ਰੋਇੰਗ ਅਕੈਡਮੀ ਰੋਪੜ ਦੇ ਗੁਰਸੇਵਕ ਸਿੰਘ ਤੇ ਪ੍ਰਿਥਵੀ ਚੀਮਾ ਦੀ ਭਾਰਤੀ ਟੀਮ ਵਿੱਚ ਚੋਣ ਹੋਈ
ਰੋਇੰਗ ਅਕੈਡਮੀ ਰੋਪੜ ਦੇ ਗੁਰਸੇਵਕ ਸਿੰਘ ਤੇ ਪ੍ਰਿਥਵੀ ਚੀਮਾ ਦੀ ਭਾਰਤੀ ਟੀਮ ਵਿੱਚ ਚੋਣ ਹੋਈ
ਰੂਪਨਗਰ, ਸਤੰਬਰ 7: ਪੀ ਆਈ ਐੱਸ ਰੋਇੰਗ ਅਕੈਡਮੀ ਰੋਪੜ ਦੇ ਦੋ ਖਿਡਾਰੀ ਗੁਰਸੇਵਕ ਸਿੰਘ ਅਤੇ ਪ੍ਰਿਥਵੀ ਸਿੰਘ ਚੀਮਾ ਦੀ ਭਾਰਤੀ ਟੀਮ ਵਿੱਚ ਚੋਣ ਹੋਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਜਗਜੀਵਨ ਸਿੰਘ ਨੇ ਦੱਸਿਆ ਕਿ ਭਾਰਤੀ ਟੀਮ ਜੂਨੀਅਰ ਰੋਇੰਗ ਦੇ ਪੁਰਸ਼ ਵਰਗ ਅੰਡਰ 23 ਅਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਸ਼ੇਨਯਾਂਗ ਚੀਨ ਵਿਖੇ 8 ਤੋਂ 15 ਸਤੰਬਰ 2024 ਤੱਕ ਹੋ ਰਹੀ ਹੈ। ਜਿਸ ਵਿਚ ਸਾਡੇ ਇਹ ਖਿਡਾਰੀ ਹਿੱਸਾ ਲੈਣਗੇ।
ਇਸ ਮੌਕੇ ਜਗਜੀਵਨ ਸਿੰਘ ਨੇ ਦੱਸਿਆ ਕਿ ਪੰਜਾਬ ਇੰਸਟੀਟਿਊਟ ਦੇ ਖਿਡਾਰੀਆਂ ਵੱਲੋਂ ਦੇਸ਼ ਲਈ ਖੇਡਣਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ ਅਤੇ ਇਸ ਉਪਲਬਧੀ ਨਾਲ ਹੋਰ ਖਿਡਾਰੀ ਵੀ ਕਾਫੀ ਪ੍ਰੇਰਿਤ ਹੋਏ ਹਨ।
ਉਨ੍ਹਾਂ ਕਿਹਾ ਕਿ ਪਿੰਡ ਕਟਲੀ ਵਿਖੇ ਸਤਲੁਜ ਦਰਿਆ ਦਾ ਟਰੈਕ ਰੋਇੰਗ, ਕੈਕਿੰਗ ਤੇ ਕਨੋਇੰਗ ਦੇ ਖਿਡਾਰੀਆਂ ਦੇਸ਼ ਦੇ ਸਰਵਉੱਤਮ ਥਾਵਾਂ ਵਿੱਚੋਂ ਇਕ ਹੈ ਜਿੱਥੇ ਆਉਣ ਵਾਲੇ ਸਮੇ ਵਿਚ ਵੀ ਕੌਮਾਂਤਰੀ ਖਿਡਾਰੀ ਪੈਦਾ ਯਕੀਨਨ ਹੋਣਗੇ।