ਰੈੱਡ ਕਰਾਸ ਸੁਸਾਇਟੀ ਵਲੋਂ ਡਰਾਈਵਿੰਗ ਸਕਿੱਲ ਸੈਂਟਰ ਵਿੱਚ ਰੋਡ ਸੇਫਟੀ ਰਿਫਰੈਸ਼ਰ ਕੋਰਸ ਦੇ ਨੁਕਤਿਆਂ ਬਾਰੇ ਦੱਸਿਆ ਗਿਆ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੈੱਡ ਕਰਾਸ ਸੁਸਾਇਟੀ ਵਲੋਂ ਡਰਾਈਵਿੰਗ ਸਕਿੱਲ ਸੈਂਟਰ ਵਿੱਚ ਰੋਡ ਸੇਫਟੀ ਰਿਫਰੈਸ਼ਰ ਕੋਰਸ ਦੇ ਨੁਕਤਿਆਂ ਬਾਰੇ ਦੱਸਿਆ ਗਿਆ
ਰੂਪਨਗਰ, 3 ਜੂਨ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਡਰਾਈਵਿੰਗ ਸਕਿੱਲ ਸੈਂਟਰ ਵਿੱਚ ਰੋਡ ਸੇਫਟੀ ਰਿਫਰੈਸ਼ਰ ਕੋਰਸ ਲਈ ਆਏ ਨੌਜਵਾਨਾਂ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਜ਼ਿਲ੍ਹਾ ਰੈਡ ਕਰਾਸ ਦੇ ਸਕੱਤਰ ਸੀ ਗੁਰਸੋਹਣ ਸਿੰਘ ਵਲੋਂ ਸੀ.ਪੀ.ਆਰ., ਬੇਹੋਸ਼ੀ, ਨਕਸੀਰ ਨੂੰ ਬੰਦ ਕਰਨਾ, ਵੱਖ ਵੱਖ ਪ੍ਰਕਾਰ ਦੇ ਜਖਮਾਂ ਬਾਰੇ, ਫਰੈਕਚਰਜ, ਜਾਨਵਰਾ ਸੱਪਾਂ ਦੇ ਕੱਟਣ ਤੋਂ ਫਸਟ ਏਡ ਬਾਰੇ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਲੈਣ ਵਾਲੇ ਨੌਜਵਾਨਾ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਇਸ ਟ੍ਰੇਨਿੰਗ ਦੌਰਾਨ ਲਈ ਜਾਣਕਾਰੀ ਨਾਲ ਅੱਗੇ ਤੋਂ ਕਦੇ ਵੀ ਕਿਸੇ ਤਰਾਂ ਦੀ ਦੁਰਘਟਨਾ ਸਮੇਂ ਫਸਟ ਏਡ ਕਰਕੇ ਕਿਸੇ ਦੀ ਕੀਮਤੀ ਜਾਨ ਨੂੰ ਬਚਾ ਜਾ ਸਕਦੇ ਹਨ।
ਸੈਂਟਰ ਦੇ ਇੰਚਾਰਜ ਸੀ ਰੁਪਿੰਦਰ ਸਿੰਘ ਅਤੇ ਟਰੇਨਰ ਸ੍ਰੀ ਗੁਰਿੰਦਰ ਸਿੰਘ ਵਲੋਂ ਇਸ ਸੈਂਟਰ ਵਿੱਚ 25-30 ਵਿਅਕਤੀਆਂ ਦਾ ਬੈਚ ਬਣਾ ਕੇ ਦੋ ਦਿਨਾਂ ਲਈ ਟਰੇਨਿੰਗ ਕਰਵਾਈ ਜਾਂਦੀ ਹੈ।ਹੈਵੀ ਡਰਾਈਵਿੰਗ ਲਾਇਸੰਸ ਲੈਣ ਵਾਲੇ ਵਿਅਕਤੀਆਂ ਲਈ ਇਹ ਰੋਡ ਸੇਫਟੀ ਰਿਫਰੈਸ਼ਰ ਕੋਰਸ ਜਰੂਰੀ ਹੈ ਇਹ ਕੋਰਸ ਸਰਕਾਰੀ ਆਈ.ਟੀ.ਆਈ. ਰੂਪਨਗਰ ਵਿਖੇ ਕਰਵਾਇਆ ਜਾਂਦਾ ਹੈ।