ਬੰਦ ਕਰੋ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ, ਫਲਾਇੰਗ ਸਕੂਐਡ ਟੀਮਾਂ ਤੇ ਸਟੈਟਿਕ ਸਰਵੇਲੈਂਸ ਨਾਲ ਸਬੰਧਤ ਟੀਮਾਂ ਦੀ ਟ੍ਰੇਨਿੰਗ ਕਰਵਾਈ

ਪ੍ਰਕਾਸ਼ਨ ਦੀ ਮਿਤੀ : 18/04/2024
Conducted training for Election Seizure Management System, Flying Squad Teams and Static Surveillance Teams in view of the Lok Sabha Elections.

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ, ਫਲਾਇੰਗ ਸਕੂਐਡ ਟੀਮਾਂ ਤੇ ਸਟੈਟਿਕ ਸਰਵੇਲੈਂਸ ਨਾਲ ਸਬੰਧਤ ਟੀਮਾਂ ਦੀ ਟ੍ਰੇਨਿੰਗ ਕਰਵਾਈ

ਰੂਪਨਗਰ, 18 ਅਪ੍ਰੈਲ: ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਨੁਸਾਰ ਅੱਜ ਲੋਕ ਸਭਾ ਚੋਣ ਹਲਕਾ (06) ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ (49) ਸ੍ਰੀ ਅਨੰਦਪੁਰ ਸਾਹਿਬ, (50) ਰੂਪਨਗਰ ਅਤੇ (51) ਸ੍ਰੀ ਚਮਕੌਰ ਸਾਹਿਬ (ਅ.ਜ.) ਦੀਆਂ ਫਲਾਇੰਗ ਸਕੂਐਡ ਟੀਮ, ਸਟੈਟਿਕ ਸਰਵੇਲੈਂਸ ਟੀਮ ਅਤੇ ਈ.ਐੱਸ.ਐੱਮ.ਐੱਸ. ਦੀਆਂ ਸਮੂਹ ਟੀਮਾਂ ਦੀ ਟ੍ਰੇਨਿੰਗ ਸਥਾਨਕ ਕਮੇਟੀ ਰੂਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੂਪਨਗਰ ਵਿਖੇ ਕਰਵਾਈ ਗਈ। ਇਸ ਟ੍ਰੇਨਿੰਗ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ (ਜ) ਸ. ਅਰਵਿੰਦਰਪਾਲ ਸਿੰਘ ਸੋਮਲ ਵੱਲੋਂ ਕੀਤੀ ਗਈ।

ਸਟੇਟ ਲੇਵਲ ਮਾਸਟਰ ਟ੍ਰੇਨਰ ਸ਼੍ਰੀ ਦਿਨੇਸ਼ ਕੁਮਾਰ ਸੈਣੀ ਨੇ ਲੋਕ ਸਭਾ ਚੋਣਾਂ ਸਬੰਧੀ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ, ਪੰਜਾਬ ਚੰਡੀਗੜ੍ਹ ਵੱਲੋਂ ਹਦਾਇਤਾਂ ਬਾਰੇ ਜਾਣੂ ਕਰਵਾਇਆ। ਸ਼੍ਰੀ ਦਿਨੇਸ਼ ਕੁਮਾਰ ਸੈਣੀ ਨੇ ਕਿਹਾ ਕਿ ਜੋ ਵੀ ਚੋਣਾਂ ਨਾਲ ਸਬੰਧਤ ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫਸਰ ਪੰਜਾਬ ਚੰਡੀਗੜ੍ਹ ਵੱਲੋਂ ਹਦਾਇਤਾ ਆਉਂਦੀਆਂ ਹਨ, ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।

ਉਨ੍ਹਾਂ ਵੱਲੋਂ ਖ਼ਰਚਾ ਨਿਗਰਾਨ ਨਾਲ ਸਬੰਧਤ ਈ.ਐੱਸ.ਐੱਮ.ਐੱਸ (ਇਲੈਕਸ਼ਨ ਸੀਜ਼ਰ ਮੈਨੇਜਮੈਂਟ ਸਿਸਟਮ) ਸੀ ਵਿਜਿਲ ਅਤੇ ਖਰਚਿਆਂ ਸਬੰਧੀ ਮੋਬਾਈਲ ਐਪਲੀਕੇਸ਼ਨਜ਼ ਦੀ ਪੀ.ਪੀ.ਟੀ ਦੀਆਂ ਸਲਾਈਡਾਂ ਦੁਆਰਾ ਜਾਣਕਾਰੀ ਦਿੱਤੀ ਗਈ।

ਇਸ ਟ੍ਰੇਨਿੰਗ ਵਿੱਚ ਐਸ.ਡੀ.ਐਮ. ਰੂਪਨਗਰ ਸ਼੍ਰੀ ਨਵਦੀਪ ਕੁਮਾਰ ਤੋਂ ਇਲਾਵਾ ਜ਼ਿਲ੍ਹੇ ਦੀਆਂ ਖਰਚਾ ਮੋਨੀਟਰਿੰਗ ਨਾਲ ਸਬੰਧਤ ਸਾਰੀਆਂ ਟੀਮਾਂ ਜਿਵੇ ਕਿ ਫਲਾਇੰਗ ਸਕੂਐਡ ਟੀਮ, ਸਟੈਟਿਕ ਸਰਵੇਲੈਂਸ ਟੀਮ, ਵੀਡੀਓ ਦੇਖਣ ਵਾਲੀ ਟੀਮ, ਲੇਖਾ ਟੀਮ, ਇਨਕਮ ਟੈਕਸ ਅਤੇ ਆਬਕਾਰੀ ਟੈਕਸ ਨਾਲ ਸਬੰਧਤ ਸਾਰੇ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹੋਏ।