ਸ਼ਿਵਾਲਿਕ ਪਬਲਿਕ ਸਕੂਲ ਵਿਖੇ ਐਨ.ਡੀ.ਆਰ.ਐਫ ਦੀ ਟੀਮ ਵਲੋਂ ਕੁਦਰਤੀ ਆਫਤਾਂ ਤੋਂ ਬਚਾਅ ਪ੍ਰਤੀ ਮੌਕ ਡਰਿੱਲ ਕਰਵਾਇਆ ਗਿਆ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸ਼ਿਵਾਲਿਕ ਪਬਲਿਕ ਸਕੂਲ ਵਿਖੇ ਐਨ.ਡੀ.ਆਰ.ਐਫ ਦੀ ਟੀਮ ਵਲੋਂ ਕੁਦਰਤੀ ਆਫਤਾਂ ਤੋਂ ਬਚਾਅ ਪ੍ਰਤੀ ਮੌਕ ਡਰਿੱਲ ਕਰਵਾਇਆ ਗਿਆ
ਰੂਪਨਗਰ, 22 ਨਵੰਬਰ: ਐਨ.ਡੀ.ਆਰ.ਐਫ (ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ) ਦੀ 7 ਬਟਾਲੀਅਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਿਲ੍ਹਾ ਰੂਪਨਗਰ ਵਿੱਚ 25 ਨਵੰਬਰ 2024 ਤੱਕ ਕੁਦਰਤੀ ਆਫਤਾਂ ਸਬੰਧੀ ਮੌਕ ਡਰਿੱਲ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਸਿਵਾਲਿਕ ਸਕੂਲ ਰੂਪਨਗਰ ਵਿਖੇ ਆਫਤ ਪ੍ਰਬੰਧਨ ਸਬੰਧੀ ਮੌਕ ਡਰਿੱਲ ਕਰਵਾਈ ਗਈ।।
ਇਸ ਮੌਕ ਡਰਿੱਲ ਵਿੱਚ ਜਿਲ੍ਹਾ ਪ੍ਰਾਸ਼ਸ਼ਨ, ਪੁਲਿਸ ਵਿਭਾਗ, ਸਿਹਤ ਵਿਭਾਗ, ਪੰਜਾਬ ਹੋਮ ਗਾਰਡ, ਫਾਇਰ ਬ੍ਰਗੇਡ, ਨਗਰ ਕੌਸਲ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਵੱਲੋਂ ਭਾਗ ਲਿਆ ਗਿਆ। ਇਸ ਮੌਕ ਡਰਿੱਲ ਵਿੱਚ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਅਸੈਸਟੇਟ ਕਮਾਂਡੇਟ ਅਨਿਲ ਕੁਮਾਰ, ਇੰਸਪੈਕਟਰ ਸੰਦੀਪ ਕੁਮਾਰ ਅਤੇ ਇੰਸਪੈਕਟਰ ਆਨੰਦ ਵੱਲੋਂ ਕੁਦਰਤੀ ਆਫਤਾਂ ਤੋਂ ਬਚਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਵਿੱਚ ਸਿਵਾਲਿਕ ਪਬਲਿਕ ਸਕੂਲ ਦੇ ਸਟਾਫ ਅਤੇ ਬੱਚਿਆ ਵੱਲੋਂ ਵੀ ਵੱਧ ਚੜ੍ਹਕੇ ਭਾਗ ਲਿਆ ਗਿਆ।
ਇਸ ਮੌਕੇ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਪੁਲਿਸ, ਫਾਇਰ ਸੇਫਟੀ, ਸਿਹਤ, ਫੂਡ ਸਪਲਾਈ, ਡਿਪਟੀ ਡਾਇਰੈਕਟਰ ਫੈਕਟਰੀਆਂ ਸਮੇਤ ਸਾਰੇ ਸਹਿਯੋਗੀ ਵਿਭਾਗਾਂ ਦੀਆਂ ਟੀਮਾਂ ਤਾਇਨਾਤ ਸਨ। ਇਸ ਦੌਰਾਨ ਫੈਕਟਰੀ ਵਿਚ ਕਲੋਰੀਨ ਗੈਸ ਲੀਕੇਜ ਸਬੰਧੀ ਸਹਾਇਕ ਕਮਾਂਡੈਂਟ ਡੀ. ਐਲ ਜਾਖੜ ਦੀ ਅਗਵਾਈ ਵਿਚ ਇਕ ਮੌਕੇ ਅਭਿਆਸ ਵੀ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਇਸ ਅਭਿਆਸ ਦਾ ਮੁੱਖ ਉਦੇਸ਼ ਵੱਖ-ਵੱਖ ਸਰਕਾਰੀ ਅਤੇ ਉਦਯੋਗਿਕ ਵਿਭਾਗਾਂ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰਨਾ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਨੂੰ ਵਧਾਉਣਾ ਅਤੇ ਸੰਭਾਵੀ ਖ਼ਤਰਿਆਂ ਤੋਂ ਜਨਤਾ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਅਭਿਆਸ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸ਼੍ਰੀਆਂਸ ਇੰਡਸਟਰੀਜ਼ ਦਾ ਧੰਨਵਾਦ ਕੀਤਾ।
ਇਸ ਮੌਕੇ ਮੌਜੂਦ ਜ਼ਿਲ੍ਹਾ ਮਾਲ ਅਫਸਰ ਬਾਦਲਦੀਨ ਨੇ ਐਨ.ਡੀ.ਆਰ.ਐਫ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਭਿਆਸ ਨਾਲ ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵੱਲੋਂ ਤੁਰੰਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਆਫ਼ਤ ਜਾਂ ਹੰਗਾਮੀ ਸਥਿਤੀ ਮੌਕੇ ਵੱਖ-ਵੱਖ ਵਿਭਾਗਾਂ ਦਾ ਆਪਸੀ ਤਾਲਮੇਲ ਬੇਹਦ ਜ਼ਰੂਰੀ ਹੁੰਦਾ ਹੈ ਅਤੇ ਇਸ ਦੌਰਾਨ ਮਨੁੱਖੀ ਜੀਵਨ ਬਚਾਉਣ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।