ਬੰਦ ਕਰੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਯੋਗ ਵੋਟਰ ਆਪਣੇ ਦਾਅਵੇ ਤੇ ਇਤਰਾਜ਼ 24 ਜਨਵਰੀ ਤੱਕ ਕਰ ਸਕਦੇ ਹਨ ਦਾਇਰ – ਐਸ.ਡੀ.ਐਮ

ਪ੍ਰਕਾਸ਼ਨ ਦੀ ਮਿਤੀ : 08/01/2025
Various restrictions apply in the district Ropar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਬੰਧੀ ਯੋਗ ਵੋਟਰ ਆਪਣੇ ਦਾਅਵੇ ਤੇ ਇਤਰਾਜ਼ 24 ਜਨਵਰੀ ਤੱਕ ਕਰ ਸਕਦੇ ਹਨ ਦਾਇਰ – ਐਸ.ਡੀ.ਐਮ

ਰੂਪਨਗਰ, 08 ਜਨਵਰੀ: ਉਪ ਮੰਡਲ ਮੈਜਿਸਟਰ੍ਰੇਟ ਰੂਪਨਗਰ ਸ਼੍ਰੀ ਸਚਿਨ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ 03 ਜਨਵਰੀ 2025 ਨੂੰ ਕਰਵਾ ਦਿੱਤੀ ਗਈ ਹੈ। ਇਹ ਵੋਟਰ ਸੂਚੀਆਂ ਦਫਤਰ ਉਪ ਮੰਡਲ ਮੈਜਿਸਟਰ੍ਰੇਟ ਰੂਪਨਗਰ ਵਿੱਚ ਆ ਕੇ ਦੇਖੀਆਂ ਜਾ ਸਕਦੀਆਂ ਹਨ।

ਸ਼੍ਰੀ ਸਚਿਨ ਪਾਠਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਕੋਈ ਵੀ ਯੋਗ ਵੋਟਰ ਆਪਣੇ ਦਾਅਵੇ ਅਤੇ ਇਤਰਾਜ਼ 24 ਜਨਵਰੀ 2025 ਤੱਕ ਉਪ ਮੰਡਲ ਮੈਜਿਸਟਰੇਟ ਦਫਤਰ ਵਿੱਚ ਦਾਇਰ ਕਰ ਸਕਦਾ ਹੈ।

ਉਨ੍ਹਾਂ ਸਮੂਹ ਯੋਗ ਸਿੱਖ ਵੋਟਰਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜੇਕਰ ਕੋਈ ਯੋਗ, ਸਿੱਧ ਵੋਟਰ, ਵੋਟ ਬਣਾਉਣ ਤੋਂ ਵਾਂਝਾ ਰਹਿ ਗਿਆ ਹੋਵੇ ਤਾਂ ਉਹ ਵੋਟ ਬਣਾਉਣ ਲਈ ਨਿਰਧਾਰਿਤ ਪ੍ਰਫਾਰਮੇ ਵਿੱਚ ਭਰ ਕੇ ਦਰਖਾਸਤ ਇਸ ਦਫਤਰ ਵਿਖੇ ਪੇਸ਼ ਕਰ ਸਕਦਾ ਹੈ। ਇਸ ਤਰ੍ਹਾਂ ਜੇਕਰ ਉਸ ਨੂੰ ਕਿਸੇ ਵੋਟਰ ਤੇ ਇਤਰਾਜ਼ ਹੈ ਤਾਂ ਵੀ ਉਹ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਇਸ ਲਈ ਸਮੂਹ ਯੋਗ ਸਿੱਖ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹਨਾਂ ਵੱਲੋਂ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਉਲੀਕੇ ਗਏ ਪ੍ਰੋਗਰਾਮ ਦਾ ਭਰਪੂਰ ਫਾਇਦਾ ਉਠਾਇਆ ਜਾਵੇ।