇਤਰਾਂ, ਝੁੱਗੀ ਝੋਪੜੀਆਂ ਇਲਾਕਿਆਂ ਵਿੱਚ ਟੀਕਾਕਰਨ ਦੇ ਕਵਰੇਜ ਨੂੰ ਵਧਾਉਣ ਲਈ ਵਿਸ਼ੇਸ਼ ਕੈਂਪ ਲਗਾਏ ਜਾਣ ਜਾਣਗੇ ਅਤੇ ਸਾਲ 2026 ਦੇ ਅੰਤ ਤੱਕ ਮੀਜ਼ਰ ਰੁਬੇਲਾ ਦੇ ਮੁਕੰਮਲ ਖਾਤਮੇ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਐਮ.ਆਰ 1 ਅਤੇ ਐਮ.ਆਰ 2 ਦੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇ।

ਉਨ੍ਹਾਂ ਦੱਸਿਆ ਕਿ ਮੀਜ਼ਰ ਤੇ ਰੁਵੇਲਾ ਦੇ ਮੁਕੰਮਲ ਖਾਤਮੇ ਲਈ 95 ਫੀਸਦੀ ਜਾਂ ਇਸ ਤੋਂ ਵੱਧ ਦੇ ਟੀਚੇ ਨੂੰ ਹਾਸਲ ਕਰਨ ਲਈ ਐਮ.ਆਰ 1 ਅਤੇ ਐਮ.ਆਰ 2 ਡੋਜਾਂ ਤੋਂ ਵਾਂਝੇ ਬੱਚਿਆਂ ਦੀ ਪਛਾਣ ਕਰਕੇ ਉਹਨਾਂ ਦਾ ਲਾਜ਼ਮੀ ਤੌਰ ਤੇ ਟੀਕਾਕਰਨ ਯਕੀਨੀ ਬਣਾਇਆ ਜਾਵੇਗਾ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਹਫਤੇ ਦੌਰਾਨ ਇਹਨਾਂ ਇਲਾਕਿਆਂ ਵਿੱਚ ਟੀਕਾਕਰਨ ਨਾਲ ਰੋਕੀਆਂ ਜਾਣ ਵਾਲੀਆਂ ਗੰਭੀਰ ਬਿਮਾਰੀਆਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕਤਾ ਵਧਾਉਣ ਲਈ ਆਈ. ਈ ਸੀ ਅਤੇ ਬੀ.ਸੀ.ਸੀ ਸਰਗਰਮੀਆਂ ਨਿਰੰਤਰ ਕਰਵਾਈਆਂ ਜਾਣਗੀਆਂ।

ਉਨ੍ਹਾਂ ਨੇ ਕਿਹਾ ਕਿ ਡਰਾਪ ਆਊਟ ਅਤੇ ਲੈਫਟ ਆਊਟ ਬੱਚਿਆਂ ਦੀ ਜਾਣਕਾਰੀ ਸਬੰਧੀ ਮਾਈਕਰੋ ਪਲਾਨ ਵਿਭਾਗ ਵੱਲੋਂ ਬਣਾ ਲਏ ਗਏ ਹਨ। ਉਹਨਾਂ ਨੇ ਕਿਹਾ ਕਿ ਵਿਸ਼ਵ ਟੀਕਾ ਕਰਨ ਹਫਤਾ ਮੁਹਿੰਮ ਦੌਰਾਨ ਕੋਈ ਵੀ ਬੱਚਾ ਸੰਪੂਰਨ ਟੀਕਾ ਕਰਨ ਤੋਂ ਵਾਂਝਾ ਨਾ ਰਹੇ ਕਿ ਟੀਕਾ ਕਰਨ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚੇ ਲਈ ਜੀਵਨ ਰਖਿਅਕ ਟੀਕਿਆਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ਵ ਵਿਆਪੀ ਯਤਨ ਹੈ।

ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਮੀਜ਼ਲ ਰੁਬੇਲਾ ਵਾਇਰਸ ਤੋਂ ਬਚਾਅ ਲਈ 9 ਅਤੇ 18 ਮਹੀਨੇ ਦੀ ਉਮਰ ਵਿੱਚ ਕ੍ਰਮਵਾਰ ਦੋ ਟੀਕੇ ਲਗਾਏ ਜਾਣੇ ਚਾਹੀਦੇ ਹਨ ਪਰ ਜੇਕਰ ਕਿਸੇ ਵਿਸ਼ੇਸ਼ ਹਾਲਾਤ ਵਿੱਚ ਇਹ ਟੀਕੇ ਨਹੀਂ ਲੱਗੇ ਤਾਂ ਵੱਧ ਤੋਂ ਵੱਧ ਪੰਜ ਸਾਲ ਦੀ ਉਮਰ ਵਿੱਚ ਇਹ ਤੱਕ ਲਗਾ ਲਏ ਜਾਣੇ ਚਾਹੀਦੇ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਟੀਕਾ ਲੱਗਣ ਤੋਂ ਰਹਿ ਗਿਆ ਹੋਵੇ ਤਾਂ ਇਸ ਹਫਤੇ ਦੌਰਾਨ ਨੇੜੇ ਦੇ ਸਿਹਤ ਸੰਸਥਾ ਵਿੱਚ ਜਾ ਕੇ ਟੀਕਾਕਰਨ ਜਰੂਰ ਕਰਵਾਓ।

ਇਸ ਮੌਕੇ ਰਾਜ ਰਾਣੀ, ਗੁਰਮੀਤ ਕੌਰ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ, ਰਿਤੂ ਡਿਪਟੀ ਮਾਸ ਮੀਡੀਆ ਅਫਸਰ, ਮਨਪ੍ਰੀਤ ਯੂ.ਐਨ.ਡੀ.ਪੀ . ਪਰਦੀਪ ਕੁਮਾਰ ਕੰਪਿਊਟਰ ਅਸਿਸਟੈਂਟ ਐਲ.ਐਚ.ਵੀ ਰਜਿੰਦਰ ਕੌਰ, ਏ.ਐਨ. ਐਮ. ਭੁਪਿੰਦਰ ਕੌਰ ਅਤੇ ਹੋਰ ਸਟਾਫ ਹਾਜ਼ਰ ਸਨ।