ਵਾਟਰ ਬੌਰਨ ਅਤੇ ਵੈਕਟਰ ਬੌਰਨ ਬਿਮਾਰੀਆਂ ਦੇ ਕੰਟਰੋਲ ਪ੍ਰੋਗਰਾਮ ਸਬੰਧੀ ਮੀਟਿੰਗ ਕਰਵਾਈ
ਵਾਟਰ ਬੌਰਨ ਅਤੇ ਵੈਕਟਰ ਬੌਰਨ ਬਿਮਾਰੀਆਂ ਦੇ ਕੰਟਰੋਲ ਪ੍ਰੋਗਰਾਮ ਸਬੰਧੀ ਮੀਟਿੰਗ ਕਰਵਾਈ
ਰੂਪਨਗਰ, 30 ਜੁਲਾਈ: ਸਿਵਲ ਸਰਜਨ ਰੂਪਨਗਰ ਡਾ.ਮਨੂੰ ਵਿੱਜ ਦੀ ਪ੍ਰਧਾਨਗੀ ਹੇਠ ਅੱਜ ਦਫਤਰ ਸਿਵਲ ਸਰਜਨ ਰੂਪਨਗਰ ਵਿਖੇ ਆਰ.ਐਮ.ਓ. ਜ਼ਿਲ੍ਹਾ ਪ੍ਰੀਸ਼ਦ ਅਤੇ ਐਪੀਡੀਮੋਲੋਜਿਸਟ ਵਿਚਕਾਰ ਵਾਟਰ ਬੌਰਨ ਅਤੇ ਵੈਕਟਰ ਬੌਰਨ ਬਿਮਾਰੀਆਂ ਦੇ ਕੰਟਰੋਲ ਪ੍ਰੋਗਰਾਮ ਸਬੰਧੀ ਮੀਟਿੰਗ ਕਰਵਾਈ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾ. ਮਨੂੰ ਵਿੱਜ ਵੱਲੋਂ ਆਰ.ਐਮ.ਓ. ਨੂੰ ਕਿਹਾ ਗਿਆ ਕਿ ਕੋਈ ਵੀ ਡਾਇਰੀਆ, ਹੈਜਾ, ਹੈਪੇਟਾਈਟਸ-ਏ, ਹੈਪੇਟਾਈਟਸ-ਈ ਦਾ ਮਰੀਜ਼ ਓ.ਪੀ.ਡੀ. ਵਿੱਚ ਟੈਸਟ ਕਰਵਾਉਣ ਜਾਂ ਦਵਾਈ ਲੈਣ ਲਈ ਆਉਂਦਾ ਹੈ, ਤਾਂ ਉਸਦੀ ਜਾਣਕਾਰੀ ਜ਼ਿਲ੍ਹਾ ਐਪੀਡੀਮੋਲੋਜਿਸਟ ਨੂੰ ਦਿੱਤੀ ਜਾਵੇ ਤਾਂ ਜੋ ਅਸੀਂ ਇਨ੍ਹਾਂ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਅਗਰ ਕਿਤੇ ਵੀ ਪਾਣੀ ਤੋਂ ਹੋਣ ਵਾਲੀ ਬਿਮਾਰੀਆਂ ਦਾ ਆਊਟਬਰੇਕ ਬਾਰੇ ਪਤਾ ਲੱਗਦਾ ਹੈ ਤਾਂ ਉਸ ਬਾਰੇ ਵੀ ਸਿਹਤ ਵਿਭਾਗ ਨਾਲ ਜਲਦ ਤੋਂ ਜਲਦ ਜਾਣਕਾਰੀ ਸਾਂਝੀ ਕਰਨੀ ਹੈ।
ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਵਾਟਰ ਬੌਰਨ ਤੋਂ ਬਾਅਦ ਵੈਕਟਰ ਬੌਰਨ ਬਿਮਾਰੀਆਂ ਬਾਰੇ ਵੀ ਮੀਟਿੰਗ ਵਿੱਚ ਵਿਚਾਰ- ਵਟਾਂਦਰਾ ਕੀਤਾ ਗਿਆ। ਡੇਂਗੂ ਅਤੇ ਚਿਕਨਗੁਨੀਆਂ ਨੂੰ ਅਲਾਈਜਾ ਟੈਸਟ ਦੇ ਨਾਲ ਹੀ ਪੋਜ਼ੀਟਿਵ ਕਨਫਰਮ ਕੀਤਾ ਜਾਣਾ ਹੈ। ਕਿਸੇ ਵੀ ਸਸਪੈਕਟਡ ਡੇਂਗੂ ਜਾਂ ਚਿਕਗੁਨਆ ਦਾ ਅਲਾਈਜਾ ਕਨਫਰਮ ਟੈਸਟ ਲਈ ਸਿਵਲ ਹਸਪਤਾਲ ਰੂਪਨਗਰ ਵਿਖੇ ਜਾਂ ਐਸ.ਡੀ.ਐਚ. ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭੇਜਿਆ ਜਾਵੇ।
ਜ਼ਿਲ੍ਹਾ ਐਪੀਡੀਮੋਲੋਜਿਸਟ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੋਈ ਇੱਕ ਵੀ ਕੇਸ ਕੋਲਰਾ ਦਾ ਆਉਟਬਰੇਕ ਮੰਨਿਆ ਜਾਵੇਗਾ ਇਸ ਕਰਕੇ ਉਪਰੋਕਤ ਬਿਮਾਰੀਆਂ ਦੀ ਰਿਪੋਰਟਿੰਗ ਸਾਂਝੀ ਕਰਨੀ ਯਕੀਨੀ ਬਣਾਈ ਜਾਵੇ ਤਾਂ ਜੋ ਸਮੇਂ ਤੇ ਇਨ੍ਹਾਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ।
ਇਸ ਮੀਟਿੰਗ ਵਿੱਚ ਆਰ.ਐਮ.ਓ. ਪ੍ਰਧਾਨ ਡਾ. ਸੁਖਬੀਰ ਸਿੰਘ, ਡਾ. ਨਵ ਸੰਕਲਪ ਕਲਸੀ, ਡਾ. ਦਵਿੰਦਰ ਸਿੰਘ, ਡਾ. ਪ੍ਰੋਮਿਲਾ, ਡਾ.ਸੁਰਜੀਤ, ਡਾ. ਪਰਵੀਨ, ਡਾ.ਸਚਿਨ ਵਰਦਾਨ ਹਾਜ਼ਰ ਸਨ।