ਬੰਦ ਕਰੋ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਰਚਾ ਮੋਨੀਟਰਿੰਗ ਨਾਲ ਸਬੰਧਤ ਟੀਮਾਂ ਦੀ ਟ੍ਰੇਨਿੰਗ ਕਰਵਾਈ

ਪ੍ਰਕਾਸ਼ਨ ਦੀ ਮਿਤੀ : 28/02/2024
In view of the Lok Sabha elections, the teams related to expenditure monitoring were trained

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖਰਚਾ ਮੋਨੀਟਰਿੰਗ ਨਾਲ ਸਬੰਧਤ ਟੀਮਾਂ ਦੀ ਟ੍ਰੇਨਿੰਗ ਕਰਵਾਈ

ਰੂਪਨਗਰ, 28 ਫਰਵਰੀ: ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾ ਅਨੁਸਾਰ ਅੱਜ ਲੋਕ ਸਭਾ ਚੋਣਾਂ – 2024 ਨੂੰ ਮੱਦੇਨਜ਼ਰ ਰੱਖਦੇ ਹੋਏ ਲੋਕ ਸਭਾ ਚੋਣ ਹਲਕਾ (06) ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ (49) ਸ੍ਰੀ ਅਨੰਦਪੁਰ ਸਾਹਿਬ, (50) ਰੂਪਨਗਰ ਅਤੇ (51) ਸ੍ਰੀ ਚਮਕੌਰ ਸਾਹਿਬ (ਅ.ਜ.) ਦੀਆਂ ਸਮੂਹ ਟੀਮਾਂ ਦੀ ਟ੍ਰੇਨਿੰਗ ਸਥਾਨਕ ਕਮੇਟੀ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਕਰਵਾਈ ਗਈ। ਇਸ ਟ੍ਰੇਨਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕੀਤੀ ਗਈ।

ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੀਆਂ ਖਰਚਾ ਮੋਨੀਟਰਿੰਗ ਨਾਲ ਸਬੰਧਤ ਸਾਰੀਆਂ ਟੀਮਾਂ ਜਿਵੇ ਕਿ ਫਲਾਇੰਗ ਸਕੂਐਡ ਟੀਮ, ਸਟੈਟਿਕ ਸਰਵੇਲੈਂਸ ਟੀਮ, ਵੀਡੀਓ ਦੇਖਣ ਵਾਲੀ ਟੀਮ, ਲੇਖਾ ਟੀਮ, ਇਨਕਮ ਟੈਕਸ ਅਤੇ ਆਬਕਾਰੀ ਟੈਕਸ ਨਾਲ ਸਬੰਧਤ ਸਾਰੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ।

ਇਸ ਮੀਟਿੰਗ ਦੀ ਨੁਮਾਇੰਦਗੀ ਕਰਦੇ ਹੋਏ ਡੀ.ਸੀ.ਐਫ.ਏ. ਸ਼੍ਰੀਮਤੀ ਕੁਲਦੀਪ ਕੌਰ ਅਤੇ ਸਟੇਟ ਲੇਵਲ ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਨੇ ਕਿਹਾ ਕਿ ਜੋ ਵੀ ਚੋਣਾਂ ਨਾਲ ਸਬੰਧਤ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵੱਲੋਂ ਹਦਾਇਤਾ ਆਉਂਦੀਆਂ ਹਨ, ਉਨ੍ਹਾਂ ਦੀ ਇੰਨ ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਉਨ੍ਹਾਂ ਵੱਲੋਂ ਖਰਚਾ ਮੋਨੀਟਰਿੰਗ ਨਾਲ ਸਬੰਧਤ ਈਐਸਐਮਐਸ (ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ), ਸੀਵੀਗਿਨ ਅਤੇ ਖਰਚਿਆਂ ਸਬੰਧੀ ਐਪਸ ਦੀ ਪੀ.ਪੀ.ਟੀ ਦੀਆਂ ਸਲਾਈਡਾ ਦੁਆਰਾ ਜਾਣਕਾਰੀ ਦਿੱਤੀ ਗਈ।

ਇਸ ਟ੍ਰੇਨਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ, ਸੀ.ਐਮ.ਐਫ.ਓ ਸ. ਸੁਖਪਾਲ ਸਿੰਘ ਸਮੇਤ ਜ਼ਿਲੇ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ।