ਰੋਗੀ ਕਲਿਆਣ ਸੰਮਤੀ ਦੀ ਮੀਟਿੰਗ

ਰੋਗੀ ਕਲਿਆਣਾ ਸੰਮਤੀ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰੈਸ ਨੋਟ ਮਿਤੀ 29 ਨਵੰਬਰ, 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ।
ਰੂਪਨਗਰ, 29 ਨਵੰਬਰ – ਰੋਗੀ ਕਲਿਆਣਾ ਸੰਮਤੀ ਦੀ ਜਨਰਲ ਬਾਡੀ ਦੀ ਮੀਟਿੰਗ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਦੌਰਾਨ ਡਾ: ਜਾਰੰਗਲ ਨੇ ਕਿਹਾ ਕਿ ਇਹ ਸੰਮਤੀ ਹਸਪਤਾਲ ਦੇ ਵਖ ਵਖ ਵਾਰਡਾਂ ਵਿਚ ਦਾਖਲ ਗਰੀਬ ਮਰੀਜਾਂ ਦੀ ਭਲਾਈ ਲਈ ਬਣਾਈ ਗਈ ਹੈ ਇਸ ਲਈ ਇਸ ਤਹਿਤ ਪ੍ਰਾਪਤ ਫੰਡਜ ਨੂੰ ਕੇਵਲ ਗਰੀਬ ਮਰੀਜਾਂ ਦੀ ਭਲਾਈ ਲਈ ਹੀ ਵਰਤਿਆ ਜਾਵੇ। ਉਨ੍ਹਾਂ ਇਸ ਤਹਿਤ ਮਿਲੇ ਫੰਡਜ ਦੀ ਵਰਤੋਂ ਬਾਰੇ ਸਿਵਲ ਹਸਪਤਾਲ ਵਿਚ ਸੁਝਾਓੁ ਬਾਕਸ ਲਗਾਉਣ ਲਈ ਆਖਿਆ ਤਾਂ ਜੋ ਹਸਪਤਾਲ ਵਿਚ ਆਉਣ ਵਾਲੇ ਮਰੀਜ ਇੰਨਾਂ ਵਿਚ ਆਪਣੇ ਸੁਝਾਓ ਪਾ ਸਕਣ। ਉਨਾ ਇਹ ਵੀ ਕਿਹਾ ਕਿ ਮਰੀਜਾਂ ਪਾਸੋਂ ਪ੍ਰਾਪਤ ਹੋਏ ਸਝਾਵਾਂ ਅਨੁਸਾਰ ਹੀ ਭਵਿਖ ਵਿਚ ਫੰਡਜ ਵਰਤੇ ਜਾਣ।ਉਨ੍ਹਾਂ ਸਹਾਇਕ ਕਮਿਸ਼ਨਰ(ਸ਼ਿਕਾਇਤਾਂ ) ਨੂੰ ਹਸਪਤਾਲ ਵਿਚ ਜਾ ਕੇ ਮਰੀਜਾਂ ਪਾਸੋਂ ਉਨ੍ਹਾਂ ਦੀ ਭਲਾਈ ਲਈ ਸਮਾਨ ਖਰੀਦਣ ਬਾਰੇ ਮੌਕੇ ਤੇ ਹੀ ਫੀਡਬੈਕ ਇਕੱਠੀ ਕਰਨ ਲਈ ਕਿਹਾ ਤਾਂ ਜੋ ਹੋਰ ਅਪਰੇਟਸ/ਸਮਾਨ ਖਰੀਦਣ ਬਾਰੇ ਵੀ ਫੈਸਲਾ ਲਿਆ ਜਾ ਸਕੇ।ਉਨਾਂ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪ੍ਰਵਾਨ ਕੀਤੇ ਗਏ ਸਮਾਨ ਨੂੰ ਖਰੀਦਣ ਉਪਰੰਤ ਇਸ ਦਾ ਵੇਰਵਾ ਡਿਪਟੀ ਕਮਿਸ਼ਨਰ ਦਫਤਰ ਵਿਖੇ ਭੇਜਿਆ ਜਾਵੇ।
ਇਸ ਮੀਟਿੰਗ ਦੌਰਾਨ ਮੈਂਬਰ ਸਕੱਤਰ ਰੋਗੀ ਕਲਿਆਣ ਸੰਮਤੀ-ਕਮ- ਐਸ.ਐਮ.ਓੁ. ਡਾ: ਤਰਸੇਮ ਸਿੰਘ ਨੇ ਰੋਗੀ ਕਲਿਆਣਾ ਸੰਮਤੀ ਤਹਿਤ ਮਿਲੇ ਫੰਡਜ ਨਾਲ ਹਸਪਤਾਲ ਲਈ ਸਮਾਨ ਖਰੀਦਣ ਦਾ ਵੇਰਵਾ ਪੇਸ਼ ਕੀਤਾ ਜਿਸ ਵਿਚੋਂ ਮੀਟਿੰਗ ਦੌਰਾਨ ਲਗਭਗ ਸਾਢੇ ਤਿੰਨ ਲੱਖ ਰੁਪਏ ਦਾ ਸਮਾਨ ਖਰੀਦਣ ਨੂੰ ਪ੍ਰਵਾਨਗੀ ਦਿਤੀ ਗਈ ਜਿਸ ਵਿਚੋਂ ਹਸਪਤਾਲ ਦੇ ਵਖ ਵਖ ਵਾਰਡਾਂ ਲਈ 400 ਬੈਡਸ਼ੀਟਾਂ, ਨੀਡਲ ਡਿਸਟਰੋਅਰ, ਬੀ.ਪੀ.ਅਪਰੇਟਰਸ, ਸਰਦੀਆਂ ਲਈ ਰੂਮ ਹੀਟਰ, ਐਮਰਜੰਸੀ, ਮੈਡੀਕਲ ਤੇ ਸਰਜੀਕਲ/ਲੇਬਰ ਰੂਮ ਲਈ ਮਰੀਜਾਂ ਦੀ ਸਹੂਲਤ ਲਈ ਸਕਸ਼ਨ ਮਸ਼ੀਨਾ, ਅੱਖਾਂ ਦੇ ਅਪਰੇਸ਼ਨ ਥੇਟਰ ਲਈ ਗੀਜ਼ਰ, ਦੋ ਈ.ਸੀ.ਜੀ. ਮਸ਼ੀਨਾ, ਵਖ ਵਖ ਵਿਭਾਗਾਂ ਲਈ ਫਲਾਈ ਕਿੱਲਰ ਸ਼ਾਮਲ ਹਨ।
ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਸਰਬਜੀਤ ਕੌਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਡਾ: ਰਾਜ ਰਾਣੀ ਡਿਪਟੀ ਮੈਡੀਕਲ ਕਮਿਸ਼ਨਰ, ਡਾ: ਜਗਪਾਲ ਜੱਸ ਜ਼ਿਲ੍ਹਾ ਸਿਹਤ ਅਫਸਰ, ਐਮ.ਐਲ.ਓ. ਦੇ ਨੁਮਾਇੰਦੇ ਸ਼੍ਰੀ ਪਰਮਜੀਤ ਸਿੰਘ,ਜ਼ਿਲ੍ਹਾ ਰੈਡ ਕਰਾਸ ਮੈਂਬਰ ਸ਼੍ਰੀਮਤੀ ਸਕੀਨਾ ਐਰੀ ਅਤੇ ਸ਼੍ਰੀਮਤੀ ਕਿਰਨਪ੍ਰੀਤ ਗਿੰਲ, ਸ਼੍ਰੀ ਆਸਾ ਰਾਮ ਐਸ.ਡੀ.ਓੁ., ਸ਼੍ਰੀ ਚਰਨਜੀਤ ਸਿੰਘ ਰੁਬੀ ਪ੍ਰਧਾਨ ਏਕ ਨੂਰ ਚੈਰੀਟੇਬਲ ਸੋਸਾਇਟੀ, ਸ਼੍ਰੀ ਜਸਦੇਵ ਸਿੰਘ ਅਤੇ ਹੋਰ ਮੈਂਬਰ ਹਾਜਰ ਸਨ।