ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੇ ਮਗਨਰੇਗਾ ਤਹਿਤ ਆਂਗਨਵਾੜੀ ਸੈਂਟਰਾਂ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਵਧੀਕ ਡਿਪਟੀ ਕਮਿਸ਼ਨਰ ਚੰਦਰਜਯੋਤੀ ਸਿੰਘ ਨੇ ਮਗਨਰੇਗਾ ਤਹਿਤ ਆਂਗਨਵਾੜੀ ਸੈਂਟਰਾਂ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕੀਤਾ
ਮੋਰਿੰਡਾ, 18 ਫਰਵਰੀ: ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਰੂਪਨਗਰ ਚੰਦਰਾਜੋਤੀ ਸਿੰਘ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਬਲਾਕ ਮੋਰਿੰਡਾ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਮਗਨਰੇਗਾ ਅਧੀਨ ਪਿੰਡ ਮੜੋਲੀ ਖੁਰਦ, ਢੰਗਰਾਲੀ, ਕਕਰਾਲੀ ਤੇ ਸਮਰੌਲੀ ਵਿਖੇ ਉਸਾਰੀ ਅਧੀਨ ਆਂਗਨਵਾੜੀ ਸੈਂਟਰਾਂ ਦਾ ਦੌਰਾ ਅਤੇ ਪਿੰਡਾਂ ਵਿਚ ਚੱਲ ਵਿਕਾਸ ਕਾਰਜਾਂ ਦੇ ਉਸਾਰੀ ਅਧੀਨ ਕੰਮ ਦਾ ਵੀ ਜਾਇਜ਼ਾ ਲਿਆ।
ਉਨਾਂ ਵੱਲੋਂ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਆਂਗਨਵਾੜੀ ਸੈਂਟਰਾਂ ਦਾ ਕੰਮ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ। ਉਨ੍ਹਾਂ ਵਲੋਂ ਵੱਖ-ਵੱਖ ਪਿੰਡਾਂ ਦੇ ਦੌਰੇ ਦੌਰਾਨ ਪਿੰਡ ਖੈਰਪੁਰ ਵਿਖੇ ਪ੍ਰਗਤੀ ਅਧੀਨ ਸੋਲਿਡ ਵੇਸਟ ਮੈਨਜੇਮੈਂਟ ਦਾ ਕੰਮ ਦੇਖਿਆ ਅਤੇ ਪਿੰਡ ਢੰਗਰਾਲੀ ਵਿਖੇ ਹਾਕੀ ਦੇ ਬਣੇ ਮਾਡਰਨ ਐਸਟਰੋਟਰਫ ਪਲੇਅ ਗਰਾਂਊਡ ਵੀ ਵੀਜ਼ਿਟ ਕੀਤਾ ਗਿਆ।
ਇਸੇ ਤਰ੍ਹਾਂ ਉਨ੍ਹਾਂ ਵਲੋਂ ਪਿੰਡ ਕਕਰਾਲੀ ਵਿਖੇ ਥਾਪਰ ਮਾਡਲ ਤਕਨੀਕੀ ਅਧੀਨ ਬਣੇ ਛੱਪੜ ਦਾ ਕੰਮ, ਹਾਕੀ ਦੇ ਬਣੇ ਮਾਡਰਨ ਐਸਟਰੋਟਰਫ ਪਲੇਅ ਗਰਾਂਊਡ ਦਾ ਕੰਮ ਦਾ ਵੀ ਨਿਰੀਖਣ ਕੀਤਾ। ਇਸ ਦੌਰਾਨ ਉਨਾਂ ਵੱਲੋਂ ਹਾਜ਼ਰ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਵੱਧ ਤੋਂ ਵੱਧ ਕੰਮ ਕਰਵਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਰਕਾਰ ਵੱਲੋਂ ਦਿੱਤੇ ਫੰਡਾਂ ਦਾ ਫਾਇਦ ਪਿੰਡ ਵਾਸੀਆਂ ਨੂੰ ਹੋ ਸਕੇ।
ਇਸ ਮੌਕੇ ਹਰਕੀਤ ਸਿੰਘ ਬੀ.ਡੀ.ਪੀ.ੳ. ਮੋਰਿੰਡਾ ਨੇ ਦੱਸਿਆਂ ਕਿ ਪਿੰਡ ਢੰਗਰਾਲੀ ਅਤੇ ਕਕਰਾਲੀ ਨੂੰ ਮਾਡਰਨ ਪਿੰਡ ਦੇ ਤੌਰ ਉਤੇ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਗਣੇਸ਼ ਚੰਦਰ ਜ਼ਿਲ੍ਹਾ ਨੋਡਲ ਅਫਸਰ (ਮਗਨਰੇਗਾ), ਸਤਨਾਮ ਸਿੰਘ ਏ.ਪੀ.ੳ., ਨਵਦੀਪ ਸਿੰਘ ਟੀ.ਏ., ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।