ਲੋੜਵੰਦ ਕੈਦੀਆਂ ਦੀ ਮੱਦਦ ਲਈ ਇਮਪਾਵਰਡ ਕਮੇਟੀ ਨੇ 5 ਕੇਸਾਂ ਨੂੰ ਵਿਚਾਰਿਆ
ਦਫ਼ਤਰ ਜ਼੍ਹਿਲਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਲੋੜਵੰਦ ਕੈਦੀਆਂ ਦੀ ਮੱਦਦ ਲਈ ਇਮਪਾਵਰਡ ਕਮੇਟੀ ਨੇ 5 ਕੇਸਾਂ ਨੂੰ ਵਿਚਾਰਿਆ
ਰੂਪਨਗਰ, 30 ਅਗਸਤ: ਜ਼ਿਲ੍ਹਾ ਜੇਲ ਰੂਪਨਗਰ ਵਿੱਚ ਲੋੜਵੰਦ ਕੈਦੀਆਂ ਨੂੰ ਜੇਕਰ ਕੋਈ ਜੁਰਮਾਨਾ ਲੱਗਦਾ ਹੈ ਤਾਂ ਕਈ ਮਾਮਲਿਆ ਵਿੱਚ ਕੈਦੀਆਂ ਦੇ ਵਿੱਤੀ ਹਾਲਾਤ ਠੀਕ ਨਾ ਹੋਣ ਕਾਰਨ ਇਹ ਜੁਰਮਾਨੇ ਦੇਣ ਵਿੱਚ ਅਸਮਰੱਥ ਹੁੰਦੇ ਹਨ, ਇਨ੍ਹਾਂ ਕੈਦੀਆਂ ਦੇ ਜੁਰਮਾਨੇ ਸਬੰਧੀ 5 ਮਾਮਲਿਆਂ ਨੂੰ ਅੱਜ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਖੇ ਇਮਪਾਵਰਡ ਕਮੇਟੀ ਵਲੋਂ ਵਿਚਾਰਿਆ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੀਟਿੰਗ ਦਾ ਮੁੱਖ ਮੰਤਵ ਲੋੜਵੰਦ ਕੈਦੀਆਂ ਦੇ ਮਾਮਲਿਆਂ ਨੂੰ ਵਿਚਾਰਨਾ ਹੈ ਜਿਸ ਤਹਿਤ ਜੁਰਮਾਨੇ ਲਈ ਮਾਲੀ ਮੱਦਦ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਮਪਾਵਰਡ ਕਮੇਟੀ ਲੋੜਵੰਦ ਕੈਦੀ ਦੀ ਜ਼ਮਾਨਤ ਅਤੇ ਜੁਰਮਾਨੇ ਸਬੰਧੀ ਮਾਮਲਿਆਂ ਨੂੰ ਵਿਚਾਰ ਕੇ ਅੰਤਿਮ ਨਿਰਦੇਸ਼ ਦਿੰਦੀ ਹੈ ਪਰ ਇਸ ਤੋਂ ਪਹਿਲਾ ਕਮੇਟੀ ਵਲੋਂ ਅੰਡਰ ਟਰਾਇਲ ਕੈਦੀਆਂ ਦੇ ਮਾਮਲਿਆਂ ਦਾ ਡੂੰਘਾਈ ਨਾਲ ਨਿਰੀਖਣ ਕੀਤਾ ਜਾਂਦਾ ਹੈ ਕਿ ਕਿਸ ਕੈਦੀ ਦਾ ਮਾਮਲਾ ਯੋਗ ਅਤੇ 2-3 ਹਫ਼ਤਿਆ ਦੌਰਾਨ ਇਸ ਤਰ੍ਹਾਂ ਦੇ ਕੇਸਾਂ ਬਾਰੇ ਵਿਚਾਰ-ਵਟਾਦਰਾ ਕੀਤਾ ਜਾਂਦਾ ਹੈ।