ਬੰਦ ਕਰੋ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੇਲਾ ਕਾਲਜ ਵਿੱਚ ਹੋਇਆ ਸਵੀਪ ਸੰਬੰਧੀ ਸਮਾਗਮ

ਪ੍ਰਕਾਸ਼ਨ ਦੀ ਮਿਤੀ : 05/04/2024
In view of the Lok Sabha elections, the sweep related event was held in Bella College

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੇਲਾ ਕਾਲਜ ਵਿੱਚ ਹੋਇਆ ਸਵੀਪ ਸੰਬੰਧੀ ਸਮਾਗਮ

ਰੂਪਨਗਰ, 5 ਅਪ੍ਰੈਲ: ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਡਾ. ਪ੍ਰੀਤੀ ਯਾਦਵ ਵਲੋਂ ਦਿੱਤੇ ਆਦੇਸ਼ਾਂ ਅਨੁਸਾਰ ਉਪ ਮੰਡਲ ਮੈਜਿਸਟਰੇਟ ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ ਦੀ ਦੇਖ-ਰੇਖ ਹੇਠ ਸਵੀਪ ਸਮਾਗਮ ਕੀਤਾ ਗਿਆ।

ਪ੍ਰਿੰ. ਸਤਵੰਤ ਕੌਰ ਸ਼ਾਹੀ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਸਵੀਪ ਨੋਡਲ ਅਫ਼ਸਰ ਲੈਕਚਰਾਰ ਇਤਿਹਾਸ ਮੈਡਮ ਸੁਨੀਤਾ ਰਾਣੀ ਨੇ ਦੱਸਿਆ ਕਿ ਉਕਤ ਸਮਾਗਮ ਵਿੱਚ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਨੋਡਲ ਅਫ਼ਸਰ ਰਾਬਿੰਦਰ ਸਿੰਘ ਰੱਬੀ ਨੇ ਸਮਾਗਮ ਵਿੱਚ ਆ ਕੇ ਵਿਦਿਆਰਥੀਆਂ ਨੂੰ (ਆਰਟਸ ਕਾਲਜ ਅਤੇ ਫਾਰਮੇਸੀ ਕਾਲਜ) ਵੋਟ ਪ੍ਰਕ੍ਰਿਆ ਬਾਰੇ ਜਾਣਕਾਰੀ ਦਿੱਤੀ।

ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੁੂੰ ਪ੍ਰਣ ਵੀ ਚੁਕਾਇਆ ਗਿਆ ਅਤੇ ਪ੍ਰਸ਼ਨਾਵਲੀ ਵਿੱਚੋਂ ਜੇਤੂ ਬੱਚਿਆਂ ਨੂੰ ਸਾਹਿਤਕ ਕਿਤਾਬਾਂ ਅਤੇ ਮੈਡਲ ਪ੍ਰਦਾਨ ਕੀਤੇ। ਜੇਤੂ ਵਿਦਿਆਰਥੀਆਂ ਵਿੱਚ ਗੁਰਲੀਨ ਕੌਰ ਭਾਗ ਦੂਜਾ, ਅਰਸ਼ਪ੍ਰੀਤ ਕੌਰ ਭਾਗ ਦੂਜਾ, ਸ਼ਵੇਤਾ ਭਾਗ ਦੂਜਾ, ਨਿਖਿਲ ਕੁਮਾਰ ਭਾਗ ਦੂਜਾ, ਸਿਮਰਨਜੀਤ ਕੌਰ ਭਾਗ ਚੌਥਾ ਅਤੇ ਹਰਸ਼ਪ੍ਰੀਤ ਕੌਰ ਭਾਗ ਦੂਜਾ ਨੇ ਇਹ ਸਨਮਾਨ ਪ੍ਰਾਪਤ ਕੀਤਾ।

ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਵੋਟਾਂ ਬਣਾਉਣ ਤੋਂ ਵਾਂਝੇ ਰਹੇ ਬੱਚਿਆਂ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਗਈ ਅਤੇ ਸੰਬੰਧਿਤ ਬੀ ਐੱਲ ਓਜ਼ ਨੂੰ ਵੋਟਾਂ ਬਣਾਉਣ ਦੀ ਅਪੀਲ ਕੀਤੀ ਗਈ। ਵਿਦਿਆਰਥੀਆਂ ਨੂੰ ਸੀ ਵਿਜਲ ਐਪ, ਨੋਟਾ, ਈ. ਵੀ. ਐੱਮ. ਅਤੇ ਨੈਤਿਕ ਵੋਟਾਂ ਬਾਬਤ ਜਾਗਰੂਕ ਕੀਤਾ ਗਿਆ।

ਇਸ ਸਮਾਗਮ ਵਿੱਚ ਬੀ.ਡੀ.ਓ. ਦਫ਼ਤਰ ਤੋਂ ਊਧਮ ਸਿੰਘ ਅਤੇ ਗੁਰਪ੍ਰੀਤ ਸਿੰਘ, ਸੁਪਰਵਾਈਜ਼ਰ ਓਮ ਪ੍ਰਕਾਸ਼ ਅਤੇ ਹਰਵਿੰਦਰ ਸਿੰਘ ਦੇ ਨਾਲ਼ ਸਮੂਹ ਬੀ ਐੱਲ ਓ, ਰਾਏ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਕੌਰ, ਨੀਲਮ ਕੁਮਾਰੀ, ਅਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਪਰਮਿੰਦਰ ਸਿੰਘ, ਬਲਜਿੰਦਰ ਕੌਰ, ਕੁਲਵੰਤ ਕੌਰ, ਗੁਰਚਰਨ ਕੌਰ, ਨਰਿੰਦਰ ਪਾਲ ਕੌਰ, ਲਖਵਿੰਦਰ ਸਿੰਘ, ਹਰਿੰਦਰ ਸਿੰਘ, ਜਸਵਿੰਦਰ ਸਿੰਘ, ਪਰਮਜੀਤ ਕੌਰ ਅਤੇ ਕੁਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਮੁੰਡੇ ਕੁੜੀਆਂ ਨੇ ਭਾਗ ਲਿਆ।