ਵਿਸ਼ਵ ਟੀਕਾਕਰਨ ਹਫ਼ਤਾ ਮੌਕੇ ਅਕਬਰਪੁਰ ਦੇ ਆਯੁਸ਼ਮਾਨ ਆਰੋਗਿਆ ਕੇਂਦਰ ਵੱਲੋਂ ਵਿਸ਼ੇਸ਼ ਟੀਕਾਕਰਨ ਮੁਹਿੰਮ

ਵਿਸ਼ਵ ਟੀਕਾਕਰਨ ਹਫ਼ਤਾ ਮੌਕੇ ਅਕਬਰਪੁਰ ਦੇ ਆਯੁਸ਼ਮਾਨ ਆਰੋਗਿਆ ਕੇਂਦਰ ਵੱਲੋਂ ਵਿਸ਼ੇਸ਼ ਟੀਕਾਕਰਨ ਮੁਹਿੰਮ
ਰੂਪਨਗਰ, 28 ਅਪ੍ਰੈਲ: ਵਿਸ਼ਵ ਟੀਕਾਕਰਨ ਹਫ਼ਤੇ ਦੇ ਮੌਕੇ ‘ਤੇ ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਵੱਲੋਂ ਵਿਸ਼ੇਸ਼ ਟੀਕਾਕਰਨ ਮੁਹਿੰਮ ਆਯੋਜਿਤ ਕੀਤੀ ਗਈ। ਇਹ ਮੁਹਿੰਮ ਮਾਈਗ੍ਰੇਟਰੀ ਆਬਾਦੀ ਵਾਲੇ ਖੇਤਰਾਂ ਅਤੇ ਇਟਾਂ ਭੱਟਿਆਂ ਵਿੱਚ ਚਲਾਈ ਗਈ, ਜਿੱਥੇ ਬੱਚਿਆਂ ਨੂੰ ਜ਼ਰੂਰੀ ਟੀਕੇ ਲਗਾਏ ਗਏ।
ਇਸ ਮੁਹਿੰਮ ਦੀ ਯੋਜਨਾ ਅਤੇ ਪ੍ਰਬੰਧਨ ਵਿੱਚ ਸੈਨੀਟਰੀ ਇੰਸਪੈਕਟਰ ਜਗਤਾਰ ਸਿੰਘ, ਕਮਿਊਨਿਟੀ ਹੈਲਥ ਆਫੀਸਰ ਗੁਰਵਿੰਦਰ ਕੌਰ, ਹੈਲਥ ਵਰਕਰ ਵੀਨਾ ਰਾਣੀ ਅਤੇ ਹਰਜੀਤ ਸਿੰਘ ਨੇ ਅਹੰਮ ਭੂਮਿਕਾ ਨਿਭਾਈ। ਇਸ ਦੇ ਨਾਲ ਆਸ਼ਾ ਵਰਕਰ ਪਰਮਜੀਤ ਕੌਰ ਅਤੇ ਕੁਲਵਿੰਦਰ ਕੌਰ ਨੇ ਲੋਕਾਂ ਤੱਕ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਦੀ ਸ਼ਮੂਲਿਅਤ ਯਕੀਨੀ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ।
ਸੀਨੀਅਰ ਮੈਡੀਕਲ ਆਫਸਰ ਡਾ. ਆਨੰਦ ਘਈ ਨੇ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟੀਕਾਕਰਨ ਮਨੁੱਖੀ ਸਿਹਤ ਦਾ ਸਭ ਤੋਂ ਮਹੱਤਵਪੂਰਨ ਹਥਿਆਰ ਹੈ। ਆਯੁਸ਼ਮਾਨ ਆਰੋਗਿਆ ਕੇਂਦਰ ਅਕਬਰਪੁਰ ਦੀ ਟੀਮ ਨੇ ਜਿਸ ਤਰੀਕੇ ਨਾਲ ਦੁਰਗਮ ਖੇਤਰਾਂ ਤੱਕ ਪਹੁੰਚ ਕਰਕੇ ਟੀਕੇ ਲਗਾਏ, ਉਹ ਸਰਾਹਣੀਯ ਹੈ। ਅਸੀਂ ਭਵਿੱਖ ਵਿੱਚ ਵੀ ਇਨ੍ਹਾਂ ਤਰ੍ਹਾਂ ਦੀਆਂ ਯਤਨਾਂ ਰਾਹੀਂ ਹਰ ਇੱਕ ਨਾਗਰਿਕ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਵਚਨਬੱਧ ਹਾਂ।
ਆਯੁਸ਼ਮਾਨ ਆਰੋਗਿਆ ਕੇਂਦਰ ਦੇ ਇੰਚਾਰਜ ਨੇ ਵੀ ਭਵਿੱਖ ਵਿੱਚ ਹੋਰ ਅਜਿਹੀਆਂ ਮੁਹਿੰਮਾਂ ਚਲਾਉਣ ਦੀ ਪ੍ਰਤੀਬੱਧਤਾ ਦੱਸੀ।