ਸਕੂਲ ਆਫ ਐਮੀਨੈਂਸ, ਰੂਪਨਗਰ ਵਿਖੇ NSQF ਵੋਕੇਸ਼ਨਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕਿੱਟਾਂ ਵੰਡੀਆਂ।

ਅੱਜ ਸਕੂਲ ਆਫ ਐਮੀਨੈਂਸ, ਰੂਪਨਗਰ ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸ੍ਰੀ ਪ੍ਰੇਮ ਕੁਮਾਰ ਮਿੱਤਲ (ਜ਼ਿਲ੍ਹਾ ਸਿੱਖਿਆ ਅਫਸਰ, ਰੂਪਨਗਰ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ NSQF ਵੋਕੇਸ਼ਨਲ ਸਿੱਖਿਆ ਲੈ ਰਹੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਟੋਮੋਬਾਈਲ ਅਤੇ ਸਿਿਕਉਰਟੀ ਵਿਸ਼ੇ ਦੀ ਕਿੱਟਾਂ ਵੰਡੀਆਂ ਗਈਆਂ। ਜਿਸ ਵਿੱਚ ਵਿਦਿਆਰੀਆਂ ਨੂੰ ਆਟੋਮੋਬਾਈਲ ਅਤੇ ਨਿੱਜੀ ਸੁਰਖਿਆ ਦਾ ਸਮਾਨ ਦਿੱਤਾ ਗਿਆ ਤਾਂ ਜੋ ਵਿਦਿਅਰਥੀ ਰੋਜ਼ਗਾਰ ਪ੍ਰਾਪਤ ਕਰਨ ਦੇ ਨਾਲ-ਨਾਲ ਸਵੈ-ਰੁਜ਼ਗਾਰ ਵੀ ਕਰ ਸਕਣ।
ਵਿਦਿਅਰਥੀਆਂ ਨੂੰ ਕਿੱਟਾਂ ਵੰਡਦੇ ਹੋਏ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ NSQF ਵੋਕੇਸ਼ਨਲ ਸਿੱਖਿਆ ਨੇ ਕਿੱਤਾ ਮੁਖੀ ਸਿੱਖਿਆ ਦੇ ਰੂਪ ਵਿੱਚ ਪੂਰੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਆਪਣਾ ਪੈਰ ਪਸਾਰ ਲਿਆ ਹੈ ਜੋ ਕਿ ਵਿਦਿਰਥੀਆਂ ਨੂੰ ਹੁਨਰਮੰਦ ਹੋ ਕੇ ਰੁਜ਼ਗਾਰ ਦੇ ਅਵਸਰ ਪ੍ਰਦਾਨ ਕਰਦੀ ਆ ਹੈ। 9ਵੀਂ ਤੋਂ 12ਵੀਂ ਤੱਕ ਪੜ੍ਹਾਏ ਜਾਂਦੇ ਇਹਨਾਂ ਕਿੱਤਾ ਮੁਖੀ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੀ ਰੁਚੀ ਲਗਾਤਾਰ ਵਧ ਰਹੀ ਹੈ ਅਤੇ ਵਿਦਿਆਰਥੀਆਂ ਇਨ੍ਹਾਂ ਵਿਸ਼ਿਆਂ ਨੂੰ ਪੜ੍ਹਕੇ ਰੋਜ਼ਗਾਰ ਕਰਨ ਦੇ ਲਈ ਤਿਆਰ ਹੋ ਰਹੇ ਹਨ। ਸਕੂਲ ਵਿੱਚ NSQF ਵੋਕੇਸ਼ਨਲ ਸਮਾਰਟ ਲੈਬ ਵੀ ਸਥਾਪਿਤ ਕੀਤੀ ਗਈ ਹੈ।ਜਿਸ ਵਿੱਚ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਦੇ ਨਾਲ-ਨਾਲ ਨਵੀਂ ਤਕਨੀਕ ਨਾਲ ਵੀ ਜਾਣੂ ਕਰਵਾਇਆ ਜਾਂਦਾ ਹੈ।
ਵੋਕੇਸ਼ਨਲ ਅਧਿਆਪਕ ਸੰਦੀਪ ਕੁਮਾਰ ਨੇ ਦੱਸਿਆ ਕਿ ਵੋਕੇਸ਼ਨਲ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਨੂੰ ਸਲਾਨਾ ਟੂਰ, ਫ੍ਰੀ ਕਿੱਟਾਂ, ਕੇਂਦਰ ਸਰਕਾਰ ਵੱਲੋਂ ਵੋਕੇਸ਼ਨਲ ਵਿਸ਼ੇ ਦੇ ਸਰਟੀਫਿਕੇਟ, ਅਪਰੈਂਟਸੀਪ ਦੌਰਾਨ ਭੱਤਾ ਆਦਿ ਵਰਗੀਆਂ ਹੋਰ ਵੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਸਕੂਲ ਵਿੱਚੋਂ ਵੋਕੇਸ਼ਨਲ ਸਿੱਖਿਆ ਲੈਣ ਉਪਰੰਤ ਕਈ ਵਿਦਿਅਰਥੀਆਂ ਮਾਰੂਤੀ, ਹਿਰੋ,ਚੀਮਾ ਬਾਇਲਰ,ਬੈਕਾਂ, ਮਾਲਾਂ ਅਤੇ ਹੋਰ ਵੱਖ-ਵੱਖ ਕੰਪਨੀਆਂ ਵਿੱਚ ਨੌਕਰੀਆਂ ਵੀ ਕਰ ਰਹੇ ਹਨ। ਸਕੂਲ ਵਿੱਚ 9ਵੀਂ ਅਤੇ 11ਵੀਂ ਵਿੱਚ ਦਾਖਲਾ ਲੈਕੇ ਵਿੱਦਿਆਰਥੀ ਇਹਨਾਂ ਸਬ ਸਹੂਲਤਾਂ ਦਾ ਲਾਭ ਲੈ ਸਕਦੇ ਹਨ।ਕਿੱਟਾਂ ਦੀ ਵੰਡ ਸਮੇ ਵੋਕੇਸ਼ਨਲ ਅਧਿਆਪਕ ਸੰਦੀਪ ਕੁਮਾਰ, ਕਰਨੈਲ ਸਿੰਘ, ਜਗਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਹੋਰ ਅਧਿਆਪਕ ਮੁੱਖ ਰੂਪ ਵਿੱਚ ਹਾਜਰ ਰਹੇ।