ਬੰਦ ਕਰੋ

ਵਰਲਡ ਵਾਈਡ ਫੰਡ ਫਾਰ ਨੇਚਰ” ਨੇ ਬਰਡ ਵਾਚ ਸੈਂਟਰ ਰੋਪੜ ਦਾ ਕੀਤਾ ਦੌਰਾ

ਪ੍ਰਕਾਸ਼ਨ ਦੀ ਮਿਤੀ : 28/10/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਵਰਲਡ ਵਾਈਡ ਫੰਡ ਫਾਰ ਨੇਚਰ” ਨੇ ਬਰਡ ਵਾਚ ਸੈਂਟਰ ਰੋਪੜ ਦਾ ਕੀਤਾ ਦੌਰਾ

ਰੂਪਨਗਰ, 28 ਅਕਤੂਬਰ: ਵਰਲਡ ਵਾਈਡ ਫੰਡ ਫਾਰ ਨੇਚਰ (ਡਬਲਯੂ.ਡਬਲਯੂ.ਐੱਫ) ਦੀ ਟੀਮ ਨੇ ਅੱਜ ਕਟਲੀ ਰੋਡ ਉਤੇ ਸਥਿਤ ਬਰਡ ਵਾਚ ਸੈਂਟਰ ਰੋਪੜ ਦਾ ਦੌਰਾ ਕੀਤਾ। ਇਸ ਮੌਕੇ “ਸਤਲੁਜ ਬੇਸਿਨ ਵਿੱਚ ਲਿਵਿੰਗ ਰਿਵਰਜ਼ ਐਂਡ ਵੈਟਲੈਂਡਜ਼” ਪ੍ਰੋਗਰਾਮ ਦੇ ਸਬੰਧ ਵਿੱਚ ਵੱਖ-ਵੱਖ ਵਿਭਾਗਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ।

ਇਸ ਡਬਲਯੂ.ਡਬਲਯੂ.ਐਫ ਦੀ ਟੀਮ ਵਿਚ ਡਬਲਯੂ.ਡਬਲਯੂ.ਐਫ ਦੇ ਸੀਨੀਅਰ ਸਲਾਹਕਾਰ ਸ਼੍ਰੀ ਸੁਰੇਸ਼ ਕੁਮਾਰ ਆਈ.ਏ.ਐਸ (ਸੇਵਾਮੁਕਤ), ਡਾਇਰੈਕਟਰ ਸ੍ਰੀ. ਸੁਰੇਸ਼, ਡਬਲਯੂ.ਡਬਲਯੂ.ਐਫ ਦੀ ਕੁਆਰਡੀਨੇਟਰ ਗੀਤਾਂਜਲੀ ਕੰਵਰ ਅਤੇ ਹੋਰ ਟੀਮ ਮੈਂਬਰਾਂ ਦਾ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ।

ਸ਼੍ਰੀ ਸੁਰੇਸ਼ ਕੁਮਾਰ ਆਈ.ਏ.ਐਸ (ਸੇਵਾਮੁਕਤ), ਡਬਲਯੂ.ਡਬਲਯੂ.ਐੱਫ.ਵਰਲਡ ਵਾਈਡ ਫੰਡ ਫਾਰ ਨੇਚਰ) ਨੇ ਸੰਬੋਧਨ ਕਰਦਿਆਂ ਕਿਹਾ ਕਿ ਸਤਲੁਜ ਦਰਿਆ ਬੇਸਿਨ ਵਿੱਚ ਲਿਵਿੰਗ ਰਿਵਰਜ਼ ਐਂਡ ਵੈਟਲੈਂਡਜ਼ ਨਾਮਕ ਇੱਕ ਪ੍ਰੋਗਰਾਮ ਵਿਕਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਵਿੱਚ ਸਤਲੁਜ ਦਰਿਆ ਦੇ ਬੇਸਿਨ ਵਿੱਚ ਸਮੁੱਚੇ ਦ੍ਰਿਸ਼, ਪਾਣੀ ਦੀ ਵੰਡ, ਸਤਲੁਜ ਦਰਿਆ ਵਿੱਚ ਮੁੱਖ ਦਰਿਆਵਾਂ ਲਈ ਵਾਤਾਵਰਣ ਵਹਾਅ ਦੀ ਜ਼ਰੂਰਤ, ਮੌਜੂਦਾ ਪਾਣੀ ਦੀ ਵਰਤੋਂ ਅਤੇ ਖੇਤੀਬਾੜੀ ਅਤੇ ਸਤਲੁਜ ਦੀਆਂ ਸਹਾਇਕ ਨਦੀਆਂ ਦੀ ਭੂਮਿਕਾ ਨੂੰ ਉਲੀਕਿਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਵੈਟਲੈਂਡ-ਗਰਾਊਂਡ ਵਾਟਰ, ਵੈਟਲੈਂਡ ਨਦੀ, ਪ੍ਰਬੰਧਨ ਅਤੇ ਰਾਮਸਰ ਸਾਈਟਾਂ ‘ਤੇ ਦਰਪੇਸ਼ ਸਮੱਸਿਆਵਾਂ ਤੋਂ ਛੋਟੀਆਂ ਅਤੇ ਨਾਜ਼ੁਕ ਵੈਟਲੈਂਡਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਹੱਲ ਕਰਨਾ ਹੈ ਅਤੇ ਸਿੰਧ ਦਰਿਆ ਦੀਆਂ ਡਾਲਫਿਨ, ਘੜਿਆਲ, ਕੱਛੂ ਆਦਿ ਦੀ ਸੰਭਾਲ ਅਤੇ ਇਹਨਾਂ ਜਾਤੀਆਂ ਲਈ ਸਮੁੱਚੀ ਨਿਵਾਸ ਸਥਿਤੀਆਂ ਨੂੰ ਸੁਧਾਰਨ ‘ਤੇ ਧਿਆਨ ਕੇਂਦਰਿਤ ਕਰਨਾ ਹੈ।

ਇਸ ਯੋਜਨਾ ਨੂੰ ਸਚੁੱਜੇ ਢੰਗ ਨਾਲ ਅਮਲੀ ਜਾਮਾ ਪਹਿਨਾਉਣ ਲਈ ਬਰਡ ਵਾਚ ਸੈਂਟਰ, ਕਟਲੀ ਰੋਡ, ਰੂਪਨਗਰ ਵਿਖੇ ਸਤਲੁਜ ਬੇਸਿਨ ਵਿੱਚ ਲਿਵਿੰਗ ਰਿਵਰਜ਼ ਐਂਡ ਵੈਟਲੈਂਡਜ਼ ਨਾਮਕ ਪ੍ਰੋਗਰਾਮ ਸਬੰਧੀ ਵੱਖ-ਵੱਖ ਵਿਭਾਗਾਂ ਨਾਲ ਮੀਟਿੰਗ ਵੀ ਕੀਤੀ।

ਸਟੇਕਹੋਲਡਰ ਵਿਭਾਗ ਨੇ ਈਕੋਸਿਸਟਮ ਦੀ ਸਿਹਤ ਅਤੇ ਮਨੁੱਖੀ/ਜਾਨਵਰਾਂ ਦੀ ਸਿਹਤ ਦੇ ਵੱਖ-ਵੱਖ ਪਹਿਲੂਆਂ ‘ਤੇ ਵਿਸਤ੍ਰਿਤ ਚਰਚਾ ਕੀਤੀ। ਇਸ ਤੋਂ ਪਹਿਲਾਂ ਟੀਮ ਨੇ ਡਿਪਟੀ ਕਮਿਸ਼ਨਰ, ਰੋਪੜ ਦੇ ਨਾਲ ਰੋਪੜ ਬੈਰਾਜ ਅਤੇ ਬਿਸਤ ਦੁਆਬ ਨਹਿਰ ਦਾ ਦੌਰਾ ਕੀਤਾ।

ਇਸ ਮੌਕੇ ਐਸ.ਡੀ.ਐਮ ਰੂਪਨਗਰ ਹਰਬੰਸ ਸਿੰਘ, ਐੱਸ ਡੀ.ਐਮ ਮੋਰਿੰਡਾ ਦੀਪਾਂਕਰ ਹਾਜ਼ਰ ਡੀ.ਐਫ.ਓ ਕੁਲਰਾਜ ਸਿੰਘ, ਡੀ.ਐਫ.ਓ ਹਰਜਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਬਲਜਿੰਦਰ ਗਰੇਵਾਲ, ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ, ਕਾਰਜਕਾਰੀ ਇੰਜ. ਮਾਇਨਿੰਗ ਹਰਸ਼ਾਂਤ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।