ਸਟੇਟ ਰੈੱਡ ਕਰਾਸ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਸੁਰੱਖਿਆ ਕਰਮੀ ਜਸਵੀਰ ਸਿੰਘ ਨੂੰ ਸਮਾਜ ਸੇਵਾ ਲਈ ਕੀਤਾ ਗਿਆ ਸਨਮਾਨਿਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਸਟੇਟ ਰੈੱਡ ਕਰਾਸ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਸੁਰੱਖਿਆ ਕਰਮੀ ਜਸਵੀਰ ਸਿੰਘ ਨੂੰ ਸਮਾਜ ਸੇਵਾ ਲਈ ਕੀਤਾ ਗਿਆ ਸਨਮਾਨਿਤ
ਰੂਪਨਗਰ, 17 ਅਕਤੂਬਰ: ਪੰਜਾਬ ਸਟੇਟ ਰੈੱਡ ਕਰਾਸ ਸੁਸਾਇਟੀ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਆਯੋਜਿਤ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰੂਪਨਗਰ ਦੇ ਸੁਰੱਖਿਆ ਕਰਮੀ ਜਸਵੀਰ ਸਿੰਘ (ਏਐੱਸਆਈ) ਨੂੰ ਉਨ੍ਹਾਂ ਦੀ ਵਿਸ਼ੇਸ਼ ਸਮਾਜ ਸੇਵਾ ਤੇ ਮਨੁੱਖਤਾ ਪ੍ਰਤੀ ਸਮਰਪਣ ਲਈ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਰਾਜਪਾਲ ਪੰਜਾਬ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਦਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਨੇ ਨਾ ਸਿਰਫ਼ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਇਆ ਹੈ, ਸਗੋਂ ਹਰ ਸਮੇਂ ਜ਼ਰੂਰਤਮੰਦਾਂ ਦੀ ਸਹਾਇਤਾ ਲਈ ਅੱਗੇ ਰਹੇ ਹਨ। ਉਨ੍ਹਾਂ ਦੀ ਮਨੁੱਖਤਾ ਭਰੀ ਸੋਚ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਸਭ ਲਈ ਪ੍ਰੇਰਣਾ ਦਾ ਸਰੋਤ ਹੈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਨ੍ਹਾਂ ਨੇ ਲਗਭਗ 81 ਵਾਰ ਖ਼ੂਨਦਾਨ ਕੀਤਾ ਹੈ ਜਿਸਨੇ ਕਿ ਕਈ ਮਨੁੱਖੀ ਜਾਨਾਂ ਬਚਾਈਆਂ ਹੋਣਗੀਆਂ।
ਇਸ ਉਪਲਬਧੀ ਲਈ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆਂ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਹੋਰ ਉੱਚ ਅਧਿਕਾਰੀਆਂ ਵੱਲੋਂ ਜਸਵੀਰ ਸਿੰਘ ਨੂੰ ਵਧਾਈ ਦਿੱਤੀ ਗਈ।